ਉਰਫੀ ਜਾਵੇਦ ਨੇ ਆਪਣੇ ਜਨਮ ਦਿਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੁ ਘਰ ਤੋਂ ਆਸ਼ੀਰਵਾਦ ਲਿਆ।ਜਿਸ ਦੀਆਂ ਕੁਝ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।
Add GTC Pollywood on Google
ਉਰਫੀ ਜਾਵੇਦ ਨੇ ਆਪਣੇ ਜਨਮ ਦਿਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੁ ਘਰ ਤੋਂ ਆਸ਼ੀਰਵਾਦ ਲਿਆ।ਜਿਸ ਦੀਆਂ ਕੁਝ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਜਿਸ ‘ਚ ਅਦਾਕਾਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਖੜ੍ਹੀ ਹੋਈ ਨਜ਼ਰ ਆ ਰਹੀ ਹੈ ਜਦੋਂਕਿ ਇੱਕ ਹੋਰ ਤਸਵੀਰ ‘ਚ ਉਹ ਹੱਥ ਜੋੜ ਕੇ ਖੜ੍ਹੀ ਹੋਈ ਦਿਖਾਈ ਦੇ ਰਹੀ ਹੈ। ਉਰਫੀ ਜਾਵੇਦ ਦੇ ਨਾਲ ਇੱਕ ਹੋਰ ਸ਼ਖਸ ਵੀ ਨਜ਼ਰ ਆਇਆ ਸੀ।

ਅੰਮ੍ਰਿਤਸਰੀ ਖਾਣੇ ਦਾ ਉਠਾਇਆ ਲੁਤਫ
ਅਦਾਕਾਰਾ ਨੇ ਇਸ ਮੌਕੇ ‘ਤੇ ਅੰਮ੍ਰਿਤਸਰ ਦੇ ਖਾਣੇ ਦਾ ਲੁਤਫ ਵੀ ਉਠਾਇਆ। ਉਰਫੀ ਜਾਵੇਦ ਵੀਡੀਓ ‘ਚ ਲੱਸੀ ਪੀਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਅੰਮ੍ਰਿਤਸਰੀ ਕੁਲਚੇ ਦਾ ਵੀ ਅਨੰਦ ਮਾਣਿਆ। ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ।

ਉਰਫੀ ਜਾਵੇਦ ਦੀ ਨਿੱਜੀ ਜ਼ਿੰਦਗੀ
ਉਰਫੀ ਜਾਵੇਦ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦਾ ਜਨਮ ਪੰਦਰਾਂ ਅਕਤੂਬਰ ੧੯੯੭ ਨੂੰ ਹੋਇਆ ਸੀ । ਅਦਾਕਾਰਾ ਦਾ ਸਬੰਧ ਉੱਤਰ ਪ੍ਰਦੇਸ਼ ਦੇ ਲਖਨਊ ਨਾਲ ਹੈ। ਲਖਨਊ ‘ਚ ਹੀ ਉਸ ਦਾ ਜਨਮ ਹੋਇਆ ਸੀ।

ਉਸ ਨੂੰ ਅਦਾਕਾਰੀ ਦਾ ਸ਼ੌਕ ਸੀ ਅਤੇ ਇਹੀ ਸ਼ੌਕ ਉਸ ਨੂੰ ਮਾਇਆ ਨਗਰੀ ਮੁੰਬਈ ਲੈ ਆਇਆ ਸੀ। ਜਿੱਥੇ ਉਸ ਨੇ ਕਈ ਪ੍ਰੋਜੈਕਟਸ ‘ਚ ਕੰਮ ਵੀ ਕੀਤਾ ਅਤੇ ਬਿੱਗ ਬੌਸ ਸ਼ੋਅ ‘ਚ ਵੀ ਸ਼ਿਰਕਤ ਕੀਤੀ।
- GTC Pollywood