ਸੋਸ਼ਲ ਮੀਡੀਆ ਦੇ ਦੌਰ ‘ਚ ਬੱਚਿਆਂ ਦੀ ਕਰੋ ਖ਼ਾਸ ਨਿਗਰਾਨੀ

ਜੇ ਤੁਹਾਡੇ ਵੀ ਬੱਚੇ ਮੋਬਾਈਲ ਦਾ ਇਸਤੇਮਾਲ ਕਰਦੇ ਹਨ ਤਾਂ ਤੁਸੀਂ ਉਨ੍ਹਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੋ। ਉਹ ਕਿੰਨਾ ਸਮਾਂ ਮੋਬਾਈਲ ਤੇ ਕੀ ਕੁਝ ਵੇਖਦੇ ਹਨ । ਇਸ ‘ਤੇ ਧਿਆਨ ਦਿਓ। ਕਿਉਂਕਿ ਇੰਟਰਨੈੱਟ ‘ਚ ਬਹੁਤ ਕੁਝ ਅਜਿਹਾ ਹੁੰਦਾ ਹੈ ਜੋ ਬੱਚਿਆਂ ਦੇ ਜ਼ਿਹਨ ‘ਤੇ ਗਲਤ ਅਸਰ ਪਾਉਂਦਾ ਹੈ । ਇਸ ਲਈ ਜਦੋਂ ਜ਼ਰੂਰਤ ਹੋਵੇ ਤਾਂ ਹੀ ਉਨ੍ਹਾਂ ਨੂੰ ਮੋਬਾਈਲ ਦਿਓ।

By  Shaminder Kaur Kaler October 15th 2026 04:20 PM

ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ । ਹਰ ਕਿਸੇ ਦੇ ਹੱਥ ‘ਚ ਮੋਬਾਈਲ ਹੈ ਅਤੇ ਅੱਜ ਦੇ ਸਮੇਂ ਦੀ ਇਹ ਜ਼ਰੂਰਤ ਵੀ ਬਣ ਚੁੱਕਿਆ ਹੈ। ਪਰ ਸੋਸ਼ਲ ਮੀਡੀਆ ਦੇ ਇਸ ਜ਼ਮਾਨੇ ‘ਚ ਤੁਹਾਨੂੰ ਆਪਣੇ ਬੱਚਿਆਂ ਦੀ ਨਿਗਰਾਨੀ ਕਰਨ ਦੀ ਜ਼ਰੂਰਤ ਹੈ। ਕਿਉਂਕਿ ਅੱਜ ਕੱਲ੍ਹ ਬੱਚਿਆਂ ਨੂੰ ਵੀ ਆਨਲਾਈਨ ਕਲਾਸਾਂ ਲੈਣੀਆਂ ਪੈਂਦੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਇੰਟਰਨੈੱਟ ਤੇ ਮੋਬਾਈਲ ਦੀ ਜ਼ਰੂਰਤ ਪੈਂਦੀ ਹੈ। 

ਬੱਚਿਆਂ ਦੀਆਂ ਗਤੀਵਿਧੀਆਂ ਤੇ ਰੱਖੋ ਨਜ਼ਰ 

ਜੇ ਤੁਹਾਡੇ ਵੀ ਬੱਚੇ ਮੋਬਾਈਲ ਦਾ ਇਸਤੇਮਾਲ ਕਰਦੇ ਹਨ ਤਾਂ ਤੁਸੀਂ ਉਨ੍ਹਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੋ। ਉਹ ਕਿੰਨਾ ਸਮਾਂ ਮੋਬਾਈਲ ਤੇ ਕੀ ਕੁਝ ਵੇਖਦੇ ਹਨ । ਇਸ ‘ਤੇ ਧਿਆਨ ਦਿਓ। ਕਿਉਂਕਿ ਇੰਟਰਨੈੱਟ ‘ਚ ਬਹੁਤ ਕੁਝ ਅਜਿਹਾ ਹੁੰਦਾ ਹੈ ਜੋ ਬੱਚਿਆਂ ਦੇ ਜ਼ਿਹਨ ‘ਤੇ ਗਲਤ ਅਸਰ ਪਾਉਂਦਾ  ਹੈ । ਇਸ ਲਈ ਜਦੋਂ ਜ਼ਰੂਰਤ ਹੋਵੇ ਤਾਂ ਹੀ ਉਨ੍ਹਾਂ ਨੂੰ ਮੋਬਾਈਲ ਦਿਓ।

ਸੋਸ਼ਲ ਮੀਡੀਆ ਤੋਂ ਰੱਖੋ ਦੂਰ 

ਆਪਣੇ ਬੱਚਿਆਂ ਨੂੰ ਜਿੰਨੀ ਕੋਸ਼ਿਸ਼ ਹੋ ਸਕੇ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਅਤੇ ਸਰੀਰਕ ਗਤੀਵਿਧੀਆਂ ਤੇ ਜ਼ੋਰ ਦਿਓ। ਪੜ੍ਹਨ ਤੋਂ ਬਾਅਦ ਉਨ੍ਹਾਂ ਨੂੰ ਖੇਡਣ ਦੇ ਲਈ ਪ੍ਰੇਰਿਤ ਕਰੋ ਅਤੇ ਉਨ੍ਹਾਂ ਦਾ ਇੱਕ ਟਾਈਮ ਟੇਬਲ ਬਣਾਓ ਤਾਂ ਕਿ ਬੱਚੇ ਤੈਅ ਸਮੇਂ ਦੇ ਦੌਰਾਨ ਆਪਣੇ ਟੀਚੇ ਪੂਰੇ ਕਰ ਸਕਣ। 

ਬੱਚਿਆਂ ਨੂੰ ਘਰੇਲੂ ਗਤੀਵਿਧੀਆਂ ‘ਚ ਕਰੋ ਸ਼ਾਮਿਲ 

ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਘਰੇਲੂ ਗਤੀਵਿਧੀਆਂ ‘ਚ ਵੀ ਸ਼ਾਮਿਲ ਕਰੋ। ਉਨ੍ਹਾਂ ਨੂੰ ਵਾਤਾਵਰਨ ਦੀ ਸੁਰੱਖਿਆ ਦੇ ਵੱਲ ਪ੍ਰੇਰਿਤ ਕਰਨ ਦੇ ਲਈ ਰੁੱਖ ਲਗਾਉਣ ਦੇ ਲਈ ਪ੍ਰੇਰਿਤ ਕਰੋ । ਇਸ ਦੇ ਨਾਲ ਹੀ ਘਰ ਦੇ ਛੋਟੇ ਮੋਟੇ ਕੰਮ ਵੀ ਬੱਚਿਆਂ ਤੋਂ ਕਰਵਾਉਣੇ ਚਾਹੀਦੇ ਹਨ। 

© Copyright Galactic Television & Communications Pvt. Ltd. 2026. All rights reserved.