ਕਰਣ ਔਜਲਾ ਨੇ ‘ਆਜਾ ਸੋਹਣਿਆ’ ਗੀਤ ਨੂੰ ਆਪਣੇ ਗੀਤ ਨਾਲ ਰਿਮਿਕਸ ਕਰ ਗਾ ਕੇ ਬੰਨਿਆ ਰੰਗ, ਸਰੋਤਿਆਂ ਨੂੰ ਪਸੰਦ ਆਇਆ ਅੰਦਾਜ਼
ਕਰਣ ਔਜਲਾ ਇਨ੍ਹੀਂ ਦਿਨੀਂ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਕਰਣ ਔਜਲਾ ‘ਆਜਾ ਸੋਹਣਿਆ’ ਦੇ ਨਾਲ ਆਪਣੇ ਗੀਤ ਨੂੰ ਰਿਮਿਕਸ ਕਰਕੇ ਗਾਉਂਦੇ ਹੋਏ ਨਜ਼ਰ ਆ ਰਹੇ ਹਨ।ਇਸ ਵੀਡੀਓ ਨੂੰ ਕਰਣ ਔਜਲਾ ਦੇ ਨਾਲ ਪਰਫਾਰਮ ਕਰਨ ਵਾਲੇ ਸ਼ਖਸ ਹਿਮਾਂਸ਼ੂ ਦੁਲਾਨੀ ਨੇ ਸਾਂਝਾ ਕੀਤਾ ਹੈ।
ਕਰਣ ਔਜਲਾ ਇਨ੍ਹੀਂ ਦਿਨੀਂ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਕਰਣ ਔਜਲਾ ‘ਆਜਾ ਸੋਹਣਿਆ’ ਦੇ ਨਾਲ ਆਪਣੇ ਗੀਤ ਨੂੰ ਰਿਮਿਕਸ ਕਰਕੇ ਗਾਉਂਦੇ ਹੋਏ ਨਜ਼ਰ ਆ ਰਹੇ ਹਨ।ਇਸ ਵੀਡੀਓ ਨੂੰ ਕਰਣ ਔਜਲਾ ਦੇ ਨਾਲ ਪਰਫਾਰਮ ਕਰਨ ਵਾਲੇ ਸ਼ਖਸ ਹਿਮਾਂਸ਼ੂ ਦੁਲਾਨੀ ਨੇ ਸਾਂਝਾ ਕੀਤਾ ਹੈ। ਹਿਮਾਂਸ਼ੂ ਦੁਲਾਨੀ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਇਸ ਵੀਡੀਓ ‘ਤੇ ਖੂਬ ਰਿਐਕਸ਼ਨ ਦਿੱਤੇ ਅਤੇ ਕੋਰੀਓਗ੍ਰਾਫਰ ਦੀ ਤਾਰੀਫ ਕੀਤੀ ।

ਇਸ ਦੇ ਨਾਲ ਹੀ ਕਰਣ ਔਜਲਾ ਦੀ ਗਾਇਕੀ ਤੇ ਉਨ੍ਹਾਂ ਦੇ ਅੰਦਾਜ਼ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਗਾਇਕ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ।

ਕਰਣ ਔਜਲਾ ਦਾ ਵਰਕ ਫ੍ਰੰਟ
ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉੁਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ । ਇਸ ਤੋਂ ਬਾਅਦ ਉਹ ਗਾਇਕੀ ਦੇ ਖੇਤਰ ‘ਚ ਨਿੱਤਰੇ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ । ਅੱਜ ਕਰਣ ਔਜਲਾ ਦਾ ਨਾਂਅ ਚੋਟੀ ਦੇ ਕਲਾਕਾਰਾਂ ‘ਚ ਆਉਂਦਾ ਹੈ।