ਸਰਗੁਨ ਮਹਿਤਾ ਦੇ ਪਰਿਵਾਰ ਵੱਲੋਂ ਕਰਵਾ ਚੌਥ ਦੇ ਮੌਕੇ ਨੂੰ ਵੇਖਦੇ ਹੋਏ ਪ੍ਰੀ-ਕਰਵਾ ਚੌਥ ਪਾਰਟੀ ਦਾ ਆਯੋਜਨ ਕੀਤਾ ਗਿਆ।ਇਸ ਦਾ ਇੱਕ ਵੀਡੀਓ ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਮੇਰੀ ਮੰਮੀ ਅਤੇ ਚਾਰੂ ਹੁਣ ਤੱਕ ਦੀਆਂ ਸਭ ਤੋਂ ਵਧੀਆ ਪਾਰਟੀਆਂ ਦੀ ਮੇਜ਼ਬਾਨੀ ਕਰਦੇ ਹਨ.. ਕਰਵਾਚੌਥ ਤੋਂ ਪਹਿਲਾਂ ਦੀ ਪਾਰਟੀ ਅਜਿਹੀ ਚੀਜ਼ ਨਹੀਂ ਹੈ ਜਿਸ ਬਾਰੇ ਕੋਈ ਇੰਨੀ ਚੰਗੀ ਤਰ੍ਹਾਂ ਸੋਚ-ਸਮਝ ਕੇ ਅਤੇ ਇੰਨੀ ਮਜ਼ੇਦਾਰ ਹੋਣ ਦੀ ਉਮੀਦ ਕਰ ਸਕਦੇ ਹਾਂ ।
Add GTC Pollywood on Google

ਪੂਰਬ ਜਾਂ ਪੱਛਮ, ਤੁਸੀਂ ਲੋਕ ਸਭ ਤੋਂ ਵਧੀਆ ਹੋ, ਨਾਲ ਹੀ ਮੈਨੂੰ ਮੇਰੀ ਮੰਮੀ ਨੇ ਸਟਾਈਲ ਕੀਤਾ ਹੈ.. ਤੁਸੀਂ ਮੈਨੂੰ ਜੋ ਵੀ ਪਹਿਨਦੇ ਦੇਖਦੇ ਹੋ, ਗੋਟਾ ਅਤੇ ਪਰਾਂਦੀ ਤੱਕ, ਸਭ ਕੁਝ ਮੇਰੇ ਬਿਸਤਰੇ 'ਤੇ ਤਿਆਰ ਰੱਖਿਆ ਗਿਆ ਸੀ ਤਾਂ ਜੋ ਮੈਂ ਤਿਆਰ ਹੋ ਸਕਾਂ ਅਤੇ ਨੱਚ ਸਕਾਂ”। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਡਾਂਸ ਕਰ ਰਹੀ ਹੈ ਅਤੇ ਉਸ ਦੀ ਮਾਂ ਵੀ ਬੜੇ ਹੀ ਜੋਸ਼ ਦੇ ਨਾਲ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਸਰਗੁਨ ਮਹਿਤਾ ਦਾ ਵਰਕ ਫ੍ਰੰਟ
ਸਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ। ਜਿਸ ‘ਚ ਅੰਗਰੇਜ, ਲਾਹੌਰੀਏ,ਲਵ ਪੰਜਾਬ, ਝੱਲੇ, ਕਿਸਮਤ ਸਣੇ ਕਈ ਫ਼ਿਲਮਾਂ ਕਰ ਚੁੱਕੇ ਹਨ।
- GTC Pollywood