ਕੋਰਆਲਾ ਮਾਨ ਨੇ ਲਈ ਨਵੀਂ ਕਾਰ, ਪਰਿਵਾਰ ਨਾਲ ਮਨਾਇਆ ਨਵੀਂ ਕਾਰ ਦਾ ਜਸ਼ਨ
ਕੋਰਆਲਾ ਮਾਨ ਨੇ ਨਵੀਂ ਕਾਰ ਲਈ ਹੈ। ਜਿਸ ਦੀਆਂ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੋਰਆਲਾ ਮਾਨ ਆਪਣੀ ਮਾਂ ਤੇ ਪਤਨੀ ਦੇ ਨਾਲ ਨਵੀਂ ਕਾਰ ਦਾ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ ਮੌਕੇ ‘ਤੇ ਕੋਰਆਲਾ ਮਾਨ ਦੀ ਟੀਮ ਦੇ ਮੈਂਬਰ ਵੀ ਮੌਜੂਦ ਹਨ।

ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਉਂ ਹੀ ਕੋਰਆਲਾ ਮਾਨ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਪੰਜਾਬੀ ਸੈਲੀਬ੍ਰੇਟੀਜ਼ ਦੇ ਨਾਲ-ਨਾਲ ਉਨ੍ਹਾਂ ਨੂੰ ਫੈਨਸ ਨੇ ਵੀ ਵਧਾਈਆਂ ਦਿੱਤੀਆਂ । ਹਰਫ ਚੀਮਾ, ਗੁਰੀ ਗੁਰੀ ਘਰਾਂਗਣਾ ਸਣੇ ਕਈ ਕਲਾਕਾਰਾਂ ਨੇ ਉਨ੍ਹਾਂ ਨੂੰ ਨਵੀਂ ਕਾਰ ਦੇ ਲਈ ਵਧਾਈ ਦਿੱਤੀ ਹੈ।

ਕੋਰਆਲਾ ਮਾਨ ਦਾ ਵਰਕ ਫ੍ਰੰਟ
ਕੋਰਆਲਾ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

ਉਹ ਸੋਸ਼ਲ ਮੀਡੀਆ ਤੇ ਵੀ ਫੈਨਸ ਦੇ ਨਾਲ ਅਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਉਹ ਅਕਸਰ ਸਮਾਜ ਸੇਵਾ ਦੇ ਲਈ ਵੀ ਅੱਗੇ ਆਉਂਦੇ ਹਨ । ਕੁਝ ਸਮਾਂ ਪਹਿਲਾਂ ਆਰ ਨੇਤ ਵੱਲੋਂ ਜ਼ਰੂਰਤ ਮੰਦ ਕੁੜੀਆਂ ਦੇ ਕਰਵਾਏ ਗਏ ਸਮੂਹਕ ਵਿਆਹ ਸਮਾਗਮ ‘ਚ ਵੀ ਉਨ੍ਹਾਂ ਨੇ ਵਧ ਚੜ੍ਹ ਕੇ ਭਾਗ ਲਿਆ ਸੀ।