logo
logo

ਵਿਆਹ ‘ਚ ਭਾਵੁਕ ਹੋਈ ਹਿਮਾਂਸ਼ੀ ਖੁਰਾਣਾ, ਵੀਡੀਓ ਹੋ ਰਿਹਾ ਵਾਇਰਲ

ਹਿਮਾਂਸ਼ੀ ਖੁਰਾਣਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਇੱਕ ਵਿਆਹ ਸਮਾਰੋਹ ‘ਚ ਨਜ਼ਰ ਆ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰਾ ਵਿਆਹ ਵਾਲੀ ਕੁੜੀ ਨੂੰ ਮਿਲ ਕੇ ਭਾਵੁਕ ਹੋ ਜਾਂਦੀ ਹੈ । ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰ ਵੀ ਕਈ ਵੀਡੀਓ ਸਾਂਝੇ ਕੀਤੇ ਹਨ। ਜਿਸ ‘ਚ ਉਹ ਵਿਆਹ ਸਮਾਰੋਹ ‘ਚ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਹਿਮਾਂਸ਼ੀ ਖੁਰਾਣਾ ਨੇ ਵਿਆਹ ਸਮਾਰੋਹ ‘ਚ ਪੀਲੇ ਰੰਗ ਦਾ ਬਹੁਤ ਹੀ ਸੋਹਣਾ ਸੂਟ ਪਾਇਆ ਹੋਇਆ ਸੀ ਅਤੇ ਅਦਾਕਾਰਾ ਬਹੁਤ ਹੀ ਪਿਆਰੀ ਲੱਗ ਰਹੀ ਸੀ । ਹਿਮਾਂਸ਼ੀ ਖੁਰਾਣਾ ਦੇ ਨਾਲ ਉਸ ਦੇ ਦੋਸਤ ਵੀ ਮੌਜੂਦ ਸਨ। 

ਹਿਮਾਂਸ਼ੀ ਖੁਰਾਣਾ ਦਾ ਵਰਕ ਫ੍ਰੰਟ

ਹਿਮਾਂਸ਼ੀ ਖੁਰਾਣਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ‘ਚ ਨਜ਼ਰ ਆ ਰਹੇ ਹਨ।

ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਹੁਣ ਤੱਕ ਉਹ ਪੰਜਾਬ ਦੇ ਤਕਰੀਬਨ ਹਰ ਗਾਇਕ ਦੇ ਨਾਲ ਨਜ਼ਰ ਆ ਚੁੱਕੇ ਹਨ। 

ਅਦਾਕਾਰਾ ਦੀ ਨਿੱਜੀ ਜ਼ਿੰਦਗੀ 

ਅਦਾਕਾਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਸਬੰਧ ਕੀਰਤਪੁਰ ਸਾਹਿਬ ਦੇ ਨਾਲ ਹੈ।ਉਨ੍ਹਾਂ ਦਾ ਵਿਆਹ ਹਾਲੇ ਨਹੀਂ ਹੋਇਆ ਹੈ।

- GTC Pollywood

Top Stories