logo
logo

ਅਦਾਕਾਰ ਰਘਵੀਰ ਬੋਲੀ ਨੇ ਵਿਆਹ ‘ਚ ਸ਼ਾਮਿਲ ਹੋਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਦਾ ਕੀਤਾ ਸ਼ੁਕਰੀਆ

ਅਦਾਕਾਰ ਰਘਵੀਰ ਬੋਲੀ ਦਾ ਬੀਤੇ ਦਿਨੀਂ ਵਿਆਹ ਹੋਇਆ। ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਨਵ-ਵਿਆਹੀ ਜੋੜੀ ਨੂੰ ਵਧਾਈ ਦਿੱਤੀ। ਸੋਸ਼ਲ ਮੀਡੀਆ ਤੇ ਅਦਾਕਾਰ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ।ਅਦਾਕਾਰ ਨੇ ਲਿਖਿਆ “ਸ਼ੁਕਰਾਨੇ ਸਾਡੀ ਖੁਸ਼ੀ ਨੂੰ ਹੋਰ ਦੁੱਗਣਾ ਕਰਨ ਲਈ , ਪਿਆਰ ਤੇ ਦੁਆਵਾਂ ਦੇਣ ਲਈ” ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓ ਵੀ ਸ਼ੇਅਰ ਕੀਤੇ ਹਨ।

ਦੱਸ ਦਈਏ ਕਿ ਰਘਵੀਰ ਬੋਲੀ ਨੇ ਗਾਇਕਾ ਅਨਹਦ ਕੌਰ ਦੇ ਨਾਲ ਵਿਆਹ ਕਰਵਾਇਆ ਹੈ। ਅਨਹਦ ਕੌਰ ਦੀ ਆਵਾਜ਼ ‘ਚ ਹੁਣ ਤੱਕ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਆਪਣੇ ਗੀਤਾਂ ਦੀ ਬਦੌਲਤ ਅਨਹਦ ਕੌਰ ਨੇ ਵੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ। 

ਰਘੁਵੀਰ ਬੋਲੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ 

ਰਘੁਵੀਰ ਬੋਲੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ। ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ।

ਜਿਸ ‘ਚ ਮੰਜੇ ਬਿਸਤਰੇ, ਇੱਕ ਸੰਧੂ ਹੁੰਦਾ ਸੀ, ਸ਼ਾਵਾ ਨੀ ਗਿਰਧਾਰੀ ਲਾਲ, ਮਾਂ, ਬੱਬਰ, ਕ੍ਰਿਮੀਨਲ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ। ਜਲਦ ਹੀ ਉਹ “ਡੈਡ ਐਂਡ” ‘ਚ ਗਿੱਪੀ ਗਰੇਵਾਲ ਦੇ ਵੱਡੇ ਪੁੱਤਰ ਏਕਮ ਗਰੇਵਾਲ ਦੇ ਨਾਲ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । 

- GTC Pollywood

Top Stories