ਤੱਬੂ ਦੀ OTT ਦੁਨੀਆ ਵਿੱਚ ਨਵੀਂ ਪਾਰੀ, YRF ਦੀ Netflix ਸੀਰੀਜ਼ ‘ਟਨਲ ਮੈਨ’ ਵਿੱਚ ਆਵੇਗੀ ਨਜ਼ਰ; ਉੱਤਰਾਖੰਡ ਰੈਸਕਿਊ ਆਪ੍ਰੇਸ਼ਨ ਤੋਂ ਪ੍ਰੇਰਿਤ ਹੈ ਕਹਾਣੀ
ਬਾਲੀਵੁੱਡ ਦੀ ਦਮਦਾਰ ਅਦਾਕਾਰਾ ਤੱਬੂ ਹੁਣ ਆਪਣੀ ਅਦਾਕਾਰੀ ਦਾ ਜਲਵਾ ਇੱਕ ਨਵੇਂ OTT ਪ੍ਰੋਜੈਕਟ ਵਿੱਚ ਦਿਖਾਉਣ ਲਈ ਤਿਆਰ ਹੈ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਫ਼ਿਲਮ ਇੰਡਸਟਰੀ ਵਿੱਚ ਸਰਗਰਮ ਤੱਬੂ ਯਸ਼ਰਾਜ ਫ਼ਿਲਮਜ਼ (YRF) ਐਂਟਰਟੇਨਮੈਂਟ ਦੀ ਆਉਣ ਵਾਲੀ Netflix ਸੀਰੀਜ਼ ‘ਟਨਲ ਮੈਨ’ ਵਿੱਚ ਅਹਿਮ ਭੂਮਿਕਾ ਨਿਭਾਏਗੀ। ਖ਼ਾਸ ਗੱਲ ਇਹ ਹੈ ਕਿ ਇਹ ਉਨ੍ਹਾਂ ਦੀ ਪਹਿਲੀ ਹਿੰਦੀ ਓਰਿਜਨਲ ਸਟ੍ਰੀਮਿੰਗ ਸੀਰੀਜ਼ ਹੋਵੇਗੀ।
ਬਾਲੀਵੁੱਡ ਦੀ ਦਮਦਾਰ ਅਦਾਕਾਰਾ ਤੱਬੂ ਹੁਣ ਆਪਣੀ ਅਦਾਕਾਰੀ ਦਾ ਜਲਵਾ ਇੱਕ ਨਵੇਂ OTT ਪ੍ਰੋਜੈਕਟ ਵਿੱਚ ਦਿਖਾਉਣ ਲਈ ਤਿਆਰ ਹੈ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਫ਼ਿਲਮ ਇੰਡਸਟਰੀ ਵਿੱਚ ਸਰਗਰਮ ਤੱਬੂ ਯਸ਼ਰਾਜ ਫ਼ਿਲਮਜ਼ (YRF) ਐਂਟਰਟੇਨਮੈਂਟ ਦੀ ਆਉਣ ਵਾਲੀ Netflix ਸੀਰੀਜ਼ ‘ਟਨਲ ਮੈਨ’ ਵਿੱਚ ਅਹਿਮ ਭੂਮਿਕਾ ਨਿਭਾਏਗੀ। ਖ਼ਾਸ ਗੱਲ ਇਹ ਹੈ ਕਿ ਇਹ ਉਨ੍ਹਾਂ ਦੀ ਪਹਿਲੀ ਹਿੰਦੀ ਓਰਿਜਨਲ ਸਟ੍ਰੀਮਿੰਗ ਸੀਰੀਜ਼ ਹੋਵੇਗੀ।ਇਸ ਸੀਰੀਜ਼ ਦੀ ਕਹਾਣੀ ਸਾਲ 2023 ਵਿੱਚ ਉੱਤਰਾਖੰਡ ਦੀ ਸੁਰੰਗ ਵਿੱਚ ਫਸੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਚਲਾਏ ਗਏ ਰੈਸਕਿਊ ਆਪ੍ਰੇਸ਼ਨ ਦੀ ਭਾਵਨਾ ਤੋਂ ਪ੍ਰੇਰਿਤ ਹੈ। ਇਹ ਇੱਕ ਕਲਪਨਾਤਮਕ ਡਰਾਮਾ ਹੋਵੇਗਾ, ਜਿਸ ਵਿੱਚ ਮੁਸ਼ਕਲ ਹਾਲਾਤਾਂ ਦੌਰਾਨ ਹੌਸਲੇ, ਏਕਤਾ, ਟੀਮ ਵਰਕ ਅਤੇ ਉਮੀਦ ਦੀ ਤਾਕਤ ਨੂੰ ਦਰਸਾਇਆ ਜਾਵੇਗਾ।
2023 ਦੇ ਉੱਤਰਾਖੰਡ ਰੈਸਕਿਊ ਆਪ੍ਰੇਸ਼ਨ ਤੋਂ ਮਿਲੀ ਕਹਾਣੀ ਨੂੰ ਪ੍ਰੇਰਣਾ
ਨਵੰਬਰ 2023 ਵਿੱਚ ਉੱਤਰਾਖੰਡ ਦੀ ਇੱਕ ਨਿਰਮਾਣ ਅਧੀਨ ਸੁਰੰਗ ਦਾ ਹਿੱਸਾ ਢਹਿ ਜਾਣ ਕਾਰਨ ਕਈ ਮਜ਼ਦੂਰ ਅੰਦਰ ਫਸ ਗਏ ਸਨ। ਉਨ੍ਹਾਂ ਨੂੰ ਬਾਹਰ ਕੱਢਣ ਲਈ ਲੰਬੇ ਸਮੇਂ ਤੱਕ ਮੁਸ਼ਕਲ ਬਚਾਅ ਮੁਹਿੰਮ ਚਲਾਈ ਗਈ ਸੀ। ਪੂਰਾ ਦੇਸ਼ ਇਸ ਆਪ੍ਰੇਸ਼ਨ ਦੀ ਸਫ਼ਲਤਾ ਲਈ ਅਰਦਾਸਾਂ ਕਰ ਰਿਹਾ ਸੀ।‘ਟਨਲ ਮੈਨ’ ਇਸੇ ਘਟਨਾ ਦੌਰਾਨ ਸਾਹਮਣੇ ਆਏ ਹੌਸਲੇ, ਸਾਂਝੀ ਕੋਸ਼ਿਸ਼ ਅਤੇ ਮਨੁੱਖੀ ਜਜ਼ਬੇ ਤੋਂ ਪ੍ਰੇਰਿਤ ਹੈ। ਹਾਲਾਂਕਿ ਇਹ ਕਿਸੇ ਘਟਨਾ ਦੀ ਸਿੱਧੀ ਡਾਕੂਮੈਂਟਰੀ ਨਹੀਂ, ਸਗੋਂ ਇਸ ਤੋਂ ਪ੍ਰੇਰਣਾ ਲੈ ਕੇ ਤਿਆਰ ਕੀਤਾ ਗਿਆ ਕਲਪਨਾਤਮਕ ਡਰਾਮਾ ਹੈ।
ਤਿੰਨ ਦਹਾਕਿਆਂ ਤੋਂ ਵੱਧ ਦਾ ਅਦਾਕਾਰੀ ਸਫ਼ਰ, ਹੁਣ OTT ’ਤੇ ਨਵੀਂ ਸ਼ੁਰੂਆਤ
ਤੱਬੂ ਨੇ ਆਪਣੇ ਲੰਬੇ ਕਰੀਅਰ ਦੌਰਾਨ ਕਈ ਯਾਦਗਾਰ ਕਿਰਦਾਰ ਨਿਭਾਏ ਹਨ। ਉਨ੍ਹਾਂ ਨੇ ਮੁੱਖ ਧਾਰਾ ਦੀਆਂ ਫ਼ਿਲਮਾਂ ਦੇ ਨਾਲ-ਨਾਲ ਗੰਭੀਰ ਅਤੇ ਕਲਾਤਮਕ ਸਿਨੇਮਾ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ।ਫ਼ਿਲਮਾਂ ‘ਮਾਚਿਸ’ ਅਤੇ ‘ਚਾਂਦਨੀ ਬਾਰ’ ਵਿੱਚ ਸ਼ਾਨਦਾਰ ਅਦਾਕਾਰੀ ਲਈ ਉਨ੍ਹਾਂ ਨੂੰ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ‘ਮਕਬੂਲ’, ‘ਹੈਦਰ’ ਅਤੇ ‘ਅੰਧਾਧੁਨ’ ਵਰਗੀਆਂ ਫ਼ਿਲਮਾਂ ਵਿੱਚ ਉਨ੍ਹਾਂ ਦੇ ਕਿਰਦਾਰਾਂ ਨੂੰ ਕਾਫ਼ੀ ਸਰਾਹਿਆ ਗਿਆ।ਭਾਰਤੀ ਸਿਨੇਮਾ ਤੋਂ ਇਲਾਵਾ ਤੱਬੂ ਨੇ ਅੰਤਰਰਾਸ਼ਟਰੀ ਪ੍ਰੋਜੈਕਟਾਂ ਵਿੱਚ ਵੀ ਕੰਮ ਕੀਤਾ ਹੈ। ਉਹ ਮੀਰਾ ਨਾਇਰ ਦੀ ਫ਼ਿਲਮ ‘ਦ ਨੇਮਸੇਕ’, ਐਂਗ ਲੀ ਦੀ ‘ਲਾਈਫ ਆਫ ਪਾਈ’ ਅਤੇ ਸੀਰੀਜ਼ ‘ਡਿਊਨ: ਪ੍ਰੋਫੇਸੀ’ ਵਿੱਚ ਵੀ ਨਜ਼ਰ ਆ ਚੁੱਕੀ ਹੈ।
‘ਦ ਰੇਲਵੇ ਮੈਨ’ ਦੇ ਨਿਰਦੇਸ਼ਕ ਸੰਭਾਲਣਗੇ ਜ਼ਿੰਮੇਵਾਰੀ
‘ਟਨਲ ਮੈਨ’ ਦੀ ਕਮਾਨ ਸ਼ਿਵ ਰਾਵੈਲ ਦੇ ਹੱਥਾਂ ਵਿੱਚ ਹੋਵੇਗੀ। ਉਹ ਇਸ ਤੋਂ ਪਹਿਲਾਂ ਚਰਚਿਤ ਸੀਰੀਜ਼ ‘ਦ ਰੇਲਵੇ ਮੈਨ’ ਦਾ ਨਿਰਦੇਸ਼ਨ ਕਰ ਚੁੱਕੇ ਹਨ। ਇਸ ਵਾਰ ਉਹ ਸ਼ੋਅਰਨਰ ਵਜੋਂ ਇੱਕ ਹੋਰ ਅਜਿਹੀ ਕਹਾਣੀ ਲੈ ਕੇ ਆ ਰਹੇ ਹਨ, ਜਿਸ ਦੇ ਕੇਂਦਰ ਵਿੱਚ ਮਨੁੱਖੀ ਜਜ਼ਬਾਤ ਅਤੇ ਮੁਸ਼ਕਲ ਸਮੇਂ ਵਿੱਚ ਦਿਖਾਈ ਦੇਣ ਵਾਲੀ ਹਿੰਮਤ ਹੋਵੇਗੀ।ਇਹ YRF ਐਂਟਰਟੇਨਮੈਂਟ ਦੇ ਹੈੱਡ ਆਫ ਕੰਟੈਂਟ ਵਜੋਂ ਸੌਗਾਤਾ ਮੁਖਰਜੀ ਦਾ ਪਹਿਲਾ ਪ੍ਰੋਜੈਕਟ ਵੀ ਹੈ। ਉਹ CEO ਅਕਸ਼ੈ ਵਿਧਾਨੀ ਦੀ ਅਗਵਾਈ ਹੇਠ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ‘ਸਕੈਮ 1992’, ‘ਮਹਾਰਾਣੀ’, ‘ਤੱਬਰ’ ਅਤੇ ‘ਰਾਕੇਟ ਬੁਆਏਜ਼’ ਵਰਗੀਆਂ ਚਰਚਿਤ ਸੀਰੀਜ਼ ਨਾਲ ਜੁੜੇ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਪ੍ਰੋਜੈਕਟਾਂ ਨੂੰ ਇੰਟਰਨੈਸ਼ਨਲ ਐਮੀ ਨਾਮਜ਼ਦਗੀਆਂ ਵੀ ਮਿਲੀਆਂ ਹਨ।
Netflix ’ਤੇ ਹੋਵੇਗੀ ਰਿਲੀਜ਼
‘ਟਨਲ ਮੈਨ’ Netflix ’ਤੇ ਸਟ੍ਰੀਮ ਹੋਵੇਗੀ। ਇਸ ਦੇ ਨਾਲ YRF ਐਂਟਰਟੇਨਮੈਂਟ ਅਤੇ Netflix ਦੀ ਸਾਂਝੇਦਾਰੀ ਅੱਗੇ ਵਧੇਗੀ। ਦੋਵਾਂ ਵਿਚਾਲੇ ਇਹ ਰਚਨਾਤਮਕ ਸਾਂਝ ਸਾਲ 2023 ਵਿੱਚ ਸੀਰੀਜ਼ ‘ਦ ਰੋਮਾਂਟਿਕਸ’ ਨਾਲ ਸ਼ੁਰੂ ਹੋਈ ਸੀ।ਫਿਲਹਾਲ ਸੀਰੀਜ਼ ਦੀ ਰਿਲੀਜ਼ ਤਰੀਕ ਅਤੇ ਹੋਰ ਕਲਾਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਤੱਬੂ ਦੀ ਪਹਿਲੀ ਹਿੰਦੀ ਓਰਿਜਨਲ ਸਟ੍ਰੀਮਿੰਗ ਸੀਰੀਜ਼ ਹੋਣ ਅਤੇ ਇਸ ਦੀ ਪ੍ਰੇਰਣਾਦਾਇਕ ਕਹਾਣੀ ਕਾਰਨ ਦਰਸ਼ਕਾਂ ਵਿੱਚ ਹੁਣ ਤੋਂ ਹੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।