5 ਅਗਸਤ ਨੂੰ ਹੋਵੇਗਾ ਜੱਸੀ ਗਿੱਲ ਦੀ ਮਾਂ ਦਾ ਭੋਗ ਅਤੇ ਅੰਤਿਮ ਅਰਦਾਸ

ਗਾਇਕ ਜੱਸੀ ਗਿੱਲ ਦੀ ਮਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਪੰਜ ਅਗਸਤ ਨੂੰ ਹੋਵੇਗੀ।ਇਸ ਬਾਰੇ ਗਾਇਕ ਨੇ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਕਾਰਡ ‘ਚ ਜਾਣਕਾਰੀ ਸਾਂਝੀ ਕੀਤੀ ਗਈ ਹੈ । ਜਿਸ ‘ਚ ਲਿਖਿਆ ਗਿਆ ਹੈ ਕਿ “ਦੁਖੀ ਮਨ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੀ ਪਿਆਰੀ ਮਾਤਾ ਜੀ ਸਰਦਾਰਨੀ ਰਵਿੰਦਰ ਕੌਰ ਜੀ 27 ਜੁਲਾਈ ਨੂੰ ਅਕਾਲ ਚਲਾਣਾ ਕਰ ਗਏ ਸਨ।

By  Shaminder Kaur Kaler July 31st 2026 03:37 PM

ਗਾਇਕ ਜੱਸੀ ਗਿੱਲ ਦੀ ਮਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਪੰਜ ਅਗਸਤ ਨੂੰ ਹੋਵੇਗੀ।ਇਸ ਬਾਰੇ ਗਾਇਕ ਨੇ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਕਾਰਡ ‘ਚ ਜਾਣਕਾਰੀ ਸਾਂਝੀ ਕੀਤੀ ਗਈ ਹੈ । ਜਿਸ ‘ਚ ਲਿਖਿਆ ਗਿਆ ਹੈ ਕਿ “ਦੁਖੀ ਮਨ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੀ ਪਿਆਰੀ ਮਾਤਾ ਜੀ ਸਰਦਾਰਨੀ ਰਵਿੰਦਰ ਕੌਰ ਜੀ 27 ਜੁਲਾਈ ਨੂੰ ਅਕਾਲ ਚਲਾਣਾ ਕਰ ਗਏ ਸਨ।

ਉਨ੍ਹਾਂ ਦੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ ਦਾ ਸਮਾਗਮ ਰੱਖਿਆ ਗਿਆ ਹੈ।ਪੰਜ ਅਗਸਤ ੨੦੨੬, ਦੁਪਹਿਰ ਬਾਰਾਂ ਤੋਂ ਡੇਢ ਵਜੇ ਤੱਕ, ਪਿੰਡ ਜੰਡਾਲੀ ਖੰਨਾ ਵਿਖੇ ਉਨ੍ਹਾਂ ਦਾ ਭੋਗ ਤੇ ਅੰਤਿਮ ਅਰਦਾਸ ਹੋਵੇਗੀ। ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ”। 

ਕੈਂਸਰ ਕਾਰਨ ਹੋਇਆ ਸੀ ਦਿਹਾਂਤ 

ਦੱਸ ਦਈਏ ਕਿ ਜੱਸੀ ਗਿੱਲ ਦੀ ਮਾਂ ਦਾ ਦਿਹਾਂਤ ਬੀਤੇ ਦਿਨੀਂ ਕੈਂਸਰ ਦੇ ਕਾਰਨ ਹੋਇਆ ਸੀ ।ਉਹ ਪਿਛਲੇ ਕਈ ਦਿਨਾਂ ਤੋਂ ਗੁੜਗਾਂਵ ਦੇ ਇੱਕ ਹਸਪਤਾਲ ‘ਚ ਇਲਾਜ ਲਈ ਦਾਖਲ ਸਨ। ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।  

© Copyright Galactic Television & Communications Pvt. Ltd. 2026. All rights reserved.