ਸਿੰਘ ਵਰਸਿਜ਼ ਕੌਰ-2 ਦਾ ਰੋਮਾਂਸ, ਕਾਮੇਡੀ ਤੇ ਐਕਸ਼ਨ ਨਾਲ ਭਰਪੂਰ ਟ੍ਰੇਲਰ ਰਿਲੀਜ਼

ਸਿੰਘ ਵਰਸਿਜ਼ ਕੌਰ-2 ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟ੍ਰੇਲਰ ‘ਚ ਸ਼ਹਿਨਾਜ਼ ਗਿੱਲ ਦਾ ਬੰਗਾਲੀ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ।ਜਸਨੀਤ ਦਾ ਕਿਰਦਾਰ ਨਿਭਾ ਰਹੀ ਸ਼ਹਿਨਾਜ਼ ਗਿੱਲ ਨੇ ਇਸ ਫ਼ਿਲਮ ‘ਚ ਇੱਕ ਜਾਲਸਾਜ਼ ਕੁੜੀ ਦਾ ਕਿਰਦਾਰ ਨਿਭਾਇਆ ਹੈ। ਜਿਸ ਦੇ ਪਿਆਰ ‘ਚ ਨਿਹਾਲ ਸਿੰਘ ਫਸ ਜਾਂਦਾ ਹੈ। ਪਰ ਜਸਨੀਤ ਗਿੱਪੀ ਦੇ ਨਾਲ ਪਿਆਰ ਦੇ ਨਾਂਅ ਤੇ ਧੋਖਾ ਕਰਦੀ ਹੈ ਅਤੇ ਉਸ ਨੂੰ ਝਾਂਸੇ ‘ਚ ਲੈ ਕੇ ਨਿਹਾਲ ਤੇ ਉਸ ਦੇ ਪਿੰਡ ਵਾਲਿਆਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਸਾਰਾ ਪੈਸਾ ਲੁੱਟ ਕੇ ਚਲੀ ਜਾਂਦੀ ਹੈ।

By  Shaminder Kaur Kaler August 25th 2026 06:00 PM

ਸਿੰਘ ਵਰਸਿਜ਼ ਕੌਰ-2 ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟ੍ਰੇਲਰ ‘ਚ ਸ਼ਹਿਨਾਜ਼ ਗਿੱਲ ਦਾ ਬੰਗਾਲੀ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ।ਜਸਨੀਤ ਦਾ ਕਿਰਦਾਰ ਨਿਭਾ ਰਹੀ ਸ਼ਹਿਨਾਜ਼ ਗਿੱਲ ਨੇ ਇਸ ਫ਼ਿਲਮ ‘ਚ ਇੱਕ ਜਾਲਸਾਜ਼ ਕੁੜੀ ਦਾ ਕਿਰਦਾਰ ਨਿਭਾਇਆ ਹੈ। ਜਿਸ ਦੇ ਪਿਆਰ ‘ਚ ਨਿਹਾਲ ਸਿੰਘ ਫਸ ਜਾਂਦਾ ਹੈ। ਪਰ ਜਸਨੀਤ ਗਿੱਪੀ ਦੇ ਨਾਲ ਪਿਆਰ ਦੇ ਨਾਂਅ ਤੇ ਧੋਖਾ ਕਰਦੀ ਹੈ ਅਤੇ ਉਸ ਨੂੰ ਝਾਂਸੇ ‘ਚ ਲੈ ਕੇ ਨਿਹਾਲ ਤੇ ਉਸ ਦੇ ਪਿੰਡ ਵਾਲਿਆਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਸਾਰਾ ਪੈਸਾ ਲੁੱਟ ਕੇ ਚਲੀ ਜਾਂਦੀ ਹੈ।


ਜਿਸ ਦੀ ਤਫਤੀਸ਼ ਤੇ ਉਸ ਤੋਂ ਬਦਲਾ ਲੈਣ ਦੀ ਨਿਹਾਲ ਸਿੰਘ ਕੋਸ਼ਿਸ਼ ਕਰਦਾ ਹੈ। ਇਹੀ ਸਭ ਕੁਝ ਇਸ ਫ਼ਿਲਮ ਦੇ ਟ੍ਰੇਲਰ ‘ਚ ਵਿਖਾਇਆ ਗਿਆ ਹੈ। ਇਹ  ਫ਼ਿਲਮ 11 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


ਫ਼ਿਲਮ ਦਾ ਟ੍ਰੇਲਰ ਕਾਫੀ ਦਿਲਚਸਪ ਹੈ ਅਤੇ ਦਰਸ਼ਕ ਵੀ ਗਿੱਪੀ ਤੇ ਸ਼ਹਿਨਾਜ਼ ਦੀ ਇਸ ਫ਼ਿਲਮ ਨੂੰ ਵੇਖਣ ਦੇ ਲਈ ਬਹੁਤ ਜ਼ਿਆਦਾ ਐਕਸਾਈਟਡ ਹਨ। ਇਸ ਤੋਂ ਪਹਿਲਾਂ ਫ਼ਿਲਮ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਇਸ਼ਕਨਾਮਾ’ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । 

Related Post

ਦਿਲਜੀਤ ਦੋਸਾਂਝ ਨੇ ਕੱਛ ਦੀ ਖੂਬਸੂਰਤੀ ਵਿਚਕਾਰ ਸਾਂਝੀਆਂ ਕੀਤੀਆਂ ਖਾਸ ਤਸਵੀਰਾਂ, 27 ਨਵੰਬਰ ਨੂੰ ਮੁੰਬਈ 'ਚ ਮਿਲਣ ਦਾ ਦਿੱਤਾ ਸੱਦਾ
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਅੱਜ ਹੈ ਜਨਮ ਦਿਨ, ਜਾਣੋ ਸੰਗੀਤਕ ਸਫ਼ਰ ਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਰਾਖੀ ਸਾਵੰਤ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਪਰਿਵਾਰ ਸਣੇ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਏ ਰਾਜ ਕੁੰਦਰਾ ਤੇ ਅਦਾਕਾਰਾ ਨਿਮਰਤ ਕੌਰ
ਮਸ਼ਹੂਰ ਫ਼ਿਲਮ ਨਿਰਦੇਸ਼ਕ ਸਮੀਪ ਕੰਗ ਨੂੰ ਕ੍ਰਿਏਟਰਸ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ
ਗੁਰਦਾਸ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਦਿੱਤੀਆਂ ਵਧਾਈਆਂ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

© Copyright Galactic Television & Communications Pvt. Ltd. 2026. All rights reserved.