ਇੰਡਸਟਰੀ ਦੀਆਂ ਕਈ ਹਸਤੀਆਂ ਉਨ੍ਹਾਂ ਦੇ ਹੱਕ ‘ਚ ਅੱਗੇ ਆਈਆਂ । ਸਭ ਤੋਂ ਪਹਿਲਾਂ ਗਾਇਕ ਮੀਕਾ ਸਿੰਘ ਨੇ ਆਪਣੇ ਵੱਡੇ ਭਰਾ ਦਲੇਰ ਮਹਿੰਦੀ ਦੇ ਹੱਕ ‘ਚ ਇੱਕ ਵੀਡੀਓ ਪਾਇਆ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਜੇਕਰ ਕੋਈ ਬਿਨਾਂ ਸਬੂਤ ਦੇ ਦੋਸ਼ ਲਗਾਉਂਦਾ ਹੈ, ਤਾਂ ਕਿਰਪਾ ਕਰਕੇ ਉਨ੍ਹਾਂ 'ਤੇ ਅੰਨ੍ਹੇਵਾਹ ਵਿਸ਼ਵਾਸ ਨਾ ਕਰੋ ਜਾਂ ਸੱਚਾਈ ਦੀ ਜਾਂਚ ਕੀਤੇ ਬਿਨਾਂ ਖ਼ਬਰਾਂ ਨਾ ਫੈਲਾਓ।
Add GTC Pollywood on Google
ਉੱਤਰਾਖੰਡ ‘ਚ ਬੀਤੇ ਦਿਨੀਂ ਦਲੇਰ ਮਹਿੰਦੀ ਨੂੰ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦੌਰਾਨ ਬੁਲਾਇਆ ਗਿਆ ਸੀ । ਜਿਸ ‘ਚ ਦਲੇਰ ਮਹਿੰਦੀ ਲਾਈਵ ਕਰਨ ਦੀ ਬਜਾਏ ਲਿਪ ਸਿੰਕ ਕਰਦੇ ਹੋਏ ਦਿਖਾਈ ਦਿੱਤੇ । ਜਿਸ ਤੋਂ ਬਾਅਦ ਉੱਤਰਾਖੰਡ ਦੇ ਮੰਤਰੀ ਸੁਬੋਧ ਉਨਿਆਲ ਨੇ ਦਲੇਰ ਮਹਿੰਦੀ ਨੂੰ ਮਾੜਾ ਚੰਗਾ ਬੋਲਿਆ ਅਤੇ ਇਲਜ਼ਾਮ ਲਗਾਇਆ ਕਿ ਦਲੇਰ ਮਹਿੰਦੀ ਨਸ਼ੇ ਦੀ ਹਾਲਤ ‘ਚ ਹਨ ਅਤੇ ਇਸ ਕਾਰਨ ਉਹ ਗਾ ਨਹੀਂ ਪਾ ਰਹੇ । ਜਿਸ ਤੋਂ ਬਾਅਦ ਇੰਡਸਟਰੀ ਦੀਆਂ ਕਈ ਹਸਤੀਆਂ ਉਨ੍ਹਾਂ ਦੇ ਹੱਕ ‘ਚ ਅੱਗੇ ਆਈਆਂ । ਸਭ ਤੋਂ ਪਹਿਲਾਂ ਗਾਇਕ ਮੀਕਾ ਸਿੰਘ ਨੇ ਆਪਣੇ ਵੱਡੇ ਭਰਾ ਦਲੇਰ ਮਹਿੰਦੀ ਦੇ ਹੱਕ ‘ਚ ਇੱਕ ਵੀਡੀਓ ਪਾਇਆ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਜੇਕਰ ਕੋਈ ਬਿਨਾਂ ਸਬੂਤ ਦੇ ਦੋਸ਼ ਲਗਾਉਂਦਾ ਹੈ, ਤਾਂ ਕਿਰਪਾ ਕਰਕੇ ਉਨ੍ਹਾਂ 'ਤੇ ਅੰਨ੍ਹੇਵਾਹ ਵਿਸ਼ਵਾਸ ਨਾ ਕਰੋ ਜਾਂ ਸੱਚਾਈ ਦੀ ਜਾਂਚ ਕੀਤੇ ਬਿਨਾਂ ਖ਼ਬਰਾਂ ਨਾ ਫੈਲਾਓ।

ਜਿਸ ਤਰ੍ਹਾਂ ਦਲੇਰ ਮਹਿੰਦੀ ਨਾਲ ਸਟੇਜ 'ਤੇ ਵਿਵਹਾਰ ਕੀਤਾ ਗਿਆ ਉਹ ਨਿਰਾਸ਼ਾਜਨਕ ਸੀ। ਇੱਕ ਸਤਿਕਾਰਯੋਗ ਮੰਤਰੀ ਸਟੇਜ 'ਤੇ ਆਏ ਅਤੇ ਉਨ੍ਹਾਂ ਦੇ ਸ਼ਰਾਬ ਪੀਣ ਦੇ ਦੋਸ਼ ਲਗਾਏ। ਪਰ ਅਜਿਹੇ ਦਾਅਵਿਆਂ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ, ਕੀ ਸਾਨੂੰ ਤੱਥਾਂ ਦੀ ਪੁਸ਼ਟੀ ਨਹੀਂ ਕਰਨੀ ਚਾਹੀਦੀ ਅਤੇ ਕਲਾਕਾਰ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਦੇਣਾ ਚਾਹੀਦਾ?ਕੀ ਕੋਈ ਕੋਲਡਪਲੇ ਵਰਗੇ ਅੰਤਰਰਾਸ਼ਟਰੀ ਬੈਂਡ ਨਾਲ ਅਜਿਹਾ ਵਿਵਹਾਰ ਕਰਨ ਦੀ ਹਿੰਮਤ ਕਰੇਗਾ? ਮੈਂ ਆਪਣੇ ਭਰਾ ਦਲੇਰ ਮਹਿੰਦੀ ਨੂੰ ਜਾਣਦਾ ਹਾਂ, ਅਤੇ ਉਹ ਸ਼ਰਾਬ ਨਹੀਂ ਪੀਂਦਾ।
ਉਹ ਪਿਛਲੇ ਦੋ ਸਾਲਾਂ ਤੋਂ ਬਿਮਾਰ ਹੈ ਅਤੇ ਅਜੇ ਵੀ ਠੀਕ ਹੋ ਰਿਹਾ ਹੈ, ਫਿਰ ਵੀ ਉਹ ਆਪਣੇ ਬੈਂਡ ਨਾਲ ਪ੍ਰਦਰਸ਼ਨ ਕਰਨਾ ਜਾਰੀ ਰੱਖਦਾ ਹੈ”।ਮੀਕਾ ਸਿੰਘ ਦੀ ਇਸ ਪੋਸਟ ‘ਤੇ ਗਾਇਕ ਸੁਖਸ਼ਿੰਦਰ ਛਿੰਦਾ ਨੇ ਵੀ ਰਿਐਕਸ਼ਨ ਦਿੱਤਾ ਤੇ ਲਿਖਿਆ “ਵਾਹਿਗੁਰੂ ਜੀ ਵੱਡੇ ਭਾਜੀ ਨੂੰ ਜਲਦੀ ਠੀਕ ਕਰਨ, ਫਿਰ ਸ਼ੇਰ ਗਰਜੇ ਇਹੀ ਅਰਦਾਸ ਹੈ”। ਇਸ ਤੋਂ ਇਲਾਵਾ ਮਨਕਿਰਤ ਔਲਖ ਨੇ ਰਿਐਕਸ਼ਨ ਦਿੰਦੇ ਹੋਏ ਲਿਖਿਆ ‘ਬੜੀ ਫੁੱ ਦੂ ਗੱਲ ਕੀਤੀ ਆ।ਜੋ ਵੀ ਇਹ ਬੰਦੇ ਸੀ, ਦਲੇਰ ਮਹਿੰਦੀ ਭਾਜੀ ਇੱਕ ਸੁਪਰ ਸਟਾਰ ਹਨ। ੳੁੱਤੋਂ ਏਨਾਂ ਸ਼ਰੀਫ ਬੰਦਾ, ਸਾ ਲੀ ਅਕਲ ਹੋਣੀ ਚਾਹੀਦੀ ਬੋਲਣ ਦੀ”।

ਮਾਸਟਰ ਸਲੀਮ, ਪੇਜੀ ਸ਼ਾਹ ਨੇ ਵੀ ਕੀਤਾ ਸਮਰਥਨ
ਇਸ ਤੋਂ ਇਲਾਵਾ ਮਾਸਟਰ ਸਲੀਮ ਤੇ ਉਨ੍ਹਾਂ ਦੇ ਭਰਾ ਪੇਜੀ ਸ਼ਾਹ ਕੋਟੀ ਨੇ ਦਲੇਰ ਮਹਿੰਦੀ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਦੇ ਨਾਲ ਬੁਰਾ ਵਿਵਹਾਰ ਕਰਨ ਵਾਲੇ ਆਗੂਆਂ ਦੇ ਇਸ ਵਰਤਾਅ ਦੀ ਨਿਖੇਧੀ ਕੀਤੀ ਹੈ ਅਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।
- GTC Pollywood