ਜਸਬੀਰ ਜੱਸੀ ਫ਼ਿਲਮ ਡਾਇਰੈਕਟਰ ਮਹੇਸ਼ ਭੱਟ ਨੂੰ 25 ਸਾਲ ਬਾਅਦ ਮਿਲੇ, ਗਾਇਕ ਨੇ ਮਹੇਸ਼ ਭੱਟ ਨਾਲ ਮਜ਼ੇਦਾਰ ਕਿੱਸਾ ਕੀਤਾ ਸਾਂਝਾ
ਗਾਇਕ ਜਸਬੀਰ ਜੱਸੀ ਨੇ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਮਹੇਸ਼ ਭੱਟ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਕੈਪਸ਼ਨ ‘ਚ ਲਿਖਿਆ “ਭੱਟ ਸਾਹਿਬ ਨੂੰ ਮੈਂ ਕਰੀਬ ਪੱਚੀ ਸਾਲ ਬਾਅਦ ਮਿਲਿਆ ਹਾਂ।ਵਧੀਆ ਲੱਗਿਆ ਮਿਲ ਕੇ।ਭੱਟ ਸਾਹਿਬ ਨੇ ਮੈਨੂੰ ਜਹਾਜ਼ ਵੇਲੇ ਅਨਾਊਂਸਮੈਂਟ ਮਾਈਕ ਵਿੱਚ ਗਵਾਇਆ ਸੀ ਭੁਪਾਲ ਤੋਂ ਆਉਂਦਿਆਂ। ਪਲੇਨ ‘ਚ ਗਾਉਂਦਿਆਂ ਗਾਉਂਦਿਆਂ ਹੀ ਲੈਂਡ ਹੋ ਗਿਆ ਕਿਉਂਕਿ ਅਸੀਂ ਉਨ੍ਹਾਂ ਦੀ ਗੱਲ ਹੀ ਨਹੀਂ ਸੁਣੀ। ਉਸ ਤੋਂ ਬਾਅਦ ਮੈਨੂੰ ਏਅਰਪੋਰਟ ‘ਤੇ ਦੋ ਘੰਟੇ ਬਿਠਾ ਕੇ ਰੱਖਿਆ ਸੀ”।
ਗਾਇਕ ਜਸਬੀਰ ਜੱਸੀ ਨੇ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਮਹੇਸ਼ ਭੱਟ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਕੈਪਸ਼ਨ ‘ਚ ਲਿਖਿਆ “ਭੱਟ ਸਾਹਿਬ ਨੂੰ ਮੈਂ ਕਰੀਬ ਪੱਚੀ ਸਾਲ ਬਾਅਦ ਮਿਲਿਆ ਹਾਂ।ਵਧੀਆ ਲੱਗਿਆ ਮਿਲ ਕੇ।ਭੱਟ ਸਾਹਿਬ ਨੇ ਮੈਨੂੰ ਜਹਾਜ਼ ਵੇਲੇ ਅਨਾਊਂਸਮੈਂਟ ਮਾਈਕ ਵਿੱਚ ਗਵਾਇਆ ਸੀ ਭੁਪਾਲ ਤੋਂ ਆਉਂਦਿਆਂ।
_b3780f06136255ae65f70cb3fd314ef9_1280X720.webp)
ਪਲੇਨ ‘ਚ ਗਾਉਂਦਿਆਂ ਗਾਉਂਦਿਆਂ ਹੀ ਲੈਂਡ ਹੋ ਗਿਆ ਕਿਉਂਕਿ ਅਸੀਂ ਉਨ੍ਹਾਂ ਦੀ ਗੱਲ ਹੀ ਨਹੀਂ ਸੁਣੀ। ਉਸ ਤੋਂ ਬਾਅਦ ਮੈਨੂੰ ਏਅਰਪੋਰਟ ‘ਤੇ ਦੋ ਘੰਟੇ ਬਿਠਾ ਕੇ ਰੱਖਿਆ ਸੀ”। ਜਸਬੀਰ ਜੱਸੀ ਦੀ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
_e8e0af46e9a6b7da83e9d667129a733e_1280X720.webp)
ਜਸਬੀਰ ਜੱਸੀ ਦਾ ਵਰਕ ਫ੍ਰੰਟ
ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਜਸਬੀਰ ਜੱਸੀ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਦਿਲ ਲੈ ਗਈ ਕੁੜੀ ਗੁਜਰਾਤ ਦੀ, ਕੋਕਾ ਤੇਰਾ ਕੁਝ ਕੁਝ ਕਹਿੰਦਾ, ਕੁੜੀ ਜ਼ਹਿਰ ਦੀ ਪੁੜੀ, ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ, ਹੀਰ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ।