ਸੰਨੀ ਦਿਓਲ ਪਹੁੰਚੇ ਬਾਰਾਬੰਕੀ, ਫ਼ਿਲਮ ‘ਬਟਵਾਰਾ 1947’ ਦੀ ਕਰ ਰਹੇ ਪ੍ਰਮੋਸ਼ਨ, ਸੀਐੱਮ ਦੇ ਨਾਲ ਵੀ ਕੀਤੀ ਮੁਲਾਕਾਤ
ਸੰਨੀ ਦਿਓਲ ਤੇ ਪ੍ਰੀਤੀ ਜ਼ਿੰਟਾ ਦੀ ਫ਼ਿਲਮ ‘ਬਟਵਾਰਾ 1947’ ਜਲਦ ਹੀ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਅਦਾਕਾਰ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ।ਇਸ ਫ਼ਿਲਮ ‘ਚ ਸੰਨੀ ਦਿਓਲ ਦੇ ਨਾਲ ਮੁੱਖ ਕਿਰਦਾਰ ‘ਚ ਪ੍ਰੀਤੀ ਜ਼ਿੰਟਾ ਤੇ ਸ਼ਬਾਨਾ ਆਜ਼ਮੀ ਨਜ਼ਰ ਆਉਣਗੇ ।ਫ਼ਿਲਮ ਦੀ ਪ੍ਰਮੋਸ਼ਨ ਦੇ ਲਈ ਸ੍ਰੀ ਰਾਮ ਸਵਰੂਪ ਮੈਮੋਰੀਅਲ ਇੰਸਟੀਚਿਊਟ ‘ਚ ਇੱਕ ਪੋ੍ਰਗਰਾਮ ਦਾ ਆਯੋਜਨ ਕੀਤਾ ਗਿਆ।
ਸੰਨੀ ਦਿਓਲ ਤੇ ਪ੍ਰੀਤੀ ਜ਼ਿੰਟਾ ਦੀ ਫ਼ਿਲਮ ‘ਬਟਵਾਰਾ 1947’ ਜਲਦ ਹੀ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਅਦਾਕਾਰ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ।ਇਸ ਫ਼ਿਲਮ ‘ਚ ਸੰਨੀ ਦਿਓਲ ਦੇ ਨਾਲ ਮੁੱਖ ਕਿਰਦਾਰ ‘ਚ ਪ੍ਰੀਤੀ ਜ਼ਿੰਟਾ ਤੇ ਸ਼ਬਾਨਾ ਆਜ਼ਮੀ ਨਜ਼ਰ ਆਉਣਗੇ ।ਫ਼ਿਲਮ ਦੀ ਪ੍ਰਮੋਸ਼ਨ ਦੇ ਲਈ ਸ੍ਰੀ ਰਾਮ ਸਵਰੂਪ ਮੈਮੋਰੀਅਲ ਇੰਸਟੀਚਿਊਟ ‘ਚ ਇੱਕ ਆਯੋਜਨ ਕੀਤਾ ਗਿਆ।

ਵਿਦਿਆਰਥੀਆਂ ‘ਚ ਵੀ ਅਦਾਕਾਰਾਂ ਨੂੰ ਲੈ ਕੇ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਆਪਣੇ ਪਸੰਦੀਦਾ ਅਦਾਕਾਰ ਦੀ ਇੱਕ ਝਲਕ ਪਾਉਣ ਦੇ ਲਈ ਵਿਦਿਆਰਥੀ ਉਤਸ਼ਾਹਿਤ ਨਜ਼ਰ ਆਏ । ਇਸ ਦੌਰਾਨ ਫ਼ਿਲਮ ਦੇ ਕਲਾਕਾਰਾਂ ਨੇ ਫ਼ਿਲਮ ਦੀ ਕਹਾਣੀ, ਭਾਰਤ ਦੀ ਵੰਡ ਤੇ ਰਾਸ਼ਟਰੀ ਏਕਤਾ ਨੂੰ ਦਰਸਾਉਂਦੀ ਇਸ ਫ਼ਿਲਮ ਦੇ ਬਾਰੇ ਗੱਲਬਾਤ ਕੀਤੀ ।

ਸੰਨੀ ਦਿਓਲ ਦੀ ਇਹ ਫ਼ਿਲਮ ਚੌਦਾਂ ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਅਦਾਕਾਰ ਨੇ ‘ਬਾਰਡਰ’, ‘ਬਾਰਡਰ-2’ ਸਣੇ ਕਈ ਕਾਮਯਾਬ ਫ਼ਿਲਮਾਂ ਦਿੱਤੀਆਂ ਹਨ।
ਇਸ ਫ਼ਿਲਮ ‘ਚ ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਫ਼ਿਲਮ ‘ਚ ਸ਼ਬਾਨਾ ਆਜ਼ਮੀ ਦਾ ਵੀ ਦਮਦਾਰ ਕਿਰਦਾਰ ਹੈ।
ਬੀਤੇ ਦਿਨੀਂ ਇਸ ਫ਼ਿਲਮ ਦੇ ਪ੍ਰਮੋਸ਼ਨ ਮੌਕੇ ਸ਼ਬਾਨਾ ਆਜ਼ਮੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਸੀ ਕਿ ਉਹਨਾਂ ਪਹਿਲਾਂ ਧਰਮਿੰਦਰ ਦੇ ਨਾਲ ਕੰਮ ਕੀਤਾ ਅਤੇ ਹੁਣ ਉਹਨਾਂ ਨੂੰ ਧਰਮਿੰਦਰ ਦੇ ਪੁੱਤਰ ਤੇ ਪੋਤੇ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਹੈ।