ਸ਼ੈਰੀ ਮਾਨ ਦੇ ਨਾਲ ਜਦੋਂ ਵਿਆਹ ਸਮਾਗਮ ‘ਚ ਹੋ ਗਈ ਸੀ ਕਲੋਲ, ਗਾਇਕ ਨੇ ਦੱਸਿਆ ਕਿੱਸਾ
ਲਾਈਵ ਸ਼ੋਅ ਦੇ ਦੌਰਾਨ ਅਕਸਰ ਗਾਇਕਾਂ ਦੇ ਨਾਲ ਕਲੋਲ ਹੋ ਜਾਂਦੀ ਹੈ। ਅਜਿਹਾ ਹੀ ਕੁਝ ਹੋਇਆ ਸੀ ਗਾਇਕ ਸ਼ੈਰੀ ਮਾਨ ਦੇ ਨਾਲ ਇੱਕ ਵਿਆਹ ਸਮਾਗਮ ਦੇ ਦੌਰਾਨ। ਇਸ ਕਿੱਸੇ ਨੂੰ ਸ਼ੈਰੀ ਮਾਨ ਨੇ ਮਨਪ੍ਰੀਤ ਮੰਨਾ ਦੇ ਨਾਲ ਸਾਂਝਾ ਕੀਤਾ ਸੀ। ਸ਼ੈਰੀ ਮਾਨ ਨੂੰ ਮਨਪ੍ਰੀਤ ਮੰਨਾ ਨੇ ਪੁੱਛਿਆ ਕਿ ਉਹ ਵਿਆਹ ਵਾਲਾ ਕਿੱਸਾ ਦੱਸੋ। ਜਿਸ ‘ਤੇ ਸ਼ੈਰੀ ਮਾਨ ਕਹਿੰਦੇ ਹਨ ਕਿ ਉਹ ਕਿਸੇ ਵਿਆਹ ਸਮਾਗਮ ‘ਚ ਪਰਫਾਰਮ ਕਰਨ ਗਏ ਸਨ ।
ਲਾਈਵ ਸ਼ੋਅ ਦੇ ਦੌਰਾਨ ਅਕਸਰ ਗਾਇਕਾਂ ਦੇ ਨਾਲ ਕਲੋਲ ਹੋ ਜਾਂਦੀ ਹੈ। ਅਜਿਹਾ ਹੀ ਕੁਝ ਹੋਇਆ ਸੀ ਗਾਇਕ ਸ਼ੈਰੀ ਮਾਨ ਦੇ ਨਾਲ ਇੱਕ ਵਿਆਹ ਸਮਾਗਮ ਦੇ ਦੌਰਾਨ। ਇਸ ਕਿੱਸੇ ਨੂੰ ਸ਼ੈਰੀ ਮਾਨ ਨੇ ਮਨਪ੍ਰੀਤ ਮੰਨਾ ਦੇ ਨਾਲ ਸਾਂਝਾ ਕੀਤਾ ਸੀ। ਸ਼ੈਰੀ ਮਾਨ ਨੂੰ ਮਨਪ੍ਰੀਤ ਮੰਨਾ ਨੇ ਪੁੱਛਿਆ ਕਿ ਉਹ ਵਿਆਹ ਵਾਲਾ ਕਿੱਸਾ ਦੱਸੋ। ਜਿਸ ‘ਤੇ ਸ਼ੈਰੀ ਮਾਨ ਕਹਿੰਦੇ ਹਨ ਕਿ ਉਹ ਕਿਸੇ ਵਿਆਹ ਸਮਾਗਮ ‘ਚ ਪਰਫਾਰਮ ਕਰਨ ਗਏ ਸਨ ।ਪਰ ਜਦੋਂ ਉਹ ਪਰਫਾਰਮ ਕਰ ਹਟੇ ਤਾਂ ਪਾਰਕਿੰਗ ‘ਚ ਮੁੰਡੇ ਦਾ ਤਾਇਆ ਆਇਆ ਅਤੇ ਕਹਿੰਦਾ ਕਿ ਮੈਂ ਤਾਂ ਪੈਸੇ ਵਾਰੇ ਹੀ ਨਹੀਂ।
_7c238d6e61de75930e09004a34714877_1280X720.webp)
ਜਿਸ ‘ਤੇ ਸ਼ੈਰੀ ਮਾਨ ਨੇ ਕਿਹਾ ਕਿ ਤੁਸੀਂ ਇੱਥੇ ਹੀ ਵਾਰ ਦਿਓ ਪੈਸੇ । ਤਾਏ ਨੇ ਬਟੁਆ ਕੱਢ ਲਿਆ ਤੇ ਤਾਏ ਦੇ ਇੱਕ ਹੱਥ ‘ਚ ਪਿਸਤੌਲ ਸੀ ਤੇ ਪਿਸਤੌਲ ਵਾਲੇ ਹੱਥ ਦੇ ਨਾਲ ਹੀ ਉਹ ਪੈਸੇ ਕੱਢਣ ਲੱਗ ਪਿਆ ਤੇ ਜਦੋਂ ਉਹ ਪੈਸੇ ਵਾਰੇ ਅਸੀਂ ਉਸ ਦੇ ਹੱਥਾਂ ਵੱਲ ਵੇਖੀਏ ਕਿ ਇਸ ਹੱਥ ਕਿੱਧਰ ਨੂੰ ਜਾਂਦਾ ਹੈ। ਜਦੋਂ ਉਸ ਨੇ ਪੈਸੇ ਵਾਰੇ ਤਾਂ ਅਸੀਂ ਕਿਹਾ ‘ਬਸ ਹੋ ਗਿਆ ਜੀ’ ।ਸੋਸ਼ਲ ਮੀਡੀਆ ਤੇ ਸ਼ੈਰੀ ਮਾਨ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਸ਼ੈਰੀ ਮਾਨ ਦਾ ਵਰਕ ਫ੍ਰੰਟ
ਸ਼ੈਰੀ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਗੀਤਾਂ ਦੇ ਨਾਲ ਨਾਲ ਸ਼ੈਰੀ ਮਾਨ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ।