ਨਰੇਸ਼ ਕਥੂਰੀਆ ਨੇ ਜਤਿੰਦਰ ਕੌਰ ਦੀ ਮੌਤ ਦੀ ਫੇਕ ਨਿਊਜ਼ ਫੈਲਾਉਣ ‘ਤੇ ਜਤਾਈ ਨਰਾਜ਼ਗੀ, ਕਿਹਾ ਬਿਨਾਂ ਕਿਸੇ ਪੁਸ਼ਟੀ ਦੇ ਫਾਲਤੂ ਖ਼ਬਰਾਂ ਨਾ ਫੈਲਾਓ
ਅਦਾਕਾਰਾ ਜਤਿੰਦਰ ਕੌਰ ਦੇ ਦਿਹਾਂਤ ਦੀ ਫਰਜ਼ੀ ਖ਼ਬਰ ਸੋਸ਼ਲ ਮੀਡੀਆ ‘ਤੇ ਚਲਾਈ ਜਾ ਰਹੀ ਹੈ। ਜਿਸ ਨੂੰ ਲੈ ਕੇ ਫ਼ਿਲਮੀ ਕਲਾਕਾਰਾਂ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ।ਅਦਾਕਾਰ ਤੇ ਫ਼ਿਲਮ ਲੇਖਕ ਨਰੇਸ਼ ਕਥੂਰੀਆ ਨੇ ਵੀ ਅਜਿਹੀਆਂ ਫੇਕ ਨਿਊਜ਼ ਫੈਲਾਉਣ ਵਾਲਿਆਂ ਤੇ ਸਖਤ ਨਰਾਜ਼ਗੀ ਜਤਾਈ ਹੈ।
ਅਦਾਕਾਰਾ ਜਤਿੰਦਰ ਕੌਰ (Jatinder Kaur) ਦੇ ਦਿਹਾਂਤ ਦੀ ਫਰਜ਼ੀ ਖ਼ਬਰ ਸੋਸ਼ਲ ਮੀਡੀਆ ‘ਤੇ ਚਲਾਈ ਜਾ ਰਹੀ ਹੈ। ਜਿਸ ਨੂੰ ਲੈ ਕੇ ਫ਼ਿਲਮੀ ਕਲਾਕਾਰਾਂ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ।ਅਦਾਕਾਰ ਤੇ ਫ਼ਿਲਮ ਲੇਖਕ ਨਰੇਸ਼ ਕਥੂਰੀਆ ਨੇ ਵੀ ਅਜਿਹੀਆਂ ਫੇਕ ਨਿਊਜ਼ ਫੈਲਾਉਣ ਵਾਲਿਆਂ ਤੇ ਸਖਤ ਨਰਾਜ਼ਗੀ ਜਤਾਈ ਹੈ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ “4-5 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਕੁਝ ਪੇਜਾਂ ਵੱਲੋਂ ਸਾਡੀ ਬਹੁਤ ਹੀ ਸਤਿਕਾਰਯੋਗ ਅਦਾਕਾਰਾ ਮਾਤਾ ਜਤਿੰਦਰ ਕੌਰ ਜੀ ਬਾਰੇ ਇੱਕ ਬਹੁਤ ਹੀ ਗਲਤ ਅਤੇ ਝੂਠੀ ਖ਼ਬਰ ਫੈਲਾਈ ਜਾ ਰਹੀ ਹੈ ਕਿ ਉਨ੍ਹਾਂ ਦਾ ਸਵਰਗਵਾਸ ਹੋ ਗਿਆ ਹੈ।

ਇਹ ਨਿਊਜ਼ ਬਿਲਕੁਲ ਫ਼ੇਕ (ਝੂਠੀ) ਹੈ। ਉਹ ਬਿਲਕੁਲ ਠੀਕ-ਠਾਕ ਅਤੇ ਚੜ੍ਹਦੀ ਕਲਾ ਵਿੱਚ ਹਨ। ਕਿਰਪਾ ਕਰਕੇ ਬਿਨਾਂ ਕਿਸੇ ਪੁਸ਼ਟੀ ਦੇ ਅਜਿਹੀਆਂ ਫਾਲਤੂ ਅਤੇ ਦੁਖਦਾਈ ਖ਼ਬਰਾਂ ਨਾ ਫੈਲਾਓ। ਵਾਹਿਗੁਰੂ ਜੀ ਮਾਤਾ ਜੀ ਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਣ ਅਤੇ ਲੰਮੀ ਉਮਰ ਕਰਨ।“

ਦੱਸ ਦਈਏ ਕਿ ਜਤਿੰਦਰ ਕੌਰ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਨੇ ਸਭ ਤੋਂ ਪਹਿਲਾਂ ਹਰਭਜਨ ਜੱਬਲ ਦੇ ਨਾਲ ਦੂਰਦਰਸ਼ਨ ‘ਤੇ ਸੀਰੀਅਲ ਕੀਤੇ ਸਨ । ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਸਕਿੱਟਾਂ ‘ਚ ਵੀ ਦਿਖਾਈ ਦਿੰਦੇ ਸਨ। ਪਰ ਹਰਭਜਨ ਜੱਬਲ ਦੇ ਦਿਹਾਂਤ ਤੋਂ ਬਾਅਦ ਅੱਜ ਕੱਲ੍ਹ ਉਹ ਪੰਜਾਬੀ ਫ਼ਿਲਮਾਂ ‘ਚ ਸਰਗਰਮ ਹਨ।