ਖਾੜਕੂ ਸਿੰਘਾਂ ਦੀ ਸਿਫ਼ਤ ਕਰਦਾ ਗਾਇਕ ਪ੍ਰੇਮ ਢਿੱਲੋਂ ਦਾ ਗੀਤ ‘Saga Of The Kharkus’ ਯੂਟਿਊਬ ‘ਤੇ ਹੋਇਆ ਬੈਨ

ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦਾ ਗੀਤ ‘ਸਾਗਾ ਆਫ਼ ਖਾੜਕੂ’ ਯੂ ਟਿਊਬ ‘ਤੇ ਬੈਨ ਕਰ ਦਿੱਤਾ ਗਿਆ ਹੈ। ਇਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ ਕਿ ‘ਕਦੇ ਕਦੇ ਮੇਰਾ ਜੀ ਕਰਦਾ ਏ ਮੈਂ ਖਾੜਕੂ ਹੋ ਜਾਵਾਂ। ਗੀਤ ਦੀ ਫੀਚਰਿੰਗ ‘ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਹੋਰ ਸ਼ਹੀਦ ਸਿੰਘਾਂ ਨੂੰ ਦਰਸਾਇਆ ਗਿਆ ਹੈ।

By  Shaminder Kaur Kaler August 13th 2026 11:01 AM

ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦਾ ਗੀਤ ‘ਸਾਗਾ ਆਫ਼ ਖਾੜਕੂ’ ਯੂ ਟਿਊਬ ‘ਤੇ ਬੈਨ ਕਰ ਦਿੱਤਾ ਗਿਆ ਹੈ। ਇਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ ਕਿ ‘ਕਦੇ ਕਦੇ ਮੇਰਾ ਜੀ ਕਰਦਾ ਏ ਮੈਂ ਖਾੜਕੂ ਹੋ ਜਾਵਾਂ। ਗੀਤ ਦੀ ਫੀਚਰਿੰਗ ‘ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਹੋਰ ਸ਼ਹੀਦ ਸਿੰਘਾਂ ਨੂੰ ਦਰਸਾਇਆ ਗਿਆ ਹੈ। ਗੀਤ ਦੀ ਵੀਡੀਓ ਅਤੇ ਬੋਲਾਂ ਨੂੰ ਲੈ ਕੇ ਸ਼ਾਇਦ ਇਤਰਾਜ਼ ਜਤਾਇਆ ਗਿਆ ਹੈ।


ਗਾਇਕ ਪ੍ਰੇਮ ਢਿੱਲੋਂ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦਿੱਤੇ ਹਨ ।ਇਹ ਗੀਤ ਦੋ ਅਗਸਤ ਨੂੰ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਗਿਆ ਸੀ ਅਤੇ ਫੈਨਸ ਦੇ ਵੱਲੋਂ ਵੀ ਇਸ ਗੀਤ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ ।  


ਪ੍ਰੇਮ ਢਿੱਲੋਂ ਦਾ ਵਰਕ ਫ੍ਰੰਟ 

ਪ੍ਰੇਮ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਓਲਡ ਸਕੂਲ, ਪੁੱਤ ਜੰਮ ਤੇ ਲਓ, ਮੇਰੇ ਵਾਲਾ ਜੱਟ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਹਨ। 

ਵਿਵਾਦਾਂ ਨਾਲ ਨਾਤਾ 

ਪ੍ਰੇਮ ਢਿੱਲੋਂ ਦਾ ਵਿਵਾਦਾਂ ਨਾਲ ਗਹਿਰਾ ਨਾਤਾ ਰਿਹਾ ਹੈ ਅਤੇ ਕੁਝ ਮਹੀਨੇ ਪਹਿਲਾਂ ਉਨ੍ਹਾਂ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। ਜਿਸ ‘ਚ ਉਨ੍ਹਾਂ ਨੇ ਹੱਥ ‘ਚ ਅਫੀਮ ਫੜ੍ਹੀ ਹੋਈ ਸੀ ।

© Copyright Galactic Television & Communications Pvt. Ltd. 2026. All rights reserved.