ਹਾਰਬੀ ਸੰਘਾ ਨੇ ਆਪਣੇ ਘਰ ‘ਚ ਉਗਾਈਆਂ ਸਬਜ਼ੀਆਂ, ਫੈਨਸ ਦੇ ਨਾਲ ਸਾਂਝਾ ਕੀਤਾ ਵੀਡੀਓ
ਹਾਰਬੀ ਸੰਘਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਾਰਬੀ ਸੰਘਾ ਆਪਣੇ ਕਿਚਨ ਗਾਰਡਨ ‘ਚ ਉਗਾਈਆਂ ਸਬਜ਼ੀਆਂ ਵਿਖਾ ਰਹੇ ਹਨ ਅਤੇ ਦੱਸ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਹੀ ਘਰ ‘ਚ ਸਬਜ਼ੀਆਂ ਉਗਾਈਆਂ ਹਨ ਅਤੇ ਅੱਜ ਉਨ੍ਹਾਂ ਨੇ ਤੋਰੀਆਂ ਅਤੇ ਮਿਰਚਾਂ ਆਪਣੇ ਕਿਚਨ ਗਾਰਡਨ ਤੋਂ ਤੋੜੀਆਂ ਹਨ ਅਤੇ ਆਪਣੇ ਕਿਚਨ ਗਾਰਡਨ ‘ਚ ਤੋਰੀਆਂ ਤੋੜ ਕੇ ਉਹ ਸਬਜ਼ੀ ਬਣਾ ਰਹੇ ਹਨ।
ਹਾਰਬੀ ਸੰਘਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਾਰਬੀ ਸੰਘਾ ਆਪਣੇ ਕਿਚਨ ਗਾਰਡਨ ‘ਚ ਉਗਾਈਆਂ ਸਬਜ਼ੀਆਂ ਵਿਖਾ ਰਹੇ ਹਨ ਅਤੇ ਦੱਸ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਹੀ ਘਰ ‘ਚ ਸਬਜ਼ੀਆਂ ਉਗਾਈਆਂ ਹਨ ਅਤੇ ਅੱਜ ਉਨ੍ਹਾਂ ਨੇ ਤੋਰੀਆਂ ਅਤੇ ਮਿਰਚਾਂ ਆਪਣੇ ਕਿਚਨ ਗਾਰਡਨ ਤੋਂ ਤੋੜੀਆਂ ਹਨ ਅਤੇ ਆਪਣੇ ਕਿਚਨ ਗਾਰਡਨ ‘ਚ ਤੋਰੀਆਂ ਤੋੜ ਕੇ ਉਹ ਸਬਜ਼ੀ ਬਣਾ ਰਹੇ ਹਨ।ਸੋਸ਼ਲ ਮੀਡੀਆ ਤੇ ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਹਾਰਬੀ ਸੰਘਾ ਦਾ ਵਰਕ ਫ੍ਰੰਟ
ਹਾਰਬੀ ਸੰਘਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਹ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਗੀਤਾਂ ਦੇ ਜ਼ਰੀਏ ਵੀ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਹਾਰਬੀ ਸੰਘਾ ਸੋਸ਼ਲ ਮੀਡੀਆ ਤੇ ਵੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ।

ਹਾਰਬੀ ਸਿੰਘ ਦੀ ਨਿੱਜੀ ਜ਼ਿੰਦਗੀ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਹਾਰਬੀ ਸੰਘਾ ਦਾ ਵਿਆਹ ਹੋ ਚੁੱਕਿਆ ਹੈ। ਉਨ੍ਹਾਂ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ । ਹਾਰਬੀ ਸਿੰਘ ਦੇ ਕਰੀਅਰ ਨੂੰ ਅੱਗੇ ਵਧਾਉਣ ‘ਚ ਉਨ੍ਹਾਂ ਦੀ ਪਤਨੀ ਦਾ ਵੱਡਾ ਹੱਥ ਰਿਹਾ ਹੈ ।