ਗੌਰਵ ਖੰਨਾ ਅਤੇ ਸ਼ਰੱਧਾ ਆਰਿਆ ਦੇ ਨਵੇਂ ਸ਼ੋਅ ਦੇ ਨਾਂ ਤੋਂ ਉੱਠਿਆ ਪਰਦਾ, ‘ਦਿਲ ਕੀ ਬੇਵਫ਼ਾਈਆਂ’ ਰਾਹੀਂ ਛੋਟੇ ਪਰਦੇ ’ਤੇ ਕਰਨਗੇ ਵਾਪਸੀ
ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਗੌਰਵ ਖੰਨਾ ਇੱਕ ਵਾਰ ਫਿਰ ਨਵੇਂ ਪ੍ਰੋਜੈਕਟ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਇਸ ਵਾਰ ਉਹ ਮਸ਼ਹੂਰ ਨਿਰਮਾਤਾ ਏਕਤਾ ਕਪੂਰ ਦੇ ਆਉਣ ਵਾਲੇ ਰੋਮਾਂਟਿਕ ਸ਼ੋਅ ਵਿੱਚ ਅਦਾਕਾਰਾ ਸ਼ਰੱਧਾ ਆਰਿਆ ਨਾਲ ਨਜ਼ਰ ਆਉਣਗੇ। ਕਾਫ਼ੀ ਸਮੇਂ ਤੋਂ ਇਸ ਸ਼ੋਅ ਨੂੰ ਲੈ ਕੇ ਚਰਚਾ ਹੋ ਰਹੀ ਸੀ ਅਤੇ ਹੁਣ ਆਖ਼ਰਕਾਰ ਇਸ ਦੇ ਟਾਈਟਲ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਗੌਰਵ ਖੰਨਾ ਇੱਕ ਵਾਰ ਫਿਰ ਨਵੇਂ ਪ੍ਰੋਜੈਕਟ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਇਸ ਵਾਰ ਉਹ ਮਸ਼ਹੂਰ ਨਿਰਮਾਤਾ ਏਕਤਾ ਕਪੂਰ ਦੇ ਆਉਣ ਵਾਲੇ ਰੋਮਾਂਟਿਕ ਸ਼ੋਅ ਵਿੱਚ ਅਦਾਕਾਰਾ ਸ਼ਰੱਧਾ ਆਰਿਆ ਨਾਲ ਨਜ਼ਰ ਆਉਣਗੇ। ਕਾਫ਼ੀ ਸਮੇਂ ਤੋਂ ਇਸ ਸ਼ੋਅ ਨੂੰ ਲੈ ਕੇ ਚਰਚਾ ਹੋ ਰਹੀ ਸੀ ਅਤੇ ਹੁਣ ਆਖ਼ਰਕਾਰ ਇਸ ਦੇ ਟਾਈਟਲ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਕੀ ਹੋਵੇਗਾ ਨਵੇਂ ਸ਼ੋਅ ਦਾ ਨਾਂ?
ਸਟਾਰ ਪਲੱਸ ਵੱਲੋਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੋਅ ਦਾ ਨਵਾਂ ਟੀਜ਼ਰ ਸਾਂਝਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੇਕਰਜ਼ ਨੇ ਸ਼ੋਅ ਦੇ ਨਾਂ ਤੋਂ ਵੀ ਪਰਦਾ ਚੁੱਕ ਦਿੱਤਾ ਹੈ। ਗੌਰਵ ਖੰਨਾ ਅਤੇ ਸ਼ਰੱਧਾ ਆਰਿਆ ਦਾ ਇਹ ਨਵਾਂ ਸੀਰੀਅਲ 'ਦਿਲ ਕੀ ਬੇਵਫ਼ਾਈਆਂ' ਦੇ ਨਾਂ ਨਾਲ ਦਰਸ਼ਕਾਂ ਦੇ ਸਾਹਮਣੇ ਆਵੇਗਾ।ਸ਼ੋਅ ਵਿੱਚ ਸ਼ਰੱਧਾ ਆਰਿਆ 'ਜਾਨਕੀ' ਦੇ ਕਿਰਦਾਰ ਵਿੱਚ ਦਿਖਾਈ ਦੇਵੇਗੀ, ਜਦਕਿ ਗੌਰਵ ਖੰਨਾ 'ਮਾਨਵ' ਦੀ ਭੂਮਿਕਾ ਨਿਭਾਉਣਗੇ। ਸ਼ੋਅ ਦੇ ਨਾਂ ਅਤੇ ਪਹਿਲੀ ਝਲਕ ਨੇ ਟੀਵੀ ਦਰਸ਼ਕਾਂ ਵਿੱਚ ਉਤਸੁਕਤਾ ਵਧਾ ਦਿੱਤੀ ਹੈ।
_bfb06d4e32dd448609703e5a4e9aae46_1280X720.webp)
ਨਵੰਬਰ ਦੇ ਆਖ਼ਰੀ ਹਫ਼ਤੇ ਹੋ ਸਕਦੀ ਹੈ ਸ਼ੁਰੂਆਤ
ਮੀਡੀਆ ਰਿਪੋਰਟਾਂ ਮੁਤਾਬਕ, ਇਸ ਨਵੇਂ ਸ਼ੋਅ ਨੂੰ ਦੀਵਾਲੀ ਤੋਂ ਬਾਅਦ ਲਾਂਚ ਕਰਨ ਦੀ ਯੋਜਨਾ ਹੈ। ਹਿੰਦੁਸਤਾਨ ਟਾਈਮਜ਼ ਦੀ ਐਕਸਕਲੂਸਿਵ ਰਿਪੋਰਟ ਅਨੁਸਾਰ, ਨਵੰਬਰ ਦੇ ਆਖ਼ਰੀ ਹਫ਼ਤੇ ਤੱਕ ਇਹ ਸੀਰੀਅਲ ਟੀਵੀ ’ਤੇ ਪ੍ਰਸਾਰਿਤ ਹੋਣਾ ਸ਼ੁਰੂ ਹੋ ਸਕਦਾ ਹੈ।ਖ਼ਬਰਾਂ ਮੁਤਾਬਕ, ਸ਼ੋਅ ਦੀ ਸ਼ੂਟਿੰਗ ਲਈ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਦੇ ਸੈੱਟ ਦੀ ਜਗ੍ਹਾ ਨਵਾਂ ਸੈੱਟ ਤਿਆਰ ਕੀਤਾ ਜਾ ਰਿਹਾ ਹੈ। ਇਹ ਸ਼ੋਅ ਰਾਤ 9 ਵਜੇ ਪ੍ਰਸਾਰਿਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਇਸ ਦੇ ਪ੍ਰੀਮੀਅਰ ਦੀ ਅਧਿਕਾਰਤ ਤਾਰੀਖ਼ ਦਾ ਐਲਾਨ ਹੋਣਾ ਅਜੇ ਬਾਕੀ ਹੈ।
ਏਕਤਾ ਕਪੂਰ ਨਾਲ ਕੰਮ ਕਰਨ ਦਾ ਸੁਪਨਾ ਹੋਇਆ ਪੂਰਾ
ਦੱਸਣਯੋਗ ਹੈ ਕਿ ਗੌਰਵ ਖੰਨਾ ਨੇ ਬਿੱਗ ਬੌਸ ਦੇ ਮੰਚ ’ਤੇ ਏਕਤਾ ਕਪੂਰ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਹੁਣ ਏਕਤਾ ਕਪੂਰ ਨੇ ਉਨ੍ਹਾਂ ਨੂੰ ਆਪਣੇ ਨਵੇਂ ਪ੍ਰੋਜੈਕਟ ਵਿੱਚ ਮੌਕਾ ਦਿੱਤਾ ਹੈ। ਦੋਵੇਂ ਕਲਾਕਾਰ ਇ
ਗੌਰਵ ਖੰਨਾ ਦੇ ਕਰੀਅਰ ਲਈ ਨਵਾਂ ਪ੍ਰੋਜੈਕਟ
ਗੌਰਵ ਖੰਨਾ ਨੇ ਸੀਰੀਅਲ 'ਅਨੁਪਮਾ' ਰਾਹੀਂ ਘਰ-ਘਰ ਵਿੱਚ ਆਪਣੀ ਖ਼ਾਸ ਪਛਾਣ ਬਣਾਈ ਸੀ। ਇਸ ਤੋਂ ਬਾਅਦ ਉਹ ਰਿਐਲਿਟੀ ਸ਼ੋਅ 'ਬਿੱਗ ਬੌਸ 19' ਵਿੱਚ ਨਜ਼ਰ ਆਏ ਅਤੇ ਇਸ ਸੀਜ਼ਨ ਦੀ ਟਰਾਫੀ ਵੀ ਆਪਣੇ ਨਾਂ ਕੀਤੀ। ਇਸ ਤੋਂ ਇਲਾਵਾ ਉਹ 'ਖਤਰੋਂ ਕੇ ਖਿਲਾੜੀ' ਵਿੱਚ ਵੀ ਹਿੱਸਾ ਲੈ ਚੁੱਕੇ ਹਨ।ਹੁਣ 'ਦਿਲ ਕੀ ਬੇਵਫ਼ਾਈਆਂ' ਵਿੱਚ ਗੌਰਵ ਅਤੇ ਸ਼ਰੱਧਾ ਦੀ ਜੋੜੀ ਦਰਸ਼ਕਾਂ ਨੂੰ ਕਿੰਨੀ ਪਸੰਦ ਆਉਂਦੀ ਹੈ, ਇਹ ਤਾਂ ਸ਼ੋਅ ਦੇ ਪ੍ਰਸਾਰਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਦੋਵਾਂ ਦੇ ਪ੍ਰਸ਼ੰਸਕ ਇਸ ਨਵੇਂ ਰੋਮਾਂਟਿਕ ਸ਼ੋਅ ਦੀ ਉਡੀਕ ਕਰ ਰਹੇ ਹਨ।