ਮੋਬਾਈਲ ਫੋਨ ਦਾ ਜ਼ਿਆਦਾ ਇਸਤੇਮਾਲ ਹੋ ਸਕਦਾ ਹੈ ਘਾਤਕ, ਅਦਾਕਾਰਾ ਸ਼ਕੀਲਾ ਨੂੰ ਮੋਬਾਈਲ ਦੀ ਆਦਤ ਨੇ ਪਹੁੰਚਾਇਆ ਹਸਪਤਾਲ
ਮੋਬਾਈਲ ਫੋਨ ਅੱਜ ਹਰ ਕਿਸੇ ਦੀ ਜ਼ਰੂਰਤ ਬਣ ਚੁੱਕਿਆ ਹੈ।ਕਿਉਂਕਿ ਅੱਜ ਕੱਲ੍ਹ ਸਾਡੇ ਜ਼ਿਆਦਾਤਰ ਕੰਮ ਮੋਬਾਈਲ ‘ਤੇ ਹੀ ਹੁੰਦੇ ਹਨ ।ਪਰ ਮੋਬਾਈਲ ਦੇ ਇਸਤੇਮਾਲ ਘੰਟਿਆਂ ਬੱਧੀ ਕਰਨ ਦੇ ਨਾਲ ਇਸ ਦਾ ਸਿਹਤ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।ਮੋਬਾਈਲ ਫੋਨ ਦੀ ਆਦਤ ਦੇ ਕਾਰਨ ਸਾਊਥ ਇੰਡਸਟਰੀ ਦੀ ਅਦਾਕਾਰਾ ਸ਼ਕੀਲਾ ਨੂੰ ਹਸਪਤਾਲ ‘ਚ ਦਾਖਲ ਹੋਣਾ ਪਿਆ ਅਤੇ ਤਿੰਨ ਲੱਖ ਦੇ ਕੇ ਉਸ ਨੂੰ ਆਪਣੀ ਸਰਜਰੀ ਕਰਵਾਉਣੀ ਪਈ ਹੈ।ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੱਕ ਵਲੌਗ ਦੇ ਰਾਹੀਂ ਦਿੱਤੀ ਹੈ।
ਮੋਬਾਈਲ ਫੋਨ ਅੱਜ ਹਰ ਕਿਸੇ ਦੀ ਜ਼ਰੂਰਤ ਬਣ ਚੁੱਕਿਆ ਹੈ।ਕਿਉਂਕਿ ਅੱਜ ਕੱਲ੍ਹ ਸਾਡੇ ਜ਼ਿਆਦਾਤਰ ਕੰਮ ਮੋਬਾਈਲ ‘ਤੇ ਹੀ ਹੁੰਦੇ ਹਨ ।ਪਰ ਮੋਬਾਈਲ ਦੇ ਇਸਤੇਮਾਲ ਘੰਟਿਆਂ ਬੱਧੀ ਕਰਨ ਦੇ ਨਾਲ ਇਸ ਦਾ ਸਿਹਤ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।ਕਿਉਂਕਿ ਅੱਜ ਕੱਲ੍ਹ ਦੇ ਬੱਚੇ ਵੀ ਸਰੀਰਕ ਵਰਜਿਸ਼ ਤੇ ਖੇਡਾਂ ਵੱਲ ਧਿਆਨ ਦੇਣ ਦੀ ਬਜਾਏ ਮੋਬਾਈਲ ‘ਤੇ ਚਿੰਬੜੇ ਰਹਿੰਦੇ ਹਨ। ਜਿਸ ਕਾਰਨ ਇੱਕ ਤਾਂ ਉਨ੍ਹਾਂ ਦੀਆਂ ਅੱਖਾਂ ਤੇ ਬੁਰਾ ਅਸਰ ਪੈਂਦਾ ਹੈ ਤੇ ਇਸ ਤੋਂ ਇਲਾਵਾ ਉਹ ਖੇਡਾਂ ਤੋਂ ਵੀ ਦੂਰ ਹੋ ਰਹੇ ਹਨ ।

ਮੋਬਾਈਲ ਤੋਂ ਬੱਚਿਆਂ ਨੂੰ ਰੱਖੋ ਦੂਰ
ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਵੀ ਤੰਦਰੁਸਤ ਜੀਵਨ ਜਿਉਣ ਤਾਂ ਤੁਹਾਨੂੰ ਆਪਣੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਰੀਰਕ ਗਤੀਵਿਧੀਆਂ ਕਰਨ ਤੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਖੇਡ ਦੇ ਮੈਦਾਨ ‘ਚ ਖੇਡਣ ਦੇ ਲਈ ਭੇਜਣਾ ਚਾਹੀਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੂੰ ਪ੍ਰੇਰਣਾਦਾਇਕ ਕਹਾਣੀਆਂ ਤੇ ਕਾਮਿਕਸ ਪੜ੍ਹਨ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਮੋਬਾਈਲ ਦੀ ਆਦਤ ਕਾਰਨ ਹਸਪਤਾਲ ਪਹੁੰਚੀ ਅਦਾਕਾਰਾ
ਮੋਬਾਈਲ ਫੋਨ ਦੀ ਆਦਤ ਦੇ ਕਾਰਨ ਸਾਊਥ ਇੰਡਸਟਰੀ ਦੀ ਅਦਾਕਾਰਾ ਸ਼ਕੀਲਾ ਨੂੰ ਹਸਪਤਾਲ ‘ਚ ਦਾਖਲ ਹੋਣਾ ਪਿਆ ਅਤੇ ਤਿੰਨ ਲੱਖ ਦੇ ਕੇ ਉਸ ਨੂੰ ਆਪਣੀ ਸਰਜਰੀ ਕਰਵਾਉਣੀ ਪਈ ਹੈ।ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੱਕ ਵਲੌਗ ਦੇ ਰਾਹੀਂ ਦਿੱਤੀ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਹ ਘੰਟਿਆਂ ਬੱਧੀ ਫੋਨ ਤੇ ਰੀਲਜ਼ ਵੇਖਦੀ ਰਹਿੰਦੀ ਸੀ ਅਤੇ ਜਿਸ ਕਾਰਨ ਉਸ ਦੀ ਗਰਦਨ ਦੀਆਂ ਨਸਾਂ ਪ੍ਰਭਾਵਿਤ ਹੋਈਆਂ ਹਨ ਤੇ ਉਸ ਨੂੰ ਸਰਜਰੀ ਕਰਵਾਉਣੀ ਪਈ ਹੈ।