ਇੱਕ ਚੁੱਪ ਤੇ ਸੌ ਸੁੱਖ, ਚੁੱਪ ਰਹਿ ਕੇ ਬਚ ਸਕਦੇ ਹੋ ਫਾਲਤੂ ਦੇ ਵਿਵਾਦਾਂ ਤੋਂ
ਪੰਜਾਬੀ ‘ਚ ਅਕਸਰ ਕਿਹਾ ਜਾਂਦਾ ਹੈ ਕਿ ਇੱਕ ਚੁੱਪ ਤੇ ਸੌ ਸੁੱਖ….ਕਿਉਂਕਿ ਚੁੱਪ ਅਜਿਹਾ ਗੁਣ ਹੈ, ਜਿਸ ਨੂੰ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ‘ਚ ਹੋਣ ਵਾਲੇ ਵਾਦ ਵਿਵਾਦਾਂ ਤੋਂ ਬਚ ਸਕਦੇ ਹੋ । ਅੱਜ ਅਸੀਂ ਤੁਹਾਨੂੰ ਚੁੱਪ ਰਹਿਣ ਦੇ ਫਾਇਦੇ ਬਾਰੇ ਦੱਸਾਂਗੇ । ਚੁੱਪ ਰਹਿਣਾ ਆਪਣੇ ਆਪ ‘ਚ ਅੱਧੀ ਸਮਾਧੀ ਵਰਗਾ ਹੁੰਦਾ ਹੈ। ਕਿਉਂਕਿ ਚੁੱਪ ਰਹਿਣ ਵਾਲਾ ਇਨਸਾਨ ਸੰਜੀਦਾ ਰਹਿੰਦਾ ਹੈ ਅਤੇ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪਰਖਣ ‘ਚ ਸਮਰਥ ਹੁੰਦਾ ਹੈ।
ਪੰਜਾਬੀ ‘ਚ ਅਕਸਰ ਕਿਹਾ ਜਾਂਦਾ ਹੈ ਕਿ ਇੱਕ ਚੁੱਪ ਤੇ ਸੌ ਸੁੱਖ….ਕਿਉਂਕਿ ਚੁੱਪ ਅਜਿਹਾ ਗੁਣ ਹੈ, ਜਿਸ ਨੂੰ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ‘ਚ ਹੋਣ ਵਾਲੇ ਵਾਦ ਵਿਵਾਦਾਂ ਤੋਂ ਬਚ ਸਕਦੇ ਹੋ । ਅੱਜ ਅਸੀਂ ਤੁਹਾਨੂੰ ਚੁੱਪ ਰਹਿਣ ਦੇ ਫਾਇਦੇ ਬਾਰੇ ਦੱਸਾਂਗੇ । ਚੁੱਪ ਰਹਿਣਾ ਆਪਣੇ ਆਪ ‘ਚ ਅੱਧੀ ਸਮਾਧੀ ਵਰਗਾ ਹੁੰਦਾ ਹੈ। ਕਿਉਂਕਿ ਚੁੱਪ ਰਹਿਣ ਵਾਲਾ ਇਨਸਾਨ ਸੰਜੀਦਾ ਰਹਿੰਦਾ ਹੈ ਅਤੇ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪਰਖਣ ‘ਚ ਸਮਰਥ ਹੁੰਦਾ ਹੈ। ਇਸ ਦੇ ਨਾਲ ਹੀ ਸਾਡੀ ਕਈ ਵਾਰ ਕਿਸੇ ਨਾਲ ਬਹਿਸ ਹੋ ਜਾਵੇ ਤਾਂ ਉੱਥੇ ਚੁੱਪ ਵੱਟ ਲਈ ਜਾਵੇ ਤਾਂ ਇਹ ਬਹਿਸ ਉੱਥੇ ਹੀ ਠੱਪੀ ਜਾਵੇਗੀ ਅਤੇ ਵਾਧੂ ਦਾ ਵਾਦ ਵਿਵਾਦ ਹੋਣ ਤੋਂ ਵੀ ਬਚ ਜਾਵੇਗਾ।
ਵੱਡੇ ਤੋਂ ਵੱਡੇ ਝਗੜੇ ਤੋਂ ਬਚ ਸਕਦੇ ਹੋ
ਚੁੱਪ ਰਹਿਣ ਦੇ ਨਾਲ ਤੁਸੀਂ ਵੱਡੇ ਤੋਂ ਵੱਡੇ ਝਗੜਿਆਂ ਤੋਂ ਬਚ ਸਕਦੇ ਹੋ। ਅੱਜ ਕੱਲ੍ਹ ਆਮ ਵੇਖਣ ਨੂੰ ਮਿਲਦਾ ਹੈ ਕਿ ਰੋਡ ਤੇ ਚੱਲਦੇ ਹੋਏ ਜਦੋਂ ਕਿਸੇ ਦੀ ਗੱਡੀ ਕਿਸੇ ਦੇ ਨਾਲ ਖਹਿ ਜਾਵੇ ਤਾਂ ਲੋਕ ਆਪਾ ਗੁਆ ਲੈਂਦੇ ਹਨ ਅਤੇ ਇੱਕ ਦੂਜੇ ਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੰਦੇ ਹਨ। ਜਿਸ ਤੋਂ ਬਾਅਦ ਗੱਲ ਬਹਿਸ ‘ਤੇ ਫਿਰ ਝਗੜੇ ‘ਚ ਬਦਲ ਜਾਂਦੀ ਹੈ।ਇਸ ਤੋਂ ਬਾਅਦ ਮਾਰ ਕੁਟਾਈ ਤੇ ਲੋਕ ਉੱਤਰ ਜਾਂਦੇ ਹਨ। ਪਰ ਕਿੰਨਾ ਵਧੀਆ ਹੁੰਦਾ ਕਿ ਜਿਸ ਦੀ ਗਲਤੀ ਸੀ ਉਹ ਮੁਆਫੀ ਮੰਗ ਲੈਂਦਾ ਅਤੇ ਚੁੱਪ ਹੋ ਜਾਵੇ ਤਾਂ ਇਹ ਝਗੜਾ ਉੱਥੇ ਹੀ ਖਤਮ ਹੋ ਜਾਣਾ ਸੀ।
ਕਿਵੇਂ ਆਏਗਾ ਚੁੱਪ ਦਾ ਗੁਣ
ਪਰ ਚੁੱਪ ਹਰ ਕੋਈ ਨਹੀਂ ਰਹਿ ਸਕਦਾ । ਇਸ ਦੇ ਲਈ ਤੁਹਾਨੂੰ ਨਿਮਰਤਾ, ਹਲੀਮੀ ਰੱਖਣੀ ਪਵੇਗੀ ਅਤੇ ਹੌਲੀ ਹੌਲੀ ਆਪਣੇ ਆਪ ਹੀ ਚੁੱਪ ਵਰਗਾ ਗੁਣ ਤੁਹਾਡੇ ਅੰਦਰ ਆ ਜਾਵੇਗਾ।