logo
logo

ਗਾਇਕ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੇ ਪੁੱਤਰ ਅਲਾਪ ਸਿਕੰਦਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਕੁਲਵਿੰਦਰ ਕੈਲੀ, ਗੁਰਲੇਜ ਅਖਤਰ, ਸਚਿਨ ਆਹੂਜਾ ਸਣੇ ਕਈ ਹਸਤੀਆਂ ਹੋਈਆਂ ਸ਼ਾਮਿਲ

ਗਾਇਕ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੇ ਪੁੱਤਰ ਅਲਾਪ ਸਿਕੰਦਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਹੁਣ ਮੁੜ ਤੋਂ ਦੋਵਾਂ ਦੇ ਬੇਟੇ ਦੇ ਵਿਆਹ ਦੀਆਂ ਰਸਮਾਂ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਅਲਾਪ ਸਿਕੰਦਰ ਨੂੰ ਵਟਣਾ ਲਾਉਣ ਦੀ ਰਸਮ ਕੀਤੀ ਜਾ ਰਹੀ ਹੈ। ਇਸ ਦੀਆਂ ਕੁਝ ਤਸਵੀਰਾਂ ਆਮ ਆਦਮੀ ਪਾਰਟੀ ਦੇ ਆਗੂ ਤੇ ਗੁਰਦੇਵ ਸਿੰਘ ਮਾਨ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ।

ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਮਰਹੂਮ ਗਾਇਕ ਉਸਤਾਦ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੇ ਬੇਟੇ ਅਲਾਪ ਸਿਕੰਦਰ ਦੇ ਵਿਆਹ ਤੋਂ ਪਹਿਲਾ ਮਹਿੰਦੀ ਤੇ ਜਾਗੋ ਦੇ ਪ੍ਰੋਗਰਾਮ ਵਿੱਚ ਖੰਨੇ ਵਿਖੇ ਸ਼ਾਮਿਲ ਹੋ ਕੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ ।ਇਸ ਮੌਕੇ ਕਰਮਾ ਰੋਪੜ ਵਾਲਾ , ਦਵਿੰਦਰ ਖੰਨੇ ਵਾਲਾ , ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਨੇ ਮੁਬਾਰਕ ਮੌਕੇ ਪਹੁੰਚ ਕੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ” ।ਅਲਾਪ ਸਿਕੰਦਰ ਦੇ ਵਿਆਹ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈਆਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਹਨ। 

ਗਾਇਕ ਸਰਦੂਲ ਸਿਕੰਦਰ ਦਾ ਪੁੱਤਰ ਹੈ ਅਲਾਪ 

ਅਲਾਪ ਸਿਕੰਦਰ ਅਮਰ ਨੂਰੀ ਤੇ ਸਰਦੂਲ ਸਿਕੰਦਰ ਦਾ ਪੁੱਤਰ ਹੈ ਅਤੇ ਛੋਟਾ ਪੁੱਤਰ ਸਾਰੰਗ ਸਿਕੰਦਰ ਹਨ। ਅਮਰ ਨੂਰੀ ਅਤੇ ਸਰਦੂਲ ਸਿਕੰਦਰ ਵਧੀਆ ਗਾਇਕ ਹਨ। ਦੋਵਾਂ ਨੇ ਇੱਕਠਿਆਂ ਕਈ ਗੀਤ ਗਾਏ ਹਨ ਅਤੇ ਹੁਣ ਤੱਕ ਇਸ ਜੋੜੀ ਦੇ ਕਈ ਗੀਤ ਮਕਬੂਲ ਹਨ ਅਤੇ ਫੈਨਸ ਅਕਸਰ ਇਨ੍ਹਾਂ ਗੀਤਾਂ ਨੂੰ ਗੁਣਗੁਣਾਉਂਦੇ ਹੋਏ ਨਜ਼ਰ ਆਉਂਦੇ ਹਨ। 

- GTC Pollywood

Top Stories