ਗੁਰਦਾਸ ਮਾਨ ਦੇ ਨਾਲ ਕਰੀਅਰ ਸ਼ੁਰੂ ਕਰਨ ਵਾਲੀ ਅਦਾਕਾਰਾ ਸਤਵੰਤ ਕੌਰ ਨੇ ਸਾਂਝਾ ਕੀਤੀਆਂ ਪੁਰਾਣੀਆਂ ਯਾਦਾਂ

ਅਦਾਕਾਰਾ ਸਤਵੰਤ ਕੌਰ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਰਦਾਸ ਮਾਨ ਦੇ ਨਾਲ 2002 ‘ਚ ਗੀਤ ‘ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ’ ਦੇ ਨਾਲ ਕੀਤੀ ਸੀ। ਜਿਸ ਤੋਂ ਬਾਅਦ ਅਦਾਕਾਰਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ‘ਚ ਨਜ਼ਰ ਆਈ ।ਹੁਣ ਮੁੜ ਤੋਂ ਅਦਾਕਾਰਾ ਸਤਵੰਤ ਕੌਰ ਨੇ ਗੁਰਦਾਸ ਮਾਨ ਦੇ ਨਾਲ ਉਨ੍ਹਾਂ ਦੀ ਨਵੀਂ ਈਪੀ ਦੇ ਇੱਕ ਗੀਤ ‘ਚ ਕੰਮ ਕੀਤਾ ਹੈ। ਜੋ ਬੀਤੇ ਦਿਨ ਰਿਲੀਜ਼ ਹੋਇਆ ਹੈ।

By  Shaminder Kaur Kaler October 21st 2026 04:28 PM

ਅਦਾਕਾਰਾ ਸਤਵੰਤ ਕੌਰ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਰਦਾਸ ਮਾਨ ਦੇ ਨਾਲ 2002 ‘ਚ ਗੀਤ ‘ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ’ ਦੇ ਨਾਲ ਕੀਤੀ ਸੀ। ਜਿਸ ਤੋਂ ਬਾਅਦ ਅਦਾਕਾਰਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ‘ਚ ਨਜ਼ਰ ਆਈ ।ਹੁਣ ਮੁੜ ਤੋਂ ਅਦਾਕਾਰਾ ਸਤਵੰਤ ਕੌਰ ਨੇ ਗੁਰਦਾਸ ਮਾਨ ਦੇ ਨਾਲ ਉਨ੍ਹਾਂ ਦੀ ਨਵੀਂ ਈਪੀ ਦੇ ਇੱਕ ਗੀਤ ‘ਚ ਕੰਮ ਕੀਤਾ ਹੈ। ਜੋ ਬੀਤੇ ਦਿਨ ਰਿਲੀਜ਼ ਹੋਇਆ ਹੈ।


ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਹੋਏ ਲਿਖਿਆ “ਕੁਝ ਮੁਲਾਕਾਤਾਂ ਸਿਰਫ਼ ਯਾਦਾਂ ਨਹੀਂ ਸਗੋਂ ਜਿੰਗਦੀ ਦੇ ਸਫ਼ਰ ਦਾ ਅਹਿਮ ਹਿੱਸਾ ਬਣ ਜਾਂਦੀਆਂ ਨੇ 2002ਵਿੱਚ ਗੁਰਦਾਸ ਮਾਨ ਜੀ ਨਾਲ ਕੀਤਾ ਇੱਕ ਗੀਤ (ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ )ਮੇਰੀ ਜ਼ਿੰਦਗੀ ਦਾ ਇੱਕ ਅਹਿਮ ਮੋੜ ਸਾਬਤ ਹੋਇਆ


ਉਸ ਗੀਤ ਨੇ ਮੈਨੂੰ ਇੱਕ ਵੱਖਰੀ ਪਛਾਣ ਦਿੱਤੀ ਅਤੇ ਵਡਿਆ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਜੋ ਅੱਜ ਤੱਕ ਚੱਲ ਰਿਹਾ ਹੈ ਅੱਜ 2026 ਵਿੱਚ ਫਿਰ ਉਹਨਾਂ ਨਾਲ ਗੀਤ ਕਰਨ ਦਾ ਮੌਕਾ ਮਿਲਿਆ।

ਇਹ ਮੇਰੇ ਲਈ ਬੇਹੱਦ ਖਾਸ ਅਹਿਸਾਸ ਹੈ ਮਾਨ ਸਾਹਿਬ ਜੀ ਮੇਰੇ ਫ਼ਿਲਮੀ ਸਫ਼ਰ ਦੇ ਉਸ ਅਹਿਮ ਮੋੜ ਵਿੱਚ ਤੁਹਾਡਾ ਯੋਗਦਾਨ ਮੈਂ ਹਮੇਸ਼ਾ ਦਿਲੋਂ ਯਾਦ ਰਖਾਂਗੀ  ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਉਸ ਮੌਕੇ ਲਈ ,ਉਸ ਪਛਾਣ ਲਈ,ਅਤੇ ਉਸ ਸਫ਼ਰ ਲਈ,ਜਿਸ ਦੀ ਇੱਕ ਖ਼ੂਬਸੂਰਤ ਸੁਰੂਆਤ ਤੁਹਾਡੇ ਨਾਲ ਹੋਈ ਸੀ ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ” ।

© Copyright Galactic Television & Communications Pvt. Ltd. 2026. All rights reserved.