ਸੰਨੀ ਦਿਓਲ ਨੇ ਪੁੱਤਰ ਕਰਣ ਦਿਓਲ ਦੇ ਨਾਲ ਵੀਡੀਓ ਕੀਤਾ ਸਾਂਝਾ, ਆਪਸ ‘ਚ ਡਾਇਲੌਗਬਾਜ਼ੀ ਕਰਦੇ ਆਏ ਨਜ਼ਰ
ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪੁੱਤਰ ਕਰਣ ਦਿਓਲ ਦੇ ਨਾਲ ਨਜ਼ਰ ਆ ਰਹੇ ਹਨ। ਦੋਵੇਂ ਪਿਉ ਪੁੱਤਰ ਆਪਸ ‘ਚ ਡਾਇਲੌਗ ਬੋਲਦੇ ਹੋਏ ਨਜ਼ਰ ਆ ਰਹੇ ਹਨ ।ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਬਾਪ ਬੇਟਾ ਡਾਇਲੌਗਬਾਜ਼ੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ “ਧੰਨਵਾਦ ਤੁਹਾਡਾ ਸਭ ਦਾ ਸਾਡੇ ਡਾਇਲੌਗਸ ਨੂੰ ਏਨਾਂ ਪਿਆਰ ਦੇਣ ਦੇ ਲਈ ।

ਸੋਚਿਆ ਥੋੜ੍ਹਾ ਹਵਾ ‘ਚ ਮਸਤੀ ਕਰਦੇ ਹਾਂ।ਕਿਵੇਂ ਦਾ ਲੱਗਿਆ”। ਜਿਉਂ ਹੀ ਇਸ ਵੀਡੀਓ ਨੂੰ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਇਸ ਵੀਡੀਓ ‘ਤੇ ਖੂਬ ਰਿਐਕਸ਼ਨ ਦਿੱਤੇ ਅਤੇ ਪਿਤਾ ਪੁੱਤ ਦੀ ਇਸ ਵੀਡੀਓ ਨੂੰ ਪਸੰਦ ਕੀਤਾ ।

ਸੰਨੀ ਦਿਓਲ ਦਾ ਵਰਕ ਫ੍ਰੰਟ
ਸੰਨੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਬਟਵਾਰਾ ੧੯੪੭ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ‘ਚ ਉਨ੍ਹਾਂ ਦਾ ਪੁੱਤਰ ਵੀ ਅਦਾਕਾਰੀ ਕਰਦਾ ਹੋਇਆ ਦਿਖਾਈ ਦੇਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਨੂੰ ਬਾਰਡਰ, ਦਾਮਿਨੀ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਜਿਨ੍ਹਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਹੈ।