logo
logo

ਧੰਨਤੇਰਸ ’ਤੇ ਕਿਉਂ ਕੀਤੀ ਜਾਂਦੀ ਹੈ ਧਨਵੰਤਰੀ ਦੇਵਤਾ ਦੀ ਪੂਜਾ? ਜਾਣੋ ਮਹੱਤਵ ਤੇ ਸ਼ੁਭ ਮਹੂਰਤ

ਦੀਵਾਲੀ ਦੀਆਂ ਤਿਆਰੀਆਂ ਪੂਰੇ ਦੇਸ਼ ‘ਚ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਹੋਰ ਤਿਉਹਾਰਾਂ ਨੂੰ ਲੈ ਕੇ ਵੀ ਤਿਆਰੀ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਦੀਵਾਲੀ ਤੋਂ ਪਹਿਲਾਂ ਮਨਾਏ ਜਾਣ ਵਾਲੇ ਤਿਉਹਾਰ ਧੰਨ ਤੇਰਸ ਦੇ ਬਾਰੇ ਦੱਸਾਂਗੇ । ਜੋ ਇਸ ਵਾਰ ਛੇ ਨਵੰਬਰ ਨੂੰ ਮਨਾਇਆ ਜਾ ਰਿਹਾ ਹੈ।

ਇਸ ਤਿਉਹਾਰ ਨੂੰ ਦੀਵਾਲੀ ਤੋਂ ਦੋ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਧੰਨਤੇਰਸ ਦਾ ਹਿੰਦੂ ਸ਼ਾਸਤਰਾਂ ‘ਚ ਬੜਾ ਮਹੱਤਵ ਮੰਨਿਆ ਗਿਆ ਹੈ।ਹਿੰਦੂ ਸ਼ਾਸਤਰਾਂ ਮੁਤਾਬਕ ਇਸ ਦਿਨ ਭਗਵਾਨ ਧਨਵੰਤਰੀ ਸਮੁੰਦਰ ਮੰਥਨ ਦੇ ਸਮੇਂ ਅੰਮ੍ਰਿਤ ਦਾ ਕਲਸ਼ ਲੈ ਕੇ ਪ੍ਰਗਟ ਹੋਏ ਸਨ। ਉਦੋਂ ਤੋਂ ਹੀ ਇਸ ਦਿਨ ਨੂੰ ਧੰਨ ਤੇਰਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਧੰਨਵੰਤਰੀ ਦੀ ਪੂਜਾ ਕੀਤੀ ਜਾਣ ਲੱਗ ਪਈ।ਉਂਝ ਇਸ ਦਿਨ ਮਾਂ ਲਕਸ਼ਮੀ ਅਤੇ ਕੁਬੇਰ ਦੀ ਵੀ ਪੂਜਾ ਕੀਤੀ ਜਾਂਦੀ ਹੈ।ਇਸ ਦਿਨ ਨੂੰ ਧੰਨ ਤ੍ਰਯੋਦਸ਼ੀ ਵੀ ਕਿਹਾ ਜਾਂਦਾ ਹੈ।ਇਸ ਦਿਨ ਮਾਂ ਲਕਸ਼ਮੀ ਦੀ ਸੁਨਹਿਰੇ ਰੰਗ ਦੀ ਮੂਰਤੀ ਦੀ ਪੂਜਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ। 

ਧੰਨਤੇਰਸ ਦੀ ਪੂਜਾ ਦਾ ਸਮਾਂ ਤੇ ਸ਼ੁਭ ਮਹੂਰਤ 

ਇਸ ਵਾਰ ਧੰਨਤੇਰਸ ਦਾ ਤਿਉਹਾਰ ਛੇ ਨਵੰਬਰ, ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਸਵੇਰੇ ਸਾਢੇ ਨੌ ਵਜੇ ਤੋਂ ਹੋਵੇਗੀ ਅਤੇ ਇਸ ਦੀ ਸਮਾਪਤੀ ਸੱਤ ਨਵੰਬਰ, ਸਵੇਰੇ 11:45 ਵਜੇ ਹੋਵੇਗੀ।ਧੰਨ ਤੇਰਸ ਦੀ ਖਰੀਦਦਾਰੀ ਦਾ ਸ਼ੁਭ ਸਮਾਂ ਛੇ ਨਵੰਬਰ ਨੂੰ ਸਵੇਰੇ ਸਾਢੇ ਨੌ ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਦਾ ਰਹੇਗਾ।ਸ਼ਾਮ ਨੂੰ ਪੂਜਾ ਦਾ ਸਮਾਂ 6:18 ਤੋਂ ਰਾਤ 8:10 ਵਜੇ ਤੱਕ ਹੋਵੇਗਾ। 

- GTC Pollywood

Top Stories