ਸਤਵਿੰਦਰ ਬਿੱਟੀ ਦਾ ਅੱਜ ਹੈ ਜਨਮ ਦਿਨ, ਜਾਣੋ ਗਾਇਕਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਗਾਇਕਾ ਸਤਵਿੰਦਰ ਬਿੱਟੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕਾ ਨੂੰ ਉਨ੍ਹਾਂ ਦੇ ਫੈਨਸ ਵੀ ਵਧਾਈਆਂ ਦੇ ਰਹੇ ਹਨ। ਅੱਜ ਅਸੀਂ ਤੁਹਾਨੂੰ ਗਾਇਕਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸਤਵਿੰਦਰ ਬਿੱਟੀ ਦਾ ਜਨਮ ਪਟਿਆਲਾ ‘ਚ ਹੋਇਆ। ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਤਵਿੰਦਰ ਬਿੱਟੀ ਉਚੇਰੀ ਸਿੱਖਿਆ ਦੇ ਲਈ ਚੰਡੀਗੜ੍ਹ ਚਲੇ ਗਏ ਸਨ ।

By  Shaminder Kaur Kaler November 28th 2026 04:03 PM

ਗਾਇਕਾ ਸਤਵਿੰਦਰ ਬਿੱਟੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕਾ ਨੂੰ ਉਨ੍ਹਾਂ ਦੇ ਫੈਨਸ ਵੀ ਵਧਾਈਆਂ ਦੇ ਰਹੇ ਹਨ। ਅੱਜ ਅਸੀਂ ਤੁਹਾਨੂੰ ਗਾਇਕਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸਤਵਿੰਦਰ ਬਿੱਟੀ ਦਾ ਜਨਮ ਪਟਿਆਲਾ ‘ਚ ਹੋਇਆ। ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਤਵਿੰਦਰ ਬਿੱਟੀ ਉਚੇਰੀ ਸਿੱਖਿਆ ਦੇ ਲਈ ਚੰਡੀਗੜ੍ਹ ਚਲੇ ਗਏ ਸਨ ।


ਇੱਥੇ ਹੀ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੀ ਰੂਚੀ ਹਾਕੀ ‘ਚ ਵੀ ਹੋਈ ਅਤੇ ਉਹ ਹਾਕੀ ਦੇ ਬਿਹਤਰੀਨ ਪਲੇਅਰ ਵਜੋਂ ਉੱਭਰੇ । ਉਹ ਹਾਕੀ ਦੇ ਖੇਤਰ ‘ਚ ਹੀ ਕੁਝ ਕਰਨਾ ਚਾਹੁੰਦੇ ਸਨ, ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਕੁਝ ਕਾਰਨਾਂ ਕਾਰਨ ਹਾਕੀ ‘ਚ ਉਨ੍ਹਾਂ ਨੂੰ ਉਹ ਮੁਕਾਮ ਨਹੀਂ ਮਿਲ ਸਕਿਆ ਅਤੇ ਉਨ੍ਹਾਂ ਦੇ ਕਰੀਅਰ ਦਾ ਰੁਖ ਗਾਇਕੀ ਵੱਲ ਮੁੜ ਗਿਆ। 


ਸਤਵਿੰਦਰ ਬਿੱਟੀ ਨੇ ਕਦੇ ਵੀ ਨਹੀਂ ਕੀਤਾ ਰਾਤ ਦਾ ਸ਼ੋਅ 

ਸਤਵਿੰਦਰ ਬਿੱਟੀ ਨੇ ਅਨੇਕਾਂ ਹੀ ਗੀਤ ਪੰੰਜਾਬੀ ਇੰਡਸਟਰੀ ਨੂੰ ਦਿੱਤੇ। ਉਨ੍ਹਾਂ ਦੇ ਗੀਤ ਅੱਜ ਵੀ ਸਰੋਤਿਆਂ ‘ਚ ਓਨੇ ਹੀ ਮਕਬੂਲ ਹਨ,ਜਿੰਨੇ ਕਿ ਕੁਝ ਸਾਲ ਪਹਿਲਾਂ ਪਸੰਦ ਕੀਤੇ ਜਾਂਦੇ ਸਨ। ਸਤਵਿੰਦਰ ਬਿੱਟੀ ਨੇ ਅਨੇਕਾਂ ਹੀ ਖੁੱਲੇ੍ਹ ਅਖਾੜੇ ਵੀ ਕੀਤੇ ਸਨ। ਪਰ ਸਤਵਿੰਦਰ ਬਿੱਟੀ ਨੇ ਅੱਜ ਤੱਕ ਕਦੇ ਵੀ ਰਾਤ ਦੇ ਸਮੇਂ ਕੋਈ ਵੀ ਸ਼ੋਅ ਨਹੀਂ ਕੀਤਾ । ਸਤਵਿੰਦਰ ਬਿੱਟੀ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਸ ਦੀ ਜ਼ਿੰਦਗੀ ਦੇ ਵੀ ਕੁਝ ਅਸੂਲ ਹਨ। ਜਿਸ ਕਾਰਨ ਉਨ੍ਹਾਂ ਨੇ ਕਦੇ ਵੀ ਰਾਤ ਦਾ ਸ਼ੋ ਬੁੱਕ ਨਹੀਂ ਕੀਤਾ । ਉਹ ਗਾਇਕੀ ਦੇ ਨਾਲ-ਨਾਲ ਰਾਜਨੀਤੀ ‘ਚ ਵੀ ਸਰਗਰਮ ਹਨ। 


ਸਤਵਿੰਦਰ ਬਿੱਟੀ ਦੀ ਨਿੱਜੀ ਜ਼ਿੰਦਗੀ 

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਤਵਿੰਦਰ ਬਿੱਟੀ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਵਿਆਹ ਤੋਂ ਬਾਅਦ ਉਹ ਆਪਣੇ ਪਰਿਵਾਰ ‘ਚ ਰੁੱਝ ਗਏ ਸਨ । ਜਿਸ ਕਾਰਨ ਗਾਇਕੀ ਤੋਂ ਵੀ ਉਨ੍ਹਾਂ ਨੇ ਦੂਰੀ ਬਣਾ ਲਈ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ। ਦੋ ਧੀਆਂ ਤੇ ਇੱਕ ਪੁੱਤਰ ਜੋ ਹਾਲੇ ਪੜ੍ਹ ਰਹੇ ਹਨ। 

Related Post

ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਦੀ ਸੁਰੱਖਿਆ ਵਧਾਈ, 500 ਤੋਂ ਵੱਧ ਪੁਲਿਸ ਮੁਲਾਜ਼ਮ ਰਹਿਣਗੇ ਤਾਇਨਾਤ
ਗਾਇਕ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੇ ਪੁੱਤਰ ਅਲਾਪ ਸਿਕੰਦਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਕੁਲਵਿੰਦਰ ਕੈਲੀ, ਗੁਰਲੇਜ ਅਖਤਰ, ਸਚਿਨ ਆਹੂਜਾ ਸਣੇ ਕਈ ਹਸਤੀਆਂ ਹੋਈਆਂ ਸ਼ਾਮਿਲ
ਸਰਦੂਲ ਸਿਕੰਦਰ ਤੇ ਅਮਰ ਨੂਰੀ ਦੇ ਪੁੱਤ ਅਲਾਪ ਸਿਕੰਦਰ ਦੀ ਹੋਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ
ਦੁਬਈ ‘ਚ ਵਿਆਹ ਸਮਾਗਮ ‘ਚ ਹਨੀ ਸਿੰਘ ਤੇ ਮੈਂਡੀ ਤੱਖਰ ਨੇ ਪਾਇਆ ਭੰਗੜਾ, ਵੀਡੀਓ ਹੋ ਰਿਹਾ ਵਾਇਰਲ
ਦਿਲਜੀਤ ਦੋਸਾਂਝ ਨੇ ਕੱਛ ਦੀ ਖੂਬਸੂਰਤੀ ਵਿਚਕਾਰ ਸਾਂਝੀਆਂ ਕੀਤੀਆਂ ਖਾਸ ਤਸਵੀਰਾਂ, 27 ਨਵੰਬਰ ਨੂੰ ਮੁੰਬਈ 'ਚ ਮਿਲਣ ਦਾ ਦਿੱਤਾ ਸੱਦਾ
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਅੱਜ ਹੈ ਜਨਮ ਦਿਨ, ਜਾਣੋ ਸੰਗੀਤਕ ਸਫ਼ਰ ਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

© Copyright Galactic Television & Communications Pvt. Ltd. 2026. All rights reserved.