ਸਿੰਘ ਵਰਸਿਜ਼ ਕੌਰ-2 ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟ੍ਰੇਲਰ ‘ਚ ਸ਼ਹਿਨਾਜ਼ ਗਿੱਲ ਦਾ ਬੰਗਾਲੀ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ।ਜਸਨੀਤ ਦਾ ਕਿਰਦਾਰ ਨਿਭਾ ਰਹੀ ਸ਼ਹਿਨਾਜ਼ ਗਿੱਲ ਨੇ ਇਸ ਫ਼ਿਲਮ ‘ਚ ਇੱਕ ਜਾਲਸਾਜ਼ ਕੁੜੀ ਦਾ ਕਿਰਦਾਰ ਨਿਭਾਇਆ ਹੈ। ਜਿਸ ਦੇ ਪਿਆਰ ‘ਚ ਨਿਹਾਲ ਸਿੰਘ ਫਸ ਜਾਂਦਾ ਹੈ। ਪਰ ਜਸਨੀਤ ਗਿੱਪੀ ਦੇ ਨਾਲ ਪਿਆਰ ਦੇ ਨਾਂਅ ਤੇ ਧੋਖਾ ਕਰਦੀ ਹੈ ਅਤੇ ਉਸ ਨੂੰ ਝਾਂਸੇ ‘ਚ ਲੈ ਕੇ ਨਿਹਾਲ ਤੇ ਉਸ ਦੇ ਪਿੰਡ ਵਾਲਿਆਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਸਾਰਾ ਪੈਸਾ ਲੁੱਟ ਕੇ ਚਲੀ ਜਾਂਦੀ ਹੈ।
Add GTC Pollywood on Google

ਜਿਸ ਦੀ ਤਫਤੀਸ਼ ਤੇ ਉਸ ਤੋਂ ਬਦਲਾ ਲੈਣ ਦੀ ਨਿਹਾਲ ਸਿੰਘ ਕੋਸ਼ਿਸ਼ ਕਰਦਾ ਹੈ। ਇਹੀ ਸਭ ਕੁਝ ਇਸ ਫ਼ਿਲਮ ਦੇ ਟ੍ਰੇਲਰ ‘ਚ ਵਿਖਾਇਆ ਗਿਆ ਹੈ। ਇਹ ਫ਼ਿਲਮ 11 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਫ਼ਿਲਮ ਦਾ ਟ੍ਰੇਲਰ ਕਾਫੀ ਦਿਲਚਸਪ ਹੈ ਅਤੇ ਦਰਸ਼ਕ ਵੀ ਗਿੱਪੀ ਤੇ ਸ਼ਹਿਨਾਜ਼ ਦੀ ਇਸ ਫ਼ਿਲਮ ਨੂੰ ਵੇਖਣ ਦੇ ਲਈ ਬਹੁਤ ਜ਼ਿਆਦਾ ਐਕਸਾਈਟਡ ਹਨ। ਇਸ ਤੋਂ ਪਹਿਲਾਂ ਫ਼ਿਲਮ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਇਸ਼ਕਨਾਮਾ’ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।
- GTC Pollywood