ਅਰਜਨ ਢਿੱਲੋਂ ਨੇ ਖਰੀਦੀ ਨਵੀਂ ਗੱਡੀ , ਵੀਡੀਓ ਕੀਤਾ ਸਾਂਝਾ, ਫੈਨਸ ਦੇ ਵੱਲੋਂ ਦਿੱਤੀ ਜਾ ਰਹੀ ਵਧਾਈ

ਗਾਇਕ ਅਰਜਨ ਢਿੱਲੋਂ ਨੇ ਨਵੀਂ ਕਾਰ ਖਰੀਦੀ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਜਨ ਢਿੱਲੋਂ ਆਪਣੀ ਨਵੀਂ ਗੱਡੀ ਬਾਰੇ ਦੱਸ ਰਿਹਾ ਹੈ। ਜਿਸ ‘ਚ ਗਾਇਕ ਕਹਿੰਦਾ ਹੈ ਕਿ ਅਸੀਂ ਰੰਗ ਬੇਬੀ ਪਿੰਕ ਵਾਲਾ ਹੀ ਲੈਣਾ ਸੀ ।

By  Shaminder Kaur Kaler October 27th 2026 09:45 AM

ਗਾਇਕ ਅਰਜਨ ਢਿੱਲੋਂ ਨੇ ਨਵੀਂ ਕਾਰ ਖਰੀਦੀ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਜਨ ਢਿੱਲੋਂ ਆਪਣੀ ਨਵੀਂ ਗੱਡੀ ਬਾਰੇ ਦੱਸ ਰਿਹਾ ਹੈ। ਜਿਸ ‘ਚ ਗਾਇਕ ਕਹਿੰਦਾ ਹੈ ਕਿ ਅਸੀਂ ਰੰਗ ਬੇਬੀ ਪਿੰਕ ਵਾਲਾ ਹੀ ਲੈਣਾ ਸੀ । ਪਰ ਜਦੋਂ ਅਸੀਂ ਲੈਣ ਗਏ ਤਾਂ ਇਹ ਰੰਗ ਮਿਲਿਆ ਨਹੀਂ ਸੀ ਫਿਰ ਦੂਜਾ ਰੰਗ ਲੈਣਾ ਪੈ ਗਿਆ ਸੀ।ਫਿਰ ਸਾਨੂੰ ਕਾਲੇ ਰੰਗ ਦੀ ਹੀ ਲੈਣੀ ਪਈ ਸੀ।


ਵੈਸੇ ਸਾਡੀਆਂ ਬੁੜੀਆਂ ਨੂੰ ਵੀ ਸਲੇਟੀ ਰੰਗ ਤੇ ਦੁੱਧ ਪੱਤੀ ਵਾਲਾ ਰੰਗ ਜ਼ਿਆਦਾ ਹੀ ਪਸੰਦ ਆਉਂਦਾ ਹੈ। ਇੱਕ ਰੰਗ ਹੋਰ ਰਹਿ ਗਿਆ ਉਹ ਆਉਗਾ ਤਾਂ ਉਹ ਵੀ ਲੈਣਾ ਹੈ। ਜੋ ਮੈਂ ਨਿੱਕਾ ਹੁੰਦਾ ਸੋਚਦਾ ਹੁੰਦਾ ਸੀ ਬਈ ਆਹ ਕਦੇ ਲਉਂਗਾ। ਅਰਜਨ ਢਿੱਲੋਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। ਸੋਸ਼ਲ ਮੀਡੀਆ ਤੇ ਫੈਨਸ ਦੇ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ। 


ਅਰਜਨ ਢਿੱਲੋਂ ਦਾ ਵਰਕ ਫ੍ਰੰਟ 

ਅਰਜਨ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਗਾਇਕੀ ਦੇ ਨਾਲ ਨਾਲ ਲੇਖਣ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਉਨ੍ਹਾਂ ਨੇ ਖੁਦ ਵੀ ਕਈ ਗੀਤ ਲਿਖੇ ਹਨ ਅਤੇ ਆਪਣੀ ਆਵਾਜ਼ ‘ਚ ਪੇਸ਼ ਕੀਤੇ ਹਨ। 

© Copyright Galactic Television & Communications Pvt. Ltd. 2026. All rights reserved.