ਸਿੰਗਾ ਨੇ ਆਪਣੀ ਨਵੀਂ Brand New Lamborghini ‘ਤੇ ਗੁਰਦੁਆਰਾ ਸਾਹਿਬ ‘ਚ ਜਾ ਕੇ ਵਾਹਿਗੁਰ ਜੀ ਦਾ ਕੀਤਾ ਸ਼ੁਕਰਾਨਾ

ਗਾਇਕ ਤੇ ਅਦਾਕਾਰ ਸਿੰਗਾ ਆਪਣੀ Brand New Lamborghini ਕਾਰ ਦੇ ਨਾਲ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਨਵੀਂ ਕਾਰ ਦੇ ਨਾਲ ਵਿਦੇਸ਼ ‘ਚ ਨਜ਼ਰ ਆ ਰਹੇ ਹਨ।

By  Shaminder Kaur Kaler August 11th 2026 11:07 AM

ਗਾਇਕ ਤੇ ਅਦਾਕਾਰ ਸਿੰਗਾ ਆਪਣੀ  Brand New Lamborghini  ਕਾਰ ਦੇ ਨਾਲ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਨਵੀਂ ਕਾਰ ਦੇ ਨਾਲ ਵਿਦੇਸ਼ ‘ਚ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।


ਜਿਉਂ ਹੀ ਸਿੰਗਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਨਵੀਂ ਕਾਰ ਦੇ ਲਈ ਵਧਾਈ ਦਿੱਤੀ। ਬੀਤੇ ਦਿਨ ਵੀ ਗਾਇਕ ਨੇ ਵੀਡੀਓ ਸਾਂਝਾ ਕੀਤਾ ਸੀ ਅਤੇ ਫੈਨਸ ਨੂੰ ਕਿਹਾ ਸੀ ਕਿ ਗੈੱਸ ਕਰੋ ਕਿਹੜੀ ਗੱਡੀ ਹੋ ਸਕਦੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਨਵੀਂ ਕਾਰ ਦੀ ਝਲਕ ਸ਼ੇਅਰ ਕੀਤੀ ਹੈ। 


ਸਿੰਗਾ ਦਾ ਵਰਕ ਫ੍ਰੰਟ 

ਸਿੰਗਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਜਿਸ ‘ਚ  ਕਦੇ ਨਾ ਕਦੇ, ਮਾਈਨਿੰਗ ਰੇਤੇ ਤੇ ਕਬਜ਼ਾ ਤੋਂ ਇਲਾਵਾ ਕਈ ਫ਼ਿਲਮਾਂ ‘ਚ ਉਹ ਕੰਮ ਕਰ ਚੁੱਕੇ ਹਨ। 

© Copyright Galactic Television & Communications Pvt. Ltd. 2026. All rights reserved.