ਪਹਾੜੀ ਵਾਦੀਆਂ ‘ਚ ਸੰਨੀ ਦਿਓਲ ਨੇ ਸਥਾਨਕ ਲੋਕਾਂ ਦੀ ਭਾਸ਼ਾ ‘ਚ ਸੁਣੇ ਗੀਤ, ਵੀਡੀਓ ਕੀਤਾ ਸਾਂਝਾ

ਸੰਨੀ ਦਿਓਲ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਤੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਜਾਣਕਾਰੀ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਹ ਪਹਾੜੀ ਵਾਦੀਆਂ ‘ਚ ਘੁੰਮਣ ਦੇ ਲਈ ਗਏ ਹੋਏ ਹਨ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

By  Shaminder Kaur Kaler October 15th 2026 11:36 AM

ਸੰਨੀ ਦਿਓਲ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਤੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਜਾਣਕਾਰੀ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਹ ਪਹਾੜੀ ਵਾਦੀਆਂ ‘ਚ ਘੁੰਮਣ ਦੇ ਲਈ ਗਏ ਹੋਏ ਹਨ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।


ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਪਹਾੜੀ ਲੋਕਾਂ ਦੀ ਭਾਸ਼ਾ ‘ਚ ਉੱਥੋਂ ਦੇ ਲੋਕ ਗੀਤ ਸੁਣ ਰਿਹਾ ਹੈ ਅਤੇ ਸਾਰੇ ਜਣੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ ।ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 


ਸੰਨੀ ਦਿਓਲ ਦਾ ਵਰਕ ਫ੍ਰੰਟ 

ਸੰਨੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਦੀ ਹਾਲ ਹੀ ‘ਚ ਫ਼ਿਲਮ ਬਟਵਾਰਾ ਆਈ ਸੀ ।ਜਿਸ ‘ਚ ਸੰਨ ਸੰਤਾਲੀ ਦੀ ਹੋਈ ਵੰਡ ਨੂੰ ਦਰਸਾਇਆ ਗਿਆ ਸੀ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ, ਜਿਸ ‘ਚ ਘਾਇਲ, ਦਾਮਿਨੀ, ਬਾਰਡਰ ਸਣੇ ਕਈ ਫ਼ਿਲਮਾਂ ਹਨ। 

Related Post

ਨਾਨਾ ਪਾਟੇਕਰ ਦੀ ਮੌਤ ਨੂੰ ਲੈ ਕੇ ਤਨੁਸ਼੍ਰੀ ਦੱਤਾ ਦੇ ਹੈਰਾਨੀਜਨਕ ਦਾਅਵੇ, ਸਿੰਗਾਪੁਰ-ਮਲੇਸ਼ੀਆ ਵਿੱਚ ਜ਼ਿੰਦਾ ਹੋਣ ਦੀ ਕਹੀ ਗੱਲ
ਉਰਫੀ ਜਾਵੇਦ ਆਪਣੇ ਜਨਮ ਦਿਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ, ਗੁਰੁ ਘਰ ਤੋਂ ਲਿਆ ਆਸ਼ੀਰਵਾਦ
ਫ਼ਿਲਮ ‘ਦੂਸਰਾ’ ਦਾ ਦਿਲਚਸਪ ਟ੍ਰੇਲਰ ਰਿਲੀਜ਼, ਸੌਰਵ ਗਾਂਗੁਲੀ ਦੇ ਇਤਿਹਾਸਕ ਜਸ਼ਨ ਨਾਲ ਜੁੜੀ ਕਹਾਣੀ
ਪੈਪਰਾਜ਼ੀ ਨੂੰ ਵੇਖ ਕੇ ਅੱਖਾਂ ਵਿਖਾਉਣ ਲੱਗੀ ਅਦਾਕਾਰਾ ਜਯਾ ਬੱਚਨ, ਪੈਪਰਾਜ਼ੀ ਨੇ ਦਿੱਤਾ ਮੂੰਹ ਤੋੜਵਾਂ ਜਵਾਬ ‘ਇਹ ਅੱਖਾਂ ਅਮਿਤਾਭ ਬੱਚਨ ਨੂੰ ਵਿਖਾਉਣਾ’
ਰਾਜਪਾਲ ਯਾਦਵ ਦੇ ਭਰਾ ਨੇ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਰੱਖਿਆ ਪੱਖ, ਕਿਹਾ- ‘ਪਹਿਲੀ ਵਾਰ ਸਾਡੀ ਗੱਲ ਸੁਣੀ ਗਈ’
ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

© Copyright Galactic Television & Communications Pvt. Ltd. 2026. All rights reserved.