ਮਨਕਿਰਤ ਔਲਖ ਨੇ ਆਪਣੀਆਂ ਧੀਆਂ ਦੇ ਨਾਲ ਸਾਂਝਾ ਕੀਤਾ ਵੀਡੀਓ, ਰੋਂਦੀਆਂ ਧੀਆਂ ਨੂੰ ਚੁੱਪ ਕਰਵਾਉਣ ਦੇ ਲਈ ਬਣੇ ਨਾਨੀ

ਗਾਇਕ ਮਨਕਿਰਤ ਔਲਖ ਦਾ ਆਪਣੀਆਂ ਧੀਆਂ ਦੇ ਨਾਲ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੀਆਂ ਜੁੜਵਾ ਧੀਆਂ ਨੂੰ ਚੁੱਪ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦੀਆਂ ਦੋਵੇਂ ਧੀਆਂ ਰੋ ਰਹੀਆਂ ਹਨ ਅਤੇ ਗਾਇਕ ਉਨ੍ਹਾਂ ਨੂੰ ਚੁੱਪ ਕਰਵਾ ਰਹੇ ਹਨ। ਸੋਸ਼ਲ ਮੀਡੀਆ ਤੇ ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।

By  Shaminder Kaur Kaler October 22nd 2026 11:32 AM

ਗਾਇਕ ਮਨਕਿਰਤ ਔਲਖ ਦਾ ਆਪਣੀਆਂ ਧੀਆਂ ਦੇ ਨਾਲ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੀਆਂ ਜੁੜਵਾ ਧੀਆਂ ਨੂੰ ਚੁੱਪ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦੀਆਂ ਦੋਵੇਂ ਧੀਆਂ ਰੋ ਰਹੀਆਂ ਹਨ ਅਤੇ ਗਾਇਕ ਉਨ੍ਹਾਂ ਨੂੰ ਚੁੱਪ ਕਰਵਾ ਰਹੇ ਹਨ। ਸੋਸ਼ਲ ਮੀਡੀਆ ਤੇ ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।


ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਇੱਕ ਧੀ ਨੂੰ ਚੁੱਪ ਕਰਵਾਉਂਦਾ ਹੈ ਤਾਂ ਦੂਜੀ ਰੋਣ ਲੱਗ ਪੈਂਦੀ ਹੈ। ਜਿਸ ਤੋਂ ਬਾਅਦ ਮਨਕਿਰਤ ਔਲਖ ਕਹਿੰਦੇ ਹਨ ਕਿ ਮੈਂ ਤੁਹਾਡੀ ਨਾਨੀ ਹਾਂ ਪੁੱਤ, ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਔਖਾ ਟਾਸਕ’। ਸੋਸ਼ਲ ਮੀਡੀਆ ਤੇ ਮਨਕਿਰਤ ਔਲਖ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 


ਮਨਕਿਰਤ ਔਲਖ ਦਾ ਵਰਕ ਫ੍ਰੰਟ 

ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਮਨਕਿਰਤ ਔਲਖ ਭਲਵਾਨੀ ਦੇ ਖੇਤਰ ‘ਚ ਸਰਗਰਮ ਸਨ । ਪਰ ਇਸ ਦੇ ਨਾਲ ਹੀ ਗਾਇਕੀ ਦਾ ਵੀ ਉਨ੍ਹਾਂ ਨੂੰ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਕੇ ਆਇਆ।

© Copyright Galactic Television & Communications Pvt. Ltd. 2026. All rights reserved.