ਨਾਰੀਅਲ ਛਿੱਲਣ ਦਾ ਆਸਾਨ ਤਰੀਕਾ, ਬਿਨਾਂ ਗੰਦਗੀ ਫੈਲਾਏ ਮਿੰਟਾਂ ’ਚ ਕੱਢੋ ਗਿਰੀ

ਨਾਰੀਅਲ ਛਿੱਲਣਾ ਬਹੁਤ ਹੀ ਪੇਚੀਦਾ ਕੰਮ ਹੈ। ਪਰ ਨਾਰੀਅਲ ਨੂੰ ਛਿੱਲਣ ਦਾ ਅਸਾਨ ਤਰੀਕਾ ਅੱਜ ਅਸੀਂ ਤੁਹਾਨੂੰ ਦੱਸਾਂਗੇ। ਨਾਰੀਆਲ ਛਿੱਲਣ ਦੇ ਲਈ ਤੁਸੀਂ ਇੱਕ ਸੌਖਾ ਜਿਹਾ ਕਿਚਨ ਹੈਕ ਇਸਤੇਮਾਲ ਕਰਕੇ ਨਾਰੀਅਲ ਛਿੱਲ ਸਕਦੇ ਹੋ ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਨਾਰੀਅਲ ਨੂੰ ਫ੍ਰੀਜ਼ਰ ‘ਚ ਰੱਖ ਦਿਓ । ਕੁਝ ਘੰਟੇ ਫ੍ਰੀਜ਼ਰ ‘ਚ ਰੱਖਣ ਤੋਂ ਬਾਅਦ ਇਸ ਨੂੰ ਤੋੜਨਾ ਅਸਾਨ ਹੋ ਜਾਂਦਾ ਹੈ ਅਤੇ ਗਿਰੀ ਨੂੰ ਖੋਲ ਦੇ ਨਾਲੋਂ ਵੱਖ ਕਰਨਾ ਬਹੁਤ ਆਸਾਨ ਹੋ ਜਾਂਦਾ ਹੈ।

By  Shaminder Kaur Kaler September 24th 2026 07:00 PM

ਨਾਰੀਅਲ ਦੀ ਵਰਤੋਂ ਭਾਰਤੀ ਰਸੋਈ ਵਿੱਚ ਕਈ ਤਰ੍ਹਾਂ ਦੇ ਪਕਵਾਨ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦਾ ਸਵਾਦ ਜਿੱਥੇ ਕਈ ਲੋਕਾਂ ਨੂੰ ਪਸੰਦ ਹੁੰਦਾ ਹੈ, ਉੱਥੇ ਹੀ ਪੂਰੇ ਨਾਰੀਅਲ ਨੂੰ ਤੋੜ ਕੇ ਉਸ ਦੀ ਗਿਰੀ ਕੱਢਣਾ ਕਾਫ਼ੀ ਔਖਾ ਕੰਮ ਲੱਗ ਸਕਦਾ ਹੈ। ਇਸ ਦੌਰਾਨ ਛਿਲਕਾ ਅਤੇ ਬੁਰਾਦਾ ਵੀ ਇੱਧਰ-ਉੱਧਰ ਫੈਲ ਜਾਂਦਾ ਹੈ। ਹਾਲਾਂਕਿ ਇੱਕ ਸੌਖੇ ਕਿਚਨ ਹੈਕ ਦੀ ਮਦਦ ਨਾਲ ਇਹ ਕੰਮ ਕਾਫ਼ੀ ਆਸਾਨ ਹੋ ਸਕਦਾ ਹੈ। 


ਨਾਰੀਅਲ ਛਿੱਲਣਾ ਬਹੁਤ ਹੀ ਪੇਚੀਦਾ ਕੰਮ ਹੈ। ਪਰ ਨਾਰੀਅਲ ਨੂੰ ਛਿੱਲਣ ਦਾ ਅਸਾਨ ਤਰੀਕਾ ਅੱਜ ਅਸੀਂ ਤੁਹਾਨੂੰ ਦੱਸਾਂਗੇ। ਨਾਰੀਆਲ ਛਿੱਲਣ ਦੇ ਲਈ ਤੁਸੀਂ ਇੱਕ ਸੌਖਾ ਜਿਹਾ ਕਿਚਨ ਹੈਕ ਇਸਤੇਮਾਲ ਕਰਕੇ ਨਾਰੀਅਲ ਛਿੱਲ ਸਕਦੇ ਹੋ ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਨਾਰੀਅਲ ਨੂੰ ਫ੍ਰੀਜ਼ਰ ‘ਚ ਰੱਖ ਦਿਓ । ਕੁਝ ਘੰਟੇ ਫ੍ਰੀਜ਼ਰ ‘ਚ ਰੱਖਣ ਤੋਂ ਬਾਅਦ ਇਸ ਨੂੰ ਤੋੜਨਾ ਅਸਾਨ ਹੋ ਜਾਂਦਾ ਹੈ ਅਤੇ ਗਿਰੀ ਨੂੰ ਖੋਲ ਦੇ ਨਾਲੋਂ ਵੱਖ ਕਰਨਾ ਬਹੁਤ ਆਸਾਨ ਹੋ ਜਾਂਦਾ ਹੈ। ਫ੍ਰੀਜ਼ਰ ਚੋਂ ਕੱਢ ਕੇ ਹੌਲੀ ਹੌਲੀ ਇਸ ‘ਤੇ ਸੱਟ ਮਾਰੋ। ਇਸ ਤਰ੍ਹਾਂ  ਨਾਰੀਅਲ ‘ਚ ਕ੍ਰੇਕ ਆ ਜਾਵੇਗਾ ਅਤੇ ਹੌਲੀ ਹੌਲੀ ਸਾਰੇ ਪਾਸੇ ਸੱਟ ਮਾਰਨ ਦੇ ਨਾਲ ਗਿਰੀ ਨਾਰੀਅਲ ਦੇ ਸਖਤ ਛਿਲਕੇ ਦੇ ਨਾਲੋਂ ਵੱਖ ਹੋ ਜਾਵੇਗੀ।

ਫ੍ਰੀਜ਼ ਕਰਨ ਨਾਲ ਕੀ ਹੁੰਦਾ ਹੈ?

ਇਸ ਹੈਕ ਦੇ ਮੁਤਾਬਕ, ਫ੍ਰੀਜ਼ਰ ਵਿੱਚ ਰੱਖਣ ਨਾਲ ਨਾਰੀਅਲ ਦੀ ਗਿਰੀ ਅਤੇ ਸਖ਼ਤ ਬਾਹਰੀ ਖੋਲ ਵਿਚਕਾਰ ਥੋੜ੍ਹੀ ਜਿਹੀ ਜਗ੍ਹਾ ਬਣ ਸਕਦੀ ਹੈ। ਇਸ ਕਾਰਨ ਗਿਰੀ ਨੂੰ ਖੋਲ ਤੋਂ ਵੱਖ ਕਰਨਾ ਸੌਖਾ ਹੋ ਜਾਂਦਾ ਹੈ ਅਤੇ ਬੁਰਾਦਾ ਵੀ ਘੱਟ ਫੈਲਦਾ ਹੈ। 

© Copyright Galactic Television & Communications Pvt. Ltd. 2026. All rights reserved.