ਕਰਣ ਔਜਲਾ ਨੇ ਦਿੱਤੀ ਪੰਜਾਬੀਆਂ ਨੂੰ ਨਸੀਹਤ, ਕਿਹਾ ‘ਆਪਣੇ ਲੋਕਾਂ ਦਾ ਖਿਆਲ ਰੱਖਿਆ ਕਰੋ’

ਕਰਣ ਔਜਲਾ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਆਪਣੇ ਚਾਹੁਣ ਵਾਲਿਆਂ ਤੇ ਖ਼ਾਸ ਕਰਕੇ ਪੰਜਾਬੀਆਂ ਨੂੰ ਨਸੀਹਤ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਗਾਇਕ ਕਹਿ ਰਿਹਾ ਹੈ ਕਿ ‘ਆਪਣੇ ਬੰਦਿਆਂ ਦਾ ਖਿਆਲ ਰੱਖਿਆ ਕਰੋ ਯਾਰ, ਆਪਾਂ ਸਾਰੇ ਏਨੀਂ ਦੂਰੋਂ ਦੂਰੋਂ ਬੇਗਾਨੇ ਦੇਸ਼ ‘ਚ ਆਏ ਹਾਂ।

By  Shaminder Kaur Kaler August 29th 2026 12:00 PM

ਕਰਣ ਔਜਲਾ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਆਪਣੇ ਚਾਹੁਣ ਵਾਲਿਆਂ ਤੇ ਖ਼ਾਸ ਕਰਕੇ ਪੰਜਾਬੀਆਂ ਨੂੰ ਨਸੀਹਤ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਗਾਇਕ ਕਹਿ ਰਿਹਾ ਹੈ ਕਿ ‘ਆਪਣੇ ਬੰਦਿਆਂ ਦਾ ਖਿਆਲ ਰੱਖਿਆ ਕਰੋ ਯਾਰ, ਆਪਾਂ ਸਾਰੇ ਏਨੀਂ ਦੂਰੋਂ ਦੂਰੋਂ ਬੇਗਾਨੇ ਦੇਸ਼ ‘ਚ ਆਏ ਹਾਂ। ਜੇ ਆਪਣਿਆਂ ਦੀਆਂ ਹੀ ਲੱਤਾਂ ਖਿੱਚਣ ਲੱਗ ਪਏ ਤਾਂ ਕੀ ਬਣੂੰ ਫੇਰ।


ਜਦੋਂ ਕੋਈ ਆਪਣਾ ਦਿੱਸਦਾ ਹੈ ਤਾਂ ਪਿਆਰ ਦਿਖਾਇਆ ਕਰੋ ।ਏਕਾ ਹੀ ਸਭ ਕੁਝ ਹੈ।ਪੰਜਾਬੀ ਪੰਜਾਬੀਆਂ ਦਾ ਖਿਆਲ ਰੱਖੇ ਤਾਂ ਇਸਦੇ ਨਾਲ ਦੀ ਤਾਂ ਕੋਈ ਰੀਸ ਹੀ ਨਹੀਂ ।ਸੋਸ਼ਲ ਮੀਡੀਆ ਤੇ ਕਰਣ ਔਜਲਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 


ਕਰਣ ਔਜਲਾ ਦਾ ਵਰਕ ਫ੍ਰੰਟ 

ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਦੇਸ਼ ਵਿਦੇਸ਼ ‘ਚ ਵੱਡੀ ਗਿਣਤੀ ‘ਚ ਉਨ੍ਹਾਂ ਨੂੰ ਲੋਕ ਸੁਣਨ ਦੇ ਲਈ ਪਹੁੰਚਦੇ ਹਨ। ਇਨ੍ਹੀਂ ਦਿਨੀ ਕਰਣ ਔਜਲਾ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ।

© Copyright Galactic Television & Communications Pvt. Ltd. 2026. All rights reserved.