ਵਿੱਕੀ ਕੌਸ਼ਲ ਦੇ ਭਰਾ ਸੰਨੀ ਕੌਸ਼ਲ ਦਾ ਅੱਜ ਹੈ ਜਨਮ ਦਿਨ, ਪਿਤਾ ਸ਼ਾਮ ਕੌਸ਼ਲ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਵਿੱਕੀ ਕੌਸ਼ਲ ਦੇ ਭਰਾ ਸੰਨੀ ਕੌਸ਼ਲ ਦਾ ਅੱਜ ਜਨਮਦਿਨ ਹੈ। ਇਸ ਮੌਕੇ ‘ਤੇ ਵਿੱਕੀ ਕੌਸ਼ਲ ਦੇ ਪਿਤਾ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਹੈਪੀ ਬਰਥਡੇ ਪੁੱਤਰ, ਹਮੇਸ਼ਾ ਪਿਆਰ ਤੇ ਦੁਆਵਾਂ।ਤੂੰ ਸਾਡੇ ਪਰਿਵਾਰ ਦੀ ਸਨਸ਼ਾਈਨ ਹੈਂ।
ਵਿੱਕੀ ਕੌਸ਼ਲ ਦੇ ਭਰਾ ਸੰਨੀ ਕੌਸ਼ਲ ਦਾ ਅੱਜ ਜਨਮਦਿਨ ਹੈ। ਇਸ ਮੌਕੇ ‘ਤੇ ਵਿੱਕੀ ਕੌਸ਼ਲ ਦੇ ਪਿਤਾ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਹੈਪੀ ਬਰਥਡੇ ਪੁੱਤਰ, ਹਮੇਸ਼ਾ ਪਿਆਰ ਤੇ ਦੁਆਵਾਂ।ਤੂੰ ਸਾਡੇ ਪਰਿਵਾਰ ਦੀ ਸਨਸ਼ਾਈਨ ਹੈਂ।ਮੈਂ ਬਹੁਤ ਹੀ ਬਲੈਸਡ ਮਹਿਸੂਸ ਕਰਦਾ ਹਾਂ ਕਿ ਤੂੰ ਮੇਰਾ ਪੁੱਤਰ ਹੈਂ।

ਰੱਬ ਤੈਨੂੰ ਹਮੇਸ਼ਾ ਖੁਸ਼ ਰੱਖਦੇ। ਜ਼ੋਰ ਦੀ ਜੱਫੀ”।ਸੰਨੀ ਕੌਸ਼ਲ ਵੀ ਆਰਟਿਸਟ ਹਨ। ਸੰਨੀ ਕੌਸ਼ਲ ਪਰਿਵਾਰ ਦਾ ਛੋਟਾ ਪੁੱਤਰ ਹੈ। ਸ਼ਾਮ ਕੌਸ਼ਲ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

ਪੰਜਾਬੀ ਪਰਿਵਾਰ ਨਾਲ ਸਬੰਧ
ਸੰਨੀ ਕੌਸ਼ਲ ਦਾ ਸਬੰਧ ਪੰਜਾਬੀ ਪਰਿਵਾਰ ਦੇ ਨਾਲ ਹੈ। ਉਨ੍ਹਾਂ ਦੇ ਪਿਤਾ ਸ਼ਾਮ ਕੌਸ਼ਲ ਦਾ ਸਬੰਧ ਹੁਸ਼ਿਆਰਪੁਰ ਦੇ ਨਾਲ ਹੈ। ਸ਼ਾਮ ਕੌਸ਼ਲ ਕਾਫੀ ਸਾਲ ਪਹਿਲਾਂ ਮੁੰਬਈ ‘ਚ ਸ਼ਿਫਟ ਹੋ ਗਏ ਸਨ ਅਤੇ ਇੱਥੇ ਹੀ ਉਨ੍ਹਾਂ ਨੇ ਆਪਣਾ ਕਰੀਅਰ ਬਨਾਉਣ ਦੇ ਲਈ ਕਰੜੀ ਮਿਹਨਤ ਕੀਤੀ ਅਤੇ ਲੰਮੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ‘ਚ ਕਾਮਯਾਬੀ ਮਿਲੀ।ਇਸ ਤੋਂ ਬਾਅਦ ਵਿੱਕੀ ਕੌਸ਼ਲ ਨੂੰ ਫ਼ਿਲਮਾਂ ‘ਚ ਉਤਾਰਿਆ ਅਤੇ ਵਿੱਕੀ ਵੀ ਇੱਕ ਵਧੀਆ ਅਦਾਕਾਰ ਸਾਬਿਤ ਹੋਏ ।