ਦਿੱਲੀ ‘ਚ ਦਿਲਜੀਤ ਦੋਸਾਂਝ ਨੂੰ ਸ਼ੋਅ ਦੇ ਲਈ ਨਹੀਂ ਮਿਲੀ ਇਜਾਜ਼ਤ, ਸੁਰੱਖਿਆ ਦਾ ਹਵਾਲਾ ਦੇ ਕੇ ਸ਼ੋਅ ਲਈ ਨਹੀਂ ਦਿੱਤੀ ਮਨਜ਼ੂਰੀ
ਦਿਲਜੀਤ ਦੋਸਾਂਝ ਦੇ ਔਰਾ ਟੂਰ 2026 ਦੀ ਉਡੀਕ ਕਰ ਰਹੇ ਦਿਲਜੀਤ ਦੋਸਾਂਝ ਦੇ ਫੈਨਸ ਦੇ ਲਈ ਬੁਰੀ ਖਬਰ ਹੈ। ਉਹ ਇਹ ਹੈ ਕਿ ਦਿਲਜੀਤ ਦੋਸਾਂਝ ਨੂੰ ਦਿੱਲੀ ‘ਚ ਸ਼ੋਅ ਦੇ ਲਈ ਇਜਾਜ਼ਤ ਨਹੀਂ ਮਿਲੀ ਹੈ।ਸੁਰੱਖਿਆ ਕਾਰਨਾਂ ਦੇ ਚੱਲਦਿਆਂ ਸ਼ੋਅ ਲਈ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਹੈ।
Shaminder Kaur Kaler
October 22nd 2026 03:16 PM --
Updated:
October 22nd 2026 03:31 PM
ਦਿਲਜੀਤ ਦੋਸਾਂਝ ਦੇ ਔਰਾ ਟੂਰ 2026 ਦੀ ਉਡੀਕ ਕਰ ਰਹੇ ਦਿਲਜੀਤ ਦੋਸਾਂਝ ਦੇ ਫੈਨਸ ਦੇ ਲਈ ਬੁਰੀ ਖਬਰ ਹੈ। ਉਹ ਇਹ ਹੈ ਕਿ ਦਿਲਜੀਤ ਦੋਸਾਂਝ ਨੂੰ ਦਿੱਲੀ ‘ਚ ਸ਼ੋਅ ਦੇ ਲਈ ਇਜਾਜ਼ਤ ਨਹੀਂ ਮਿਲੀ ਹੈ।ਸੁਰੱਖਿਆ ਕਾਰਨਾਂ ਦੇ ਚੱਲਦਿਆਂ ਸ਼ੋਅ ਲਈ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਹੈ।
_8910cebaed9fa0a460d55d8ed5f21c07_1280X720.webp)
ਬੁੱਕ ਮਾਈ ਸ਼ੋਅ ਨੂੰ ਲਿਖੇ ਪੱਤਰ ‘ਚ ਖੁਲਾਸਾ
ਬੁੱਕ ਮਾਈ ਸ਼ੋਅ ਨੂੰ ਦੱਖਣੀ ਜ਼ਿਲੇ੍ਹ ਦੇ ਡੀਸੀ ਨੇ ਇੱਕ ਚਿੱਠੀ ਲਿਖੀ ਹੈ।ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ “ਸ਼੍ਰੀ ਮਾਨ ਜੀ ਉਪਰੋਕਤ ਵਿਸ਼ੇ ਤੇ ਤੁਹਾਡੀ 14.19.2026 ਦੀ ਅਰਜ਼ੀ ਦੇ ਸੰਦਰਭ ‘ਚ ਤੁਹਾਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਜਵਾਹਰ ਲਾਲ ਨਹਿਰੂ ਸਟੇਡੀਅਮ ਦਿੱਲੀ ਵਿਖੇ 30.10.2026 ਨੂੰ ‘ਦਿਲਜੀਤ ਦੋਸਾਂਝ ਦੇ ਔਰਾ ਟੂਰ’ ਦੇ ਆਯੋਜਨ ਦੇ ਲਈ ਤੁਹਾਡੀ ਬੇਨਤੀ ਦੀ ਸਾਡੇ ਦਫਤਰ ਦੇ ਵੱਲੋਂ ਸਮੀਖਿਆ ਕੀਤੀ ਗਈ ਹੈ ਜਿਸ ‘ਚ ਸੁਰੱਖਿਆ ਖਤਰਿਆਂ ਨਾਲ ਸਬੰਧਤ ਜਾਣਕਾਰੀਆਂ, ਚੱਲ ਰਹੇ ਤਿਉਹਾਰੀ ਸੀਜ਼ਨ ਦੇ ਕਾਰਨ ਅਤੇ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੀਆਂ ਵੱਖ ਵੱਖ ਜ਼ਿੰਮੇਵਾਰੀਆਂ ਅਤੇ ਹੋਰ ਅਹਿਮ ਕਾਨੂੰਨ ਵਿਵਸਥਾ ਸਬੰਧੀ ਚਿੰਤਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਇਸ ਬੇਨਤੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ’।
_b9da239b5897903815cd9c938eda57a9_1280X720.webp)
ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਫੈਨਸ ‘ਚ ਨਿਰਾਸ਼ਾ ਪਾਈ ਜਾ ਰਹੀ ਹੈ । ਦੱਸ ਦਈਏ ਕਿ ਦਿਲਜੀਤ ਦੋਸਾਂਝ ਦਾ ਇਹ ਸ਼ੋਅ 30 ਅਕਤੂਬਰ ਨੂੰ ਹੋਣਾ ਸੀ । ਪਰ ਸੁਰੱਖਿਆ ਕਾਰਨਾਂ ਅਤੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ‘ਚ ਰੱਖਦੇ ਹੋਏ ਦਿਲਜੀਤ ਦੇ ਇਸ ਸ਼ੋਅ ਨੂੰ ਮਨਜ਼ੂਰੀ ਨਹੀਂ ਮਿਲੀ ਹੈ।