ਮਸ਼ਹਰੂ ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ ਦਾ ਪੰਜ ਮਹੀਨੇ ‘ਚ ਹੀ ਟੁੱਟਿਆ ਵਿਆਹ, ਬਾਦਸ਼ਾਹ ਨੇ ਪੋਸਟ ਪਾ ਕੇ ਤਲਾਕ ਦੀ ਕੀਤੀ ਪੁਸ਼ਟੀ

ਮਸ਼ਹੂਰ ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ ਦਾ ਵਿਆਹ ਪੰਜ ਮਹੀਨੇ ‘ਚ ਹੀ ਟੁੱਟ ਗਿਆ ਹੈ। ਇਸ ਗੱਲ ਦੀ ਪੁਸ਼ਟੀ ਬਾਦਸ਼ਾਹ ਨੇ ਆਪਣੀ ਇੰਸਟਾਗ੍ਰਾਮ ਪੋਸਟ ‘ਚ ਕੀਤੀ ਹੈ। ਈਸ਼ਾ ਰਿਖੀ ਤੇ ਬਾਦਸ਼ਾਹ ਨੇ ਕੁਝ ਮਹੀਨੇ ਪਹਿਲਾਂ ਹੀ ਬੜੀ ਸਾਦਗੀ ਦੇ ਨਾਲ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਹੋਇਆ ਸੀ । ਬਾਦਸ਼ਾਹ ਨੇ ਈਸ਼ਾ ਰਿਖੀ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਇਸ ਤੋਂ ਪਹਿਲਾਂ ਉਹ ਜੈਸਮੀਨ ਮਸੀਹ ਦੇ ਨਾਲ ਵਿਆਹੇ ਹੋਏ ਸਨ।

By  Shaminder Kaur Kaler September 1st 2026 10:32 AM -- Updated: September 1st 2026 10:42 AM

 ਮਸ਼ਹੂਰ ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ ਦਾ ਵਿਆਹ ਪੰਜ ਮਹੀਨੇ ‘ਚ ਹੀ ਟੁੱਟ ਗਿਆ ਹੈ। ਇਸ ਗੱਲ ਦੀ ਪੁਸ਼ਟੀ ਬਾਦਸ਼ਾਹ ਨੇ ਆਪਣੀ ਇੰਸਟਾਗ੍ਰਾਮ ਪੋਸਟ ‘ਚ ਕੀਤੀ ਹੈ। ਈਸ਼ਾ ਰਿਖੀ ਤੇ ਬਾਦਸ਼ਾਹ ਨੇ ਕੁਝ ਮਹੀਨੇ ਪਹਿਲਾਂ ਹੀ ਬੜੀ ਸਾਦਗੀ ਦੇ ਨਾਲ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਹੋਇਆ ਸੀ । ਬਾਦਸ਼ਾਹ ਨੇ ਈਸ਼ਾ ਰਿਖੀ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਇਸ ਤੋਂ ਪਹਿਲਾਂ ਉਹ ਜੈਸਮੀਨ ਮਸੀਹ ਦੇ ਨਾਲ ਵਿਆਹੇ ਹੋਏ ਸਨ। 

ਈਸ਼ਾ ਰਿਖੀ ਨੇ ਕਈ ਪੋਸਟਾਂ ਕੀਤੀਆਂ ਸਨ ਸਾਂਝੀਆਂ 

ਇਸ ਤੋਂ ਪਹਿਲਾਂ ਈਸ਼ਾ ਰਿਖੀ ਨੇ ਬਾਦਸ਼ਾਹ ਦੇ ਨਾਲ ਅਣਬਣ ਦੀਆਂ ਖਬਰਾਂ ਸਾਂਝੀਆਂ ਕੀਤੀਆਂ ਸਨ ਅਤੇ ਕ੍ਰਿਪਿਟ ਪੋਸਟ ਪਾ ਕੇ ਦੱਸਿਆ ਸੀ ਕਿ ਉਨ੍ਹਾਂ ਦੀ ਜ਼ਿੰਦਗੀ ‘ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ।

ਇਸ ਤੋਂ ਇਲਾਵਾ ਈਸ਼ਾ ਦੀ ਮਾਂ ਪੂਨਮ ਰਿਖੀ ਨੇ ਵੀ ਪੋਸਟ ਸਾਂਝੀ ਕੀਤੀ ਸੀ । ਜਿਸ ਤੋਂ ਬਾਅਦ ਫੈਨਸ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਦੋਵਾਂ ਦੀ ਜ਼ਿੰਦਗੀ ‘ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। 

ਬਾਦਸ਼ਾਹ ਨੇ ਨਿੱਜਤਾ ਬਣਾਈ ਰੱਖਣ ਦੀ ਕੀਤੀ ਅਪੀਲ 

ਬਾਦਸ਼ਾਹ ਨੇ ਆਖਿਰਕਾਰ ਪੋਸਟ ਸਾਂਝੀ ਕਰਕੇ ਇਨ੍ਹਾਂ ਕਿਆਸਾਂ ਦਾ ਜਵਾਬ ਦੇ ਦਿੱਤਾ ਹੈ ਕਿ ਦੋਵੇਂ ਜਣੇ ਆਪਸੀ ਸਹਿਮਤੀ ਦੇ ਨਾਲ ਤਲਾਕ ਲੈ ਰਹੇ ਹਨ  ਅਤੇ ਉਨ੍ਹਾਂ ਦੀ ਪ੍ਰਾਈਵੇਸੀ ਦਾ ਧਿਆਨ ਰੱਖਿਆ ਜਾਵੇ।

© Copyright Galactic Television & Communications Pvt. Ltd. 2026. All rights reserved.