ਸ਼ਰਦ ਕਪੂਰ ਦੀ ਮਦਦ ਦੇ ਲਈ ਅੱਗੇ ਸੋਨੂੰ ਸੂਦ, ਵੀਡੀਓ ਆਇਆ ਸਾਹਮਣੇ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਸ਼ਰਦ ਕਪੂਰ ਜੋ ਇਨ੍ਹੀਂ ਦਿਨੀਂ ਆਰਥਿਕ ਬਦਹਾਲੀ ਤੋਂ ਗੁਜ਼ਰ ਰਹੇ ਹਨ। ਉਨ੍ਹਾਂ ਦੀ ਮਦਦ ਦੇ ਲਈ ਅਦਾਕਾਰ ਸੋਨੂੰ ਸੂਦ ਅੱਗੇ ਆਏ ਹਨ। ਸ਼ਰਦ ਕਪੂਰ ਦੇ ਨਾਲ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰ ਸ਼ਰਦ ਕਪੂਰ ਦੇ ਨਾਲ ਗੱਲਬਾਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਸ਼ਰਦ ਕਪੂਰ ਨੂੰ ਹਰ ਸੰਭਵ ਮਦਦ ਦਾ ਵੀ ਭਰੋਸਾ ਸੋਨੂੰ ਸੂਦ ਨੇ ਦਿੱਤਾ ਹੈ।
ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਸ਼ਰਦ ਕਪੂਰ ਜੋ ਇਨ੍ਹੀਂ ਦਿਨੀਂ ਆਰਥਿਕ ਬਦਹਾਲੀ ਤੋਂ ਗੁਜ਼ਰ ਰਹੇ ਹਨ। ਉਨ੍ਹਾਂ ਦੀ ਮਦਦ ਦੇ ਲਈ ਅਦਾਕਾਰ ਸੋਨੂੰ ਸੂਦ ਅੱਗੇ ਆਏ ਹਨ। ਸ਼ਰਦ ਕਪੂਰ ਦੇ ਨਾਲ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰ ਸ਼ਰਦ ਕਪੂਰ ਦੇ ਨਾਲ ਗੱਲਬਾਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਸ਼ਰਦ ਕਪੂਰ ਨੂੰ ਹਰ ਸੰਭਵ ਮਦਦ ਦਾ ਵੀ ਭਰੋਸਾ ਸੋਨੂੰ ਸੂਦ ਨੇ ਦਿੱਤਾ ਹੈ। ਦੱਸ ਦਈਏ ਕਿ ਸ਼ਰਦ ਕਪੂਰ ਦਾ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਇਆ ਸੀ।

ਜਿਸ ‘ਚ ਉਹ ਆਪਣੇ ਪਾਲਤੂ ਕੁੱਤਿਆਂ ਨੂੰ ਆਪਣੀ ਕਿਸੇ ਦੋਸਤ ਦੀ ਸੰਸਥਾ ‘ਚ ਛੱਡਦੇ ਹੋਏ ਨਜ਼ਰ ਆਏ ਸਨ। ਬਹੁਤ ਹੀ ਬੁਰੀ ਹਾਲਤ ‘ਚ ਸ਼ਰਦ ਕਪੂਰ ਨਜ਼ਰ ਆਏ ਸਨ ਅਤੇ ਉਨ੍ਹਾਂ ਦੀ ਲੱਤ ‘ਤੇ ਸੱਟ ਲੱਗੀ ਹੋਈ ਸੀ ਅਤੇ ਉਹ ਵਾਕਰ ਦੇ ਸਹਾਰੇ ਚੱਲਦੇ ਹੋਏ ਦਿਖਾਈ ਦਿੱਤੇ ਸਨ।ਉਨ੍ਹਾਂ ਨੇ ਦੱਸਿਆ ਸੀ ਕਿ ਉਹ ਖੇਡ ਰਹੇ ਸਨ ਅਤੇ ਇਸੇ ਦੌਰਾਨ ਹੀ ਉਨ੍ਹਾਂ ਨੂੰ ਇਹ ਸੱਟ ਲੱਗ ਗਈ ਜੋ ਕਿ ਦੁਬਾਰਾ ਠੀਕ ਨਹੀਂ ਸੀ ਹੋ ਪਾਈ।

ਸੋਨੂੰ ਸੂਦ ਹਮੇਸ਼ਾ ਮਦਦ ਲਈ ਆਉੇਂਦੇ ਅੱਗੇ
ਸੋਨੂੰ ਸੂਦ ਹਮੇਸ਼ਾ ਹਰ ਕਿਸੇ ਦੀ ਮਦਦ ਦੇ ਲਈ ਅੱਗੇ ਆਉਂਦੇ ਹਨ । ਲਾਕਡਾਊਨ ‘ਚ ਵੀ ਉਨ੍ਹਾਂ ਨੇ ਦਿਲ ਖੋਲ੍ਹ ਕੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਸੀ । ਇਸ ਤੋਂ ਇਲਾਵਾ ਉਹ ਹਮੇਸ਼ਾ ਹੀ ਜ਼ਰੂਰਤਮੰਦ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਂਦੇ ਹਨ।