ਗੁਰਦਾਸ ਮਾਨ ਦੀ ਪਤਨੀ ਮਨਜੀਤ ਮਾਨ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਵਧਾਈ

ਗੁਰਦਾਸ ਮਾਨ ਦੀ ਪਤਨੀ ਦਾ ਅੱਜ ਜਨਮ ਦਿਨ ਹੈ।ਇਸ ਮੌਕੇ ‘ਤੇ ਫੈਨਸ ਦੇ ਵੱਲੋਂ ਵੀ ਮਨਜੀਤ ਮਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ। ਗਾਇਕ ਗੁਰਦਾਸ ਮਾਨ ਦੇ ਸਹਿਯੋਗੀ ਹੈਰੀ ਬਰਾੜ ਨੇ ਵੀ ਇੱਕ ਪੋਸਟ ਸਾਂਝੀ ਕਰਦੇ ਹੋਏ ਮਨਜੀਤ ਮਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।

By  Shaminder Kaur Kaler October 22nd 2026 04:30 PM

ਗੁਰਦਾਸ ਮਾਨ ਦੀ ਪਤਨੀ ਦਾ ਅੱਜ ਜਨਮ ਦਿਨ ਹੈ।ਇਸ ਮੌਕੇ ‘ਤੇ ਫੈਨਸ ਦੇ ਵੱਲੋਂ ਵੀ ਮਨਜੀਤ ਮਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ। ਗਾਇਕ ਗੁਰਦਾਸ ਮਾਨ ਦੇ ਸਹਿਯੋਗੀ ਹੈਰੀ ਬਰਾੜ ਨੇ ਵੀ ਇੱਕ ਪੋਸਟ ਸਾਂਝੀ ਕਰਦੇ ਹੋਏ ਮਨਜੀਤ ਮਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਨਜੀਤ ਮਾਨ ਤੇ ਗੁਰਦਾਸ ਮਾਨ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “ਅੱਜ 22 ਅਕਤੂਬਰ ਨੂੰ ਸਾਡੇ ਸਤਿਕਾਰਯੋਗ ਤੇ ਆਦਰਣੀਏ ਮੈਡਮ ਮਨਜੀਤ ਮਾਨ ਜੀ ਦਾ ਜਨਮਦਿਨ ਹੈ, ਬੀਬੀ ਜ਼ੀ ਦੇ ਜ਼ਨਮਦਿਨ ਦੀਆਂ ਸਾਰਿਆ ਨੂੰ ਲੱਖ-ਲੱਖ ਮੁਬਾਰਕਾਂ ਜੀ” ।


ਗੁਰਦਾਸ ਮਾਨ ਨਾਲ ਮਨਜੀਤ ਦੀ ਮੁਲਾਕਾਤ 

ਗੁਰਦਾਸ ਮਾਨ ਦੀ ਮਨਜੀਤ ਮਾਨ ਦੇ ਮੁਲਾਕਾਤ ਕਾਲਜ ਦੇ ਦਿਨਾਂ ਦੌਰਾਨ ਹੋਈ ਸੀ ਅਤੇ ਦੋਵੇਂ ਇੱਕਠੇ ਪੜ੍ਹਦੇ ਸਨ । ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਦੋਵਾਂ ਦਾ ਇਕਲੌਤਾ ਪੁੱਤਰ ਹੈ ਗੁਰਿਕ ਮਾਨ ਜਿਸ ਦਾ ਵਿਆਹ ਸਿਮਰਨ ਕੌਰ ਮੁੰਡੀ ਦੇ ਨਾਲ ਹੋਇਆ ਹੈ ।

 ਮਨਜੀਤ ਮਾਨ ਤੇ ਗੁਰਦਾਸ ਮਾਨ ਦੇ ਘਰ ਕੁਝ ਸਮਾਂ ਪਹਿਲਾਂ ਹੀ ਪੋਤੇ ਦਾ ਜਨਮ ਵੀ ਹੋਇਆ ਹੈ।ਮਨਜੀਤ ਮਾਨ ਤੇ ਗੁਰਦਾਸ ਮਾਨ ਨੇ ਇੱਕਠਿਆਂ ਕਈ ਪ੍ਰੋਜੈਕਟਸ ‘ਤੇ ਕੰਮ ਵੀ ਕੀਤਾ ਹੈ। ਮਨਜੀਤ ਮਾਨ ਨੇ ਕਈ ਗੀਤ ਤੇ ਫ਼ਿਲਮਾਂ ਦੀ ਡਾਇਰੈਕਸ਼ਨ ਕੀਤੀ ਹੈ। 

© Copyright Galactic Television & Communications Pvt. Ltd. 2026. All rights reserved.