ਪਾਲ ਸਿੰਘ ਸਮਾਓਂ ਨੇ ਲਈ ਨਵੀਂ ਗੱਡੀ, ਵੀਡੀਓ ਕੀਤਾ ਸਾਂਝਾ, ਫੈਨਸ ਨੇ ਦਿੱਤੀ ਵਧਾਈ
ਲੋਕ ਕਲਾਕਾਰ ਪਾਲ ਸਿੰਘ ਸਮਾਓਂ ਨੇ ਨਵੀਂ ਗੱਡੀ ਲਈ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪਾਲ ਸਿੰਘ ਸਮਾਓਂ ਆਪਣੀ ਮਾਂ ਦੇ ਨਾਲ ਨਵੀਂ ਗੱਡੀ ਲੈਣ ਲਈ ਪਹੁੰਚੇ ਹਨ । ਜਿਸ ਤੋਂ ਬਾਅਦ ਜਿਉਂ ਹੀ ਉਹ ਘਰ ਪਹੁੰਚੇ ਤਾਂ ਉਨ੍ਹਾਂ ਨੇ ਆਪਣੀ ਧੀ ਦੇ ਵੱਲੋਂ ਕਾਰ ਦਾ ਸੁਆਗਤ ਕਰਵਾਇਆ।ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਨੇ ਕਾਰ ਦੀ ਪੂਜਾ ਕੀਤੀ ਅਤੇ ਤੇਲ ਚੋਣ ਤੋਂ ਬਾਅਦ ਘਰ ‘ਚ ਕਾਰ ਦੀ ਐਂਟਰੀ ਹੋਈ ।

ਵੀਡੀਓ ਨੂੰ ਸਾਂਝਾ ਕਰਦੇ ਹੋਏ ਪਾਲ ਸਿੰਘ ਸਮਾਓਂ ਨੇ ਲਿਖਿਆ “ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੀ ਮੇਹਰ ਨਾਲ ਘਰ ਵਿੱਚ ਇੱਕ ਹੋਰ ਜੀਅ ਦਾ ਵਾਧਾ ਹੋਇਆ । ਬਾਬਾ ਜੀ ਕ੍ਰਿਪਾ ਬਣਾਈ ਰੱਖਣ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਦਾ” ।
ਪਾਲ ਸਿੰਘ ਸਮਾਓਂ ਹਨ ਲੋਕ ਕਲਾਕਾਰ
ਪਾਲ ਸਿੰਘ ਸਮਾਓਂ ਲੋਕ ਕਲਾਕਾਰ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਦੇਸ਼ ਦੁਨੀਆ ਤੱਕ ਪਹੁੰਚਾਉਣ ਦੇ ਲਈ ਲਗਾਤਾਰ ਯਤਨਸ਼ੀਲ ਹਨ। ਉਹ ਹਰ ਸਾਲ ਤੀਆਂ ਦੇ ਮੇਲੇ ਦਾ ਆਯੋਜਨ ਕਰਦੇ ਹਨ । ਜਿਸ ‘ਚ ਉਹ ਆਈਆਂ ਹੋਈਆਂਓ ਸਾਰੀਆਂ ਭੈਣਾਂ ਨੂੰ ਸੰਧਾਰਾ ਵੀ ਦਿੰਦੇ ਹਨ ।