ਟਾਈਗਰ ਸ਼ਰਾਫ ਦਾ ਨਵਾਂ ਵੀਡੀਓ ਆਇਆ ਸਾਹਮਣੇ, ਡਾਕਟਰ ਅਦਾਕਾਰ ਦਾ ਚੈਕਅਪ ਕਰਦਾ ਆਇਆ ਨਜ਼ਰ
ਟਾਈਗਰ ਸ਼ਰਾਫ ਦਾ ਹਮਲੇ ਤੋਂ ਬਾਅਦ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੇ ਜ਼ਖਮਾਂ ਦੇ ਨਿਸ਼ਾਨ ਵਿਖਾਉਂਦੇ ਹੋਏ ਨਜ਼ਰ ਆ ਰਹੇ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦਾ ਡਾਕਟਰ ਚੈਕਅੱਪ ਕਰਦੇ ਹੋਏ ਦਿਖਾਈ ਦੇ ਰਹੇ ਹਨ। ਟਾਈਗਰ ਦੀਆਂ ਬਾਹਵਾਂ ਤੇ ਲਾਲ ਰੰਗ ਦੇ ਨਿਸ਼ਾਨ ਵੇਖਣ ਨੂੰ ਮਿਲ ਰਹੇ ਹਨ।
ਟਾਈਗਰ ਸ਼ਰਾਫ ਦਾ ਹਮਲੇ ਤੋਂ ਬਾਅਦ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੇ ਜ਼ਖਮਾਂ ਦੇ ਨਿਸ਼ਾਨ ਵਿਖਾਉਂਦੇ ਹੋਏ ਨਜ਼ਰ ਆ ਰਹੇ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦਾ ਡਾਕਟਰ ਚੈਕਅੱਪ ਕਰਦੇ ਹੋਏ ਦਿਖਾਈ ਦੇ ਰਹੇ ਹਨ। ਟਾਈਗਰ ਦੀਆਂ ਬਾਹਵਾਂ ਤੇ ਲਾਲ ਰੰਗ ਦੇ ਨਿਸ਼ਾਨ ਵੇਖਣ ਨੂੰ ਮਿਲ ਰਹੇ ਹਨ।ਜਦੋਂਕਿ ਇਸ ਨਵੇਂ ਵੀਡੀਓ ‘ਚ ਡਾਕਟਰ ਉਸ ਦਾ ਚੈੱਕਅੱਪ ਕਰਦੇ ਹੋਏ ਦਿਖਾਈ ਦੇ ਰਹੇ ਹਨ। ਅਦਾਕਾਰ ਦੀ ਟੀਮ ਦੇ ਵੱਲੋਂ ਲਿਖਿਆ ਗਿਆ ਹੈ ਕਿ ‘ਗੌਡ ਇਜ਼ ਕਾਈਂਡ’ ।
_2acfcc5f2f70c9309162158df5104686_1280X720.webp)
ਦੱਸ ਦਈਏ ਕਿ ਅਠਾਰਾਂ ਅਕਤੂਬਰ ਨੂੰ ਅਦਾਕਾਰ ‘ਤੇ ਫਾਈਰਿੰਗ ਹੋਈ ਸੀ । ਪਰ ਖੁਸ਼ਕਿਸਮਤੀ ਦੇ ਨਾਲ ਅਦਾਕਾਰ ਇਸ ਵਾਰਦਾਤ ਦੇ ਦੌਰਾਨ ਵਾਲ-ਵਾਲ ਬਚ ਗਿਆ ਸੀ।ਦੱਸ ਦਈਏ ਕਿ ਅਦਾਕਾਰ ਦੇ ਹੱਥ ‘ਤੇ ਸੱਟ ਦੇ ਨਿਸ਼ਾਨ ਹਨ ਅਤੇ ਗੋਲੀਆਂ ਦੇ ਛਰੇ ਅਤੇ ਕੱਚ ਦੇ ਟੁਕੜੇ ਲੱਗਣ ਦੇ ਕਾਰਨ ਉਹ ਜ਼ਖਮੀ ਹੋਏ ਸਨ।

ਅਠਾਰਾਂ ਅਕਤੂਬਰ ਨੂੰ ਟਾਈਗਰ ਦੀ ਕਾਰ ‘ਤੇ ਫਾਇਰਿੰਗ ਹੋਈ ਸੀ । ਅਦਾਕਾਰ ਫੁੱਟਬਾਲ ਖੇਡਣ ਤੋਂ ਬਾਅਦ ਜੁਹੂ ਇਲਾਕੇ ਤੋਂ ਨਿਕਲ ਰਹੇ ਸਨ ਕਿ ਉਨ੍ਹਾਂ ਦੀ ਕਾਰ ‘ਤੇ ਫਾਈਰਿੰਗ ਇੱਕ ਸ਼ਖਸ ਦੇ ਵੱਲੋਂ ਕੀਤੀ ਗਈ ਸੀ ।

ਇਸ ਵਾਰਦਾਤ ‘ਚ ਉਹ ਵਾਲ-ਵਾਲ ਬਚ ਗਏ ਸਨ ਪਰ ਉਨ੍ਹਾਂ ਦੇ ਡਰਾਈਵਰ ਤੇ ਹੋਰ ਵਿਅਕਤੀ ਜ਼ਖਮੀ ਹੋ ਗਏ ਸਨ । ਜਿਸ ਤੋਂ ਬਾਅਦ ਟਾਈਗਰ ਦੇ ਘਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।