ਧਨੀਏ ਦੇ ਹਨ ਬਹੁਤ ਸਾਰੇ ਫਾਇਦੇ : ਗੈਸ, ਸੋਜ ਤੇ ਪੇਟ ਦੀ ਸਮੱਸਿਆਵਾਂ ਹੁੰਦੀਆਂ ਹਨ ਦੂਰ

ਧਨੀਆ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਕਾਰਗਰ ਹੁੰਦਾ ਹੈ ਅਤੇ ਇਹ ਖੁਨ ‘ਚ ਇਨਸੂਲਿਨ ਤੇ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦਾ ਹੈ।ਧਨੀਏ ‘ਚ ਵਿਟਾਮਿਨ ਏ ਤੇ ਸੀ ਭਰਪੂਰ ਮਾਤਰਾ ‘ਚ ਹੁੰਦੀ ਹੈ ਜੋ ਅੱਖਾਂ ਨੂੰ ਸਿਹਤੰਮਦ ਰੱਖਣ ਤੁ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਸਹਾਇਕ ਹੁੰਦੇ ਹਨ।

By  Shaminder Kaur Kaler October 17th 2026 03:37 PM

ਧਨੀਆ ਜਿੱਥੇ ਸਬਜ਼ੀ ਦੇ ਸੁਆਦ ਨੂੰ ਵਧਾਉਂਦਾ ਹੈ। ਉੱਥੇ ਹੀ ਕਈ ਬੀਮਾਰੀਆਂ ‘ਚ ਵੀ ਲਾਹੇਵੰਦ ਹੁੰਦਾ ਹੈ।ਅੱਜ ਅਸੀਂ ਤੁਹਾਨੂੰ ਧਨੀਏ ਦੇ ਫਾਇਦੇ ਬਾਰੇ ਦੱਸਾਂਗੇ।ਧਨੀਏ ਦਾ ਇਸਤੇਮਾਲ ਅਕਸਰ ਅਸੀਂ ਸਬਜ਼ੀਆਂ ‘ਚ ਕਰਦੇ ਹਾਂ ।ਉੱਥੇ ਹੀ ਧਨੀਏ ਦੀ ਚਟਨੀ ਵੀ ਬਹੁਤ ਵਧੀਆ ਬਣਦੀ ਹੈ।ਇਸ ਤੋਂ ਇਲਾਵਾ ਸੁਆਦ ਵਧਾਉਣ ਦੇ ਲਈ ਸੂਪ ਤੇ ਜੂਸ ‘ਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਬਲੱਡ ਸ਼ੂਗਰ ਰਹਿੰਦੀ ਹੈ ਕੰਟਰੋਲ 

ਧਨੀਆ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਕਾਰਗਰ ਹੁੰਦਾ ਹੈ ਅਤੇ ਇਹ ਖੁਨ ‘ਚ ਇਨਸੂਲਿਨ ਤੇ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦਾ ਹੈ।ਧਨੀਏ ‘ਚ ਵਿਟਾਮਿਨ ਏ ਤੇ ਸੀ ਭਰਪੂਰ ਮਾਤਰਾ ‘ਚ ਹੁੰਦੀ ਹੈ ਜੋ ਅੱਖਾਂ ਨੂੰ ਸਿਹਤੰਮਦ ਰੱਖਣ ਤੁ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਸਹਾਇਕ ਹੁੰਦੇ ਹਨ। ਜੇ ਤੁਹਾਡੇ ‘ਚ ਖੁਨ ਦੀ ਕਮੀ ਹੈ ਤਾਂ ਇਸ ਲਈ ਧਨੀਆ ਬਹੁਤ ਫਾਇਦੇਮੰਦ ਹੁੰਦਾ ਹੈ।ਕਿਉਂਕਿ ਇਹ ਸਰੀਰ ‘ਚ ਹੋਮੋਗਲੋੋਬਿਨ ਦੀ ਕਮੀ ਨੂੰ ਦੂਰ ਕਰਦਾ ਹੈ। 

ਧਨੀਏ ਦੇ ਬੀਜ ਵੀ ਫਾਇਦੇਮੰਦ 

ਸੁੱਕਾ ਧਨੀਆ ਯਾਨੀ ਕਿ ਧਨੀਏ ਦੇ ਬੀਜ ਵੀ ਬਹੁਤ ਲਾਭਦਾਇਕ ਹੁੰਦੇ ਹਨ। ਧਨੀਆ ਦੇ ਬੀਜ ‘ਚ ਸੁੱਕਾ ਨਾਰੀਅਲ ਕੁੱਟ ਕੇ ਖਾਣ ਦੇ ਸਿਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਕਿਉਂਕਿ ਇਹ ਸਿਰ ਦੇ ਲਈ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ।

© Copyright Galactic Television & Communications Pvt. Ltd. 2026. All rights reserved.