ਖੁਦ ਨੂੰ ਐਕਟਿਵ ਰੱਖਣ ਦੇ ਲਈ ਅਪਣਾਓ ਇਹ ਆਦਤਾਂ, ਸਰੀਰ ਰਹੇਗਾ ਐਕਟਿਵ
ਅੱਜ ਦੇ ਇਸ ਯੁੱਗ ‘ਚ ਹਰ ਕਿਸੇ ਨੂੰ ਆਪੋ ਧਾਪੀ ਪਈ ਹੋਈ ਹੈ।ਬਦਲਦੇ ਸਮੇਂ ਦੇ ਨਾਲ-ਨਾਲ ਸਾਡੀ ਜੀਵਨ ਸ਼ੈਲੀ ‘ਚ ਵੀ ਬਦਲਾਅ ਆਇਆ ਹੈ।ਤੇਜ਼ ਰਫਤਾਰ ਦੇ ਇਸ ਯੁੱਗ ‘ਚ ਕਿਸੇ ਕੋਲ ਵੀ ਏਨਾਂ ਸਮਾਂ ਨਹੀਂ ਹੈ ਕਿ ਉਹ ਆਪਣੀ ਸਿਹਤ ‘ਤੇ ਧਿਆਨ ਦੇ ਸਕੇ ।ਦਫਤਰਾਂ ‘ਚ ਘੰਟਿਆਂ ਬੱਧੀ ਕੰਮ ਕਰਦੇ ਕਰਦੇ ਕਦੋਂ ਅਸੀਂ ਕਈ ਬੀਮਾਰੀਆਂ ਨੂੰ ਸਹੇੜ ਲੈਂਦੇ ਹਾਂ । ਇਸ ਬਾਰੇ ਸਾਨੂੰ ਪਤਾ ਵੀ ਨਹੀਂ ਲੱਗਦਾ । ਇਸ ਲਈ ਅੱਜ ਅਸੀਂ ਕੁਝ ਅਜਿਹੇ ਟਿਪਸ ਦੱਸਾਂਗੇ । ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਖੁਦ ਨੂੰ ਐਕਟਿਵ ਰੱਖ ਸਕਦੇ ਹੋ ।

ਸਵੇਰੇ ਉੱਠਣ ਦੀ ਆਦਤ
ਦੇਰ ਰਾਤ ਤੱਕ ਸੌਣ ਦੀ ਆਦਤ ਜੇ ਤੁਹਾਨੂੰ ਹੈ ਤਾਂ ਉਹ ਅੱਜ ਹੀ ਛੱਡ ਦਿਓ। ਕਿਉਂਕਿ ਜੇ ਤੁਸੀਂ ਅੱਧੀ ਰਾਤ ਤੱਕ ਫੋਨ ਚਲਾਉਂਦੇ ਰਹੋਗੇ ਤਾਂ ਨਾ ਤੇ ਤੁਹਾਡੀ ਨੀਂਦ ਪੂਰੀ ਹੋਵੇਗੀ ਅਤੇ ਨਾ ਹੀ ਤੁਸੀਂ ਸਵੇਰੇ ਸਮੇਂ ‘ਤੇ ਹੀ ਉੱਠ ਸਕੋਗੇ।ਜਿਸ ਕਾਰਨ ਸਾਰਾ ਦਿਨ ਤੁਹਾਨੂੰ ਸੁਸਤੀ ਰਹੇਗੀ । ਇਸ ਲਈ ਰਾਤ ਨੂੰ ਸਮੇਂ ਸਿਰ ਸੌਣ ਦੀ ਆਦਤ ਪਾਓ ਅਤੇ ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰੋ ।

ਸਵੇਰ ਦੀ ਸੈਰ ਨੂੰ ਦਿਓ ਪਹਿਲ
ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਦਸ ਤੋਂ ਵੀਹ ਮਿੰਟ ਤੱਕ ਮੈਡੀਟੇਸ਼ਨ ਕਰੋ। ਜਿਸ ਵੀ ਇਸ਼ਟ ਨੂੰ ਤੁਸੀਂ ਮੰਨਦੇ ਹੋ ਉਸ ਦਾ ਧਿਆਨ ਧਰ ਕੇ ਸ਼ੁਕਰਾਨਾ ਕਰਨਾ ਨਾ ਭੁੱਲੋ । ਸਵੇਰੇ ਸੈਰ ਕਰਨ ਜ਼ਰੂਰ ਜਾਓ। ਜੇ ਤੁਹਾਡੇ ਕੋਲ ਸਮਾਂ ਨਹੀਂ ਹੈ ਤਾਂ ਤੁਸੀਂ ਆਪਣੇ ਘਰ ਦੀ ਛੱਤ ਜਾਂ ਫਿਰ ਵਿਹੜੇ ‘ਚ ਘੁੰਮ ਸਕਦੇ ਹੋ ।ਇਸ ਨਾਲ ਸਰੀਰ ਐਕਟਿਵ ਰਹੇਗਾ।

ਦਫਤਰ ‘ਚ ਕੰਮ ਕਰਦੇ ਸਮੇਂ ਰੱਖੋ ਧਿਆਨ
ਦਫਤਰ ‘ਚ ਘੰਟਿਆਂ ਬੱਧੀ ਕੰਮ ਕਰਦੇ ਹੋਏ ਸਾਨੂੰ ਇਹ ਧਿਆਨ ਹੀ ਨਹੀਂ ਰਹਿੰਦਾ ਕਿ ਅਸੀਂ ਕਿੰਨੇ ਘੰਟੇ ਲਗਾਤਾਰ ਕੰਮ ਕਰਦੇ ਰਹਿੰਦੇ ਹਾਂ।ਇਸ ਲਈ ਇਹ ਜ਼ਰੂਰੀ ਹੈ ਕਿ ਹਰ ਇੱਕ ਘੰਟੇ ਬਾਅਦ ਆਪਣੀ ਸੀਟ ਤੋਂ ਉੱਠ ਜਾਓ ਅਤੇ ਥੋੜ੍ਹਾ ਘੁੰਮੋ ਅਤੇ ਅੱਖਾਂ ਤੇ ਪਾਣੀ ਦੇ ਛਿੱਟੇ ਮਾਰੋ। ਇਸ ਨਾਲ ਤੁਸੀਂ ਖੁਦ ਨੂੰ ਤਰੋਤਾਜ਼ਾ ਮਹਿਸੂਸ ਕਰੋਗੇ।