ਮਾਂ ਦੇ ਜਨਮ ਦਿਨ ‘ਤੇ ਭਾਵੁਕ ਹੋਈ ਅਦਾਕਾਰਾ ਸੀਮਾ ਕੌਸ਼ਲ, ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ “ਤੇਰੇ ਬਿਨਾਂ ਇਹ ਸਫ਼ਰ ਅਧੂਰਾ ਲੱਗਦਾ ਹੈ”

ਸੀਮਾ ਕੌਸ਼ਲ ਦੀ ਮਾਂ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਲੱਖ ਕੋਸ਼ਿਸ਼ ਕਰ ਲਵਾਂ, ਪਰ ਤੇਰੇ ਬਿਨਾਂ ਇਹ ਸਫ਼ਰ ਅੱਜ ਵੀ ਅਧੂਰਾ ਹੀ ਲੱਗਦਾ ਹੈ। ਅੱਜ ਤੇਰਾ ਜਨਮਦਿਨ ਹੈ ਮਾਂ… ਜਿੱਥੇ ਵੀ ਐਂ, ਬਸ ਆਪਣਾ ਆਸ਼ੀਰਵਾਦ ਹਮੇਸ਼ਾ ਮੇਰੇ ਸਿਰ ’ਤੇ ਬਣਾਈ ਰੱਖੀਂ।ਤੇਰੀ ਬਹੁਤ ਯਾਦ ਆਉਂਦੀ ਹੈ। ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਂ”।

By  Shaminder Kaur Kaler July 25th 2026 12:26 PM

ਸੀਮਾ ਕੌਸ਼ਲ ਦੀ ਮਾਂ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਲੱਖ ਕੋਸ਼ਿਸ਼ ਕਰ ਲਵਾਂ, ਪਰ ਤੇਰੇ ਬਿਨਾਂ ਇਹ ਸਫ਼ਰ ਅੱਜ ਵੀ ਅਧੂਰਾ ਹੀ ਲੱਗਦਾ ਹੈ। ਅੱਜ ਤੇਰਾ ਜਨਮਦਿਨ ਹੈ ਮਾਂ… ਜਿੱਥੇ ਵੀ ਐਂ, ਬਸ ਆਪਣਾ ਆਸ਼ੀਰਵਾਦ ਹਮੇਸ਼ਾ ਮੇਰੇ ਸਿਰ ’ਤੇ ਬਣਾਈ ਰੱਖੀਂ।ਤੇਰੀ ਬਹੁਤ ਯਾਦ ਆਉਂਦੀ ਹੈ। ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਂ”। 

ਸੀਮਾ ਕੌਸ਼ਲ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਸੀਮਾ ਕੌਸ਼ਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਰਹੇ ਹਨ।

ਸੀਮਾ ਕੌਸ਼ਲ ਦਾ ਵਰਕ ਫ੍ਰੰਟ 

ਸੀਮਾ ਕੌਸ਼ਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਐਨੀ ਹਾਓ,ਮਿੱਟੀ ਪਾਓ,ਜਿੰਨੇ ਜੰਮੇ, ਸਾਰੇ ਨਿਕੰਮੇ, ਗੱਡੀ ਜਾਂਦੀ ਏ ਛਲਾਂਗਾ ਮਾਰਦੀ, ਹੁਸ਼ਿਆਰ ਸਿੰਘ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਇਆ ਹੈ।ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮੇਡੀ ਕਿਰਦਾਰ ਹੋਣ ਹਰ ਕਿਰਦਾਰ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ ਹੈ।

© Copyright Galactic Television & Communications Pvt. Ltd. 2026. All rights reserved.