ਆਪਣੇ ਨਾਨਕੇ ਪਿੰਡ ਸ਼ੂਟਿੰਗ ਦੇ ਲਈ ਪਹੁੰਚੇ ਗਾਇਕ ਆਰ ਨੇਤ, ਹਰਿਆਣਾ ਦੇ ਕੈਥਲ ਜ਼ਿਲ੍ਹੇ ‘ਚ ਹਨ ਗਾਇਕ ਦੇ ਨਾਨਕੇ

ਗਾਇਕ ਆਰ ਨੇਤ ਆਪਣੇ ਨਾਨਕੇ ਪਿੰਡ ਹਰਿਆਣਾ ਸਥਿਤ ਕੈਥਲ ਜ਼ਿਲ੍ਹੇ ਦੇ ਪਿੰਡ ਕਲਾਇਤ ‘ਚ ਪਹੁੰਚੇ ਹਨ। ਜਿੱਥੇ ਉਹ ਆਪਣੇ ਕਿਸੇ ਨਵੇਂ ਗੀਤ ਦੀ ਸ਼ੂਟਿੰਗ ਕਰ ਰਹੇ ਹਨ। ਗੀਤ ‘ਚ ਹਰਿਆਣਾ ਦਾ ਇੱਕ ਕਲਾਕਾਰ ਵੀ ਗੀਤ ‘ਚ ਨਜ਼ਰ ਆਏਗਾ। ਇਸ ਤੋਂ ਇਲਾਵਾ ਇਸ ਗੀਤ ‘ਚ ਫੀਮੇਲ ਕਲਾਕਾਰ ਵੀ ਦਿਖਾਈ ਦੇਵੇਗੀ ਹਰਿਆਣਾ ਦੇ ਕਲਾਇਤ ‘ਚ ਸਥਿਤ ਇਸ ਪਿੰਡ ‘ਚ ਸ਼ੂਟਿੰਗ ਵੇਖਣ ਦੇ ਲਈ ਵੱਡੀ ਗਿਣਤੀ ‘ਚ ਲੋਕ ਵੀ ਪਹੁੰਚ ਰਹੇ ਹਨ।

By  Shaminder Kaur Kaler September 18th 2026 11:35 AM

ਗਾਇਕ ਆਰ ਨੇਤ ਆਪਣੇ ਨਾਨਕੇ ਪਿੰਡ ਹਰਿਆਣਾ ਸਥਿਤ ਕੈਥਲ ਜ਼ਿਲ੍ਹੇ ਦੇ ਪਿੰਡ ਕਲਾਇਤ ‘ਚ ਪਹੁੰਚੇ ਹਨ। ਜਿੱਥੇ ਉਹ ਆਪਣੇ ਕਿਸੇ ਨਵੇਂ ਗੀਤ ਦੀ ਸ਼ੂਟਿੰਗ ਕਰ ਰਹੇ ਹਨ। ਗੀਤ ‘ਚ ਹਰਿਆਣਾ ਦਾ ਇੱਕ ਕਲਾਕਾਰ ਵੀ ਗੀਤ ‘ਚ ਨਜ਼ਰ ਆਏਗਾ। ਇਸ ਤੋਂ ਇਲਾਵਾ ਇਸ ਗੀਤ ‘ਚ ਫੀਮੇਲ ਕਲਾਕਾਰ ਵੀ ਦਿਖਾਈ ਦੇਵੇਗੀ ਹਰਿਆਣਾ ਦੇ ਕਲਾਇਤ ‘ਚ ਸਥਿਤ ਇਸ ਪਿੰਡ ‘ਚ ਸ਼ੂਟਿੰਗ ਵੇਖਣ ਦੇ ਲਈ ਵੱਡੀ ਗਿਣਤੀ ‘ਚ ਲੋਕ ਵੀ ਪਹੁੰਚ ਰਹੇ ਹਨ।ਜਲਦ ਹੀ ਦਰਸ਼ਕਾਂ ਨੂੰ ਆਰ ਨੇਤ ਦਾ ਨਵਾਂ ਗੀਤ ਵੇਖਣ ਤੇ ਸੁਣਨ ਨੂੰ ਮਿਲੇਗਾ।  


ਆਰ ਨੇਤ ਦਾ ਵਰਕ ਫ੍ਰੰਟ 

ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਹਾਲ ‘ਚ ਉਨ੍ਹਾਂ ਦਾ ਗੀਤ ‘ਰੀਲ’ ਆਇਆ ਸੀ ।


ਜਿਸ ‘ਚ ਦੀਪਕ ਢਿੱਲੋਂ ਨੇ ਵੀ ਆਵਾਜ਼ ਦਿੱਤੀ ਸੀ। ਪਰ ਇਸ ਗੀਤ ਦੇ ਕਾਰਨ ਉਨ੍ਹਾਂ ਨੂੰ ਕਾਫੀ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ ।ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ‘ਮਿੰਟ ਮਿੰਟ’, ‘ਰਿਸ਼ਤਾ’, ‘ਕਿਲੋਮੀਟਰ’ ਸਣੇ ਕਈ ਗੀਤ ਗਾ ਚੁੱਕੇ ਹਨ।


ਆਰ ਨੇਤ ਦੀ ਨਿੱਜੀ ਜ਼ਿੰਦਗੀ 

ਆਰ ਨੇਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਕਈ ਉਤਰਾਅ ਚੜਾਅ ਵੇਖੇ ਹਨ। ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ।


ਉਨ੍ਹਾਂ ਦੇ ਪਿਤਾ ਤੇ ਕਰਾਹੀ ਦਾ ਕੰਮ ਕਰਦੇ ਸਨ ਅਤੇ ਆਰ ਨੇਤ ਵੀ ਅਕਸਰ ਉਨ੍ਹਾਂ ਦੀ ਮਦਦ ਕਰਦੇ ਸਨ । ਇਸ ਦੇ ਨਾਲ ਹੀ ਉਨ੍ਹਾਂ ਨੂੰ ਲਿਖਣ ਤੇ ਗਾਉਣ ਦਾ ਵੀ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ ।

© Copyright Galactic Television & Communications Pvt. Ltd. 2026. All rights reserved.