ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਨੇ ਅੱਜ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ। ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ। ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਨੇ ਵੀ ਦੁੱਖ ਜਤਾਇਆ ਹੈ। ਕਰਮਜੀਤ ਅਨਮੋਲ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਨਾਨਾ ਪਾਟੇਕਰ ਜੀ, ਤੁਹਾਡੀ ਅਦਾਕਾਰੀ ਸਿਰਫ਼ ਪਰਦੇ ’ਤੇ ਨਹੀਂ, ਦਿਲਾਂ ’ਤੇ ਰਾਜ ਕਰਦੀ ਹੈ।
Add GTC Pollywood on Google
ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਨੇ ਅੱਜ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ। ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ। ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਨੇ ਵੀ ਦੁੱਖ ਜਤਾਇਆ ਹੈ। ਕਰਮਜੀਤ ਅਨਮੋਲ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਨਾਨਾ ਪਾਟੇਕਰ ਜੀ, ਤੁਹਾਡੀ ਅਦਾਕਾਰੀ ਸਿਰਫ਼ ਪਰਦੇ ’ਤੇ ਨਹੀਂ, ਦਿਲਾਂ ’ਤੇ ਰਾਜ ਕਰਦੀ ਹੈ। ਤੁਹਾਡੀ ਸਾਦਗੀ, ਜਜ਼ਬਾ ਤੇ ਕਲਾ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਣਾ ਰਹੇਗੀ। ਭਾਰਤੀ ਸਿਨੇਮਾ ਨੂੰ ਦਿੱਤੇ ਤੁਹਾਡੇ ਬੇਮਿਸਾਲ ਯੋਗਦਾਨ ਨੂੰ ਦਿਲੋਂ ਸਲਾਮ”।
ਜਸਬੀਰ ਜੱਸੀ ਨੇ ਵੀ ਕੀਤਾ ਯਾਦ
ਗਾਇਕ ਜਸਬੀਰ ਜੱਸੀ ਨੇ ਵੀ ਨਾਨਾ ਪਾਟੇਕਰ ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਅਲਵਿਦਾ ਨਾਨਾ ਪਾਟੇਕਰ ਸਾਬ। ਮਿਲਣਾ ਰਹਿ ਗਿਆ…”। ਇਸ ਪੋਸਟ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਅਦਾਕਾਰ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਅਨੁਪਮ ਖੇਰ ਨੇ ਜਤਾਇਆ ਦੁੱਖ
ਅਨੁਪਮ ਖੇਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਵਿਦੇਸ਼ ‘ਚ ਪਰਫਾਰਮੈਂਸ ਦੇ ਲਈ ਗਏ ਹੋਏ ਸਨ ਅਤੇ ਜਿਉਂ ਹੀ ਉਹ ਆਪਣੀ ਪਰਫਾਰਮੈਂਸ ਖਤਮ ਕਰਕੇ ਬਾਹਰ ਆਏ ਤਾਂ ਉਨ੍ਹਾਂ ਨੂੰ ਇਹ ਦੁੱਖਦਾਇਕ ਖ਼ਬਰ ਮਿਲੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।
ਰਵੀਨਾ ਟੰਡਨ ਨੇ ਕੀਤਾ ਯਾਦ
ਅਦਾਕਾਰਾ ਰਵੀਨਾ ਟੰਡਨ ਨੇ ਫ਼ਿਲਮ ‘ਮੁਸਤਫਾ’ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਨਾਨਾ ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਲਿਖਿਆ “ਨਾਨਾ (ਂੳਨੳ) ਦੇ ਚਲਾਣੇ ਦੀ ਖਬਰ ਸੁਣ ਕੇ ਮੈਨੂੰ ਡੂੰਘਾ ਸਦਮਾ ਲੱਗਾ ਹੈ ਅਤੇ ਮੈਂ ਬਹੁਤ ਦੁਖੀ ਹਾਂ। ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਦਿਨ ਸਾਨੂੰ ਵੀ ਇਸੇ ਰਾਹ 'ਤੇ ਚੱਲਣਾ ਪਵੇਗਾ ਅਤੇ ਉਸ ਅਗਲੀ ਯਾਤਰਾ 'ਤੇ ਨਿਕਲਣਾ ਪਵੇਗਾ, ਪਰ ਇਹ ਜਾਣਦੇ ਹੋਏ ਵੀ ਇਸ ਨੁਕਸਾਨ ਨੂੰ ਸਹਿਣਾ ਆਸਾਨ ਨਹੀਂ ਹੁੰਦਾ।
ਉਨ੍ਹਾਂ ਦਾ ਜਾਣਾ ਇੱਕ ਅਚਾਨਕ ਅਤੇ ਡੂੰਘਾ ਸਦਮਾ ਬਣ ਕੇ ਆਇਆ ਹੈ।ਨਾਨਾ ਅਤੇ ਮੇਰੇ ਵਿਚਕਾਰ ਬਹੁਤ ਵਧੀਆ ਤਾਲਮੇਲ ਸੀ, ਜੋ ਆਪਸੀ ਸਤਿਕਾਰ, ਨਿੱਘ ਅਤੇ ਸੱਚੇ ਪਿਆਰ 'ਤੇ ਅਧਾਰਤ ਸੀ। ਉਹ ਸੱਚਮੁੱਚ ਸ਼ੇਰ-ਦਿਲ ਇਨਸਾਨ ਸਨ — ਬਹਾਦਰ, ਮਜ਼ਬੂਤ ਅਤੇ ਖੁੱਲ੍ਹੇ ਦਿਲ ਵਾਲੇ। ਮੈਂ ਉਨ੍ਹਾਂ ਨਾਲ ਕੰਮ ਕਰਦਿਆਂ ਬਿਤਾਏ ਸਮੇਂ ਦੀਆਂ ਯਾਦਾਂ ਨੂੰ ਹਮੇਸ਼ਾ ਸੰਭਾਲ ਕੇ ਰੱਖਾਂਗਾ। ਮੈਨੂੰ ਖਾਸ ਤੌਰ 'ਤੇ ਫਿਲਮ 'ਮੁਸਤਫਾ' ਦਾ ਉਹ ਦ੍ਰਿਸ਼ ਯਾਦ ਹੈ, ਜਿੱਥੇ ਉਨ੍ਹਾਂ ਦੀ ਸੂਝ-ਬੂਝ ਅਤੇ ਸਮਝ ਨੇ ਮੈਨੂੰ ਉਸ ਸਥਿਤੀ ਵਿੱਚ ਆਪਣੀ ਅਦਾਕਾਰੀ ਵਿੱਚ ਇੱਕ ਖਾਸ ਬਾਰੀਕੀ ਅਤੇ ਡੂੰਘਾਈ ਲਿਆਉਣ ਵਿੱਚ ਬਹੁਤ ਮਦਦ ਕੀਤੀ ਸੀ”।
- GTC Pollywood