ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਦੀ ਫ਼ਿਲਮ ‘ਤੂੰ ਹੈ ਮੇਰੀ ਕਿਰਣ’ ਫ਼ਿਲਮ ਦਾ ਟ੍ਰੇਲਰ ਰਿਲੀਜ਼, ਇੱਕਤਰਫਾ ਇਸ਼ਕ ਨੂੰ ਬਿਆਨ ਕਰਦਾ ਹੈ ’ ਫ਼ਿਲਮ ਦਾ ਟ੍ਰੇਲਰ

ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਦੀ ਫ਼ਿਲਮ ‘ਤੂੰ ਹੈ ਮੇਰੀ ਕਿਰਣ’ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਵਿਆਹ ਤੋਂ ਬਾਅਦ ਦੋਵਾਂ ਦੀ ਇਹ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਦੇ ਟ੍ਰੇਲਰ ‘ਚ ਸਨਕੀ ਆਸ਼ਕ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਜ਼ਹੀਰ ਉਸ ਦੀ ਜ਼ਿੰਦਗੀ ‘ਚ ਆਉਂਦਾ ਹੈ ਅਤੇ ਇੱਕਤਰਫ਼ਾ ਪਿਆਰ ‘ਚ ਪਾਗਲ ਹੋ ਕੇ ਸੋਨਾਕਸ਼ੀ ਸਿਨ੍ਹਾ ਨੂੰ ਕਈ ਤਰੀਕਿਆਂ ਦੇ ਨਾਲ ਪ੍ਰੇਸ਼ਾਨ ਕਰਦਾ ਹੈ।

By  Shaminder Kaur Kaler October 6th 2026 03:10 PM

ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਦੀ ਫ਼ਿਲਮ ‘ਤੂੰ ਹੈ ਮੇਰੀ ਕਿਰਣ’ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਵਿਆਹ ਤੋਂ ਬਾਅਦ ਦੋਵਾਂ ਦੀ ਇਹ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਦੇ ਟ੍ਰੇਲਰ ‘ਚ ਸਨਕੀ ਆਸ਼ਕ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਜ਼ਹੀਰ ਉਸ ਦੀ ਜ਼ਿੰਦਗੀ ‘ਚ ਆਉਂਦਾ ਹੈ ਅਤੇ ਇੱਕਤਰਫ਼ਾ ਪਿਆਰ ‘ਚ ਪਾਗਲ ਹੋ ਕੇ ਸੋਨਾਕਸ਼ੀ ਸਿਨ੍ਹਾ ਨੂੰ ਕਈ ਤਰੀਕਿਆਂ ਦੇ ਨਾਲ ਪ੍ਰੇਸ਼ਾਨ ਕਰਦਾ ਹੈ।

ਸੋਨਾਕਸ਼ੀ ਸਿਨ੍ਹਾ ਉਸ ਤੋਂ ਪਿੱਛਾ ਛੁਡਵਾਉਣ ਦੇ ਲਈ ਹਰ ਕੋਸ਼ਿਸ਼ ਕਰਦੀ ਹੈ ਪਰ ਹਰ ਕੋਸ਼ਿਸ਼ ‘ਚ ਉਹ ਨਾਕਾਮ ਹੁੰਦੀ ਹੈ। ਸੋਨਾਕਸ਼ੀ ਤੇ ਜ਼ਹੀਰ ਇਕਬਾਲ ਦੀ ਇਹ ਫ਼ਿਲਮ ਕਾਫੀ ਦਿਲਚਸਪ ਹੋਣ ਵਾਲੀ ਹੈ।

ਇਸ ਫ਼ਿਲਮ ਨੂੰ ਲੈ ਕੇ ਦੋਵਾਂ ਦੇ ਫੈਨਸ ਵੀ ਐਕਸਾਈਟਡ ਹਨ ਅਤੇ ਦੋਵਾਂ ਦੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।ਇਸ ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਕਰਣ ਰਾਵਲ ਨੇ ਕੀਤੀ ਹੈ । 

ਸੋਨਾਕਸ਼ੀ ਸਿਨ੍ਹਾ ਦਾ ਵਰਕ ਫ੍ਰੰਟ 

ਸੋਨਾਕਸ਼ੀ ਸਿਨ੍ਹਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਦਬੰਗ, ਰਾਊਡੀ ਰਾਠੌਰ,ਅਕੀਰਾ, ਲੁਟੇਰਾ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.