ਸ਼ੈਰੀ ਮਾਨ ਗੁਰਦੁਆਰਾ ਸਾਹਿਬ ‘ਚ ਹੋਇਆ ਨਤਮਸਤਕ, ਵੀਡੀਓ ਗਾਇਕ ਨੇ ਕੀਤਾ ਸਾਂਝਾ

ਸ਼ੈਰੀ ਮਾਨ ਨੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ।ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕ ਰਿਹਾ ਹੈ ਅਤੇ ਗਾਇਕ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਧੰਨ ਧੰਨ ਬਾਬਾ ਵਰਿਆਮ ਸਿੰਘ ਜੀ। ਮੇਰੇ ਸੋਹਣੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ”।

By  Shaminder Kaur Kaler October 26th 2026 06:00 PM

ਸ਼ੈਰੀ ਮਾਨ ਨੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ।ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕ ਰਿਹਾ ਹੈ ਅਤੇ ਗਾਇਕ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਧੰਨ ਧੰਨ ਬਾਬਾ ਵਰਿਆਮ ਸਿੰਘ ਜੀ। ਮੇਰੇ ਸੋਹਣੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ”।ਸ਼ੈਰੀ ਮਾਨ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ।


ਸ਼ੈਰੀ ਮਾਨ ਦਾ ਵਰਕ ਫ੍ਰੰਟ

ਸ਼ੈਰੀ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।


ਉਨ੍ਹਾਂ ਨੇ ਮੈਰਿਜ ਪੈਲੇਸ, ਓਏ ਹੋਏ ਪਿਆਰ ਹੋ ਗਿਆ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।ਸ਼ੈਰੀ ਮਾਨ ਨੇ ਕਈ ਹਿੱਟ ਗੀਤ ਦਿੱਤੇ ਹਨ। ਜਿਸ ‘ਚ ਯਾਰ ਅਣਮੁੱਲੇ, ਮਿਸ ਕਾਲਾਂ ਨਾ ਮਾਰ ਨੀ ਚੰਡੀਗੜ੍ਹ ਵਾਲੀਏ, ਤਿੰਨ ਪੈੱਗ, ਸੋਹਣੇ ਮੁੱਖੜੇ ਦਾ ਕੀ ਕਰੀਏ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ। 


© Copyright Galactic Television & Communications Pvt. Ltd. 2026. All rights reserved.