ਅਮਰਿੰਦਰ ਗਿੱਲ ਦੇ ਭਤੀਜੇ ਸਿਦਕ ਗਿੱਲ ਦੀ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦਾ ਟ੍ਰੇਲਰ ਰਿਲੀਜ਼

ਅਮਰਿੰਦਰ ਗਿੱਲ ਤੇ ਜਾਨਿਆ ਜੋਸ਼ੀ ਦੀ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਟ੍ਰੇਲਰ ‘ਚ ਜਾਨਿਆ ਜੋਸ਼ੀ ਨੇ ਇੱਕ ਗੂੰਗੀ ਤੇ ਬੋਲੀ ਕੁੜੀ ਦਾ ਕਿਰਦਾਰ ਨਿਭਾਇਆ ਹੈ। ਜਦੋਂਕਿ ਸਿਦਕ ਗਿੱਲ ਨੇ ਜਾਨਿਆ ਦੇ ਪ੍ਰੇਮੀ ਦਾ ਕਿਰਦਾਰ ਨਿਭਾਇਆ ਹੈ ਜੋ ਕਿ ਉਸ ਜਾਨਿਆ ਦੇ ਪਿਆਰ ‘ਚ ਪੈ ਜਾਂਦਾ ਹੈ ਅਤੇ ਹਰ ਹਾਲ ‘ਚ ਉਸ ਨੂੰ ਪਾਉਣਾ ਚਾਹੁੰਦਾ ਹੈ ।

By  Shaminder Kaur Kaler August 14th 2026 08:37 AM

ਅਮਰਿੰਦਰ ਗਿੱਲ ਤੇ ਜਾਨਿਆ ਜੋਸ਼ੀ ਦੀ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਟ੍ਰੇਲਰ ‘ਚ ਜਾਨਿਆ ਜੋਸ਼ੀ ਨੇ ਇੱਕ ਗੂੰਗੀ ਤੇ ਬੋਲੀ ਕੁੜੀ ਦਾ ਕਿਰਦਾਰ ਨਿਭਾਇਆ ਹੈ। ਜਦੋਂਕਿ ਸਿਦਕ ਗਿੱਲ ਨੇ ਜਾਨਿਆ ਦੇ ਪ੍ਰੇਮੀ ਦਾ ਕਿਰਦਾਰ ਨਿਭਾਇਆ ਹੈ ਜੋ ਕਿ ਉਸ ਜਾਨਿਆ ਦੇ ਪਿਆਰ ‘ਚ ਪੈ ਜਾਂਦਾ ਹੈ ਅਤੇ ਹਰ ਹਾਲ ‘ਚ ਉਸ ਨੂੰ ਪਾਉਣਾ ਚਾਹੁੰਦਾ ਹੈ ।ਪਰ ਸਮਾਜ ਇਨ੍ਹਾਂ ਦੋਵਾਂ ਦੇ ਪਿਆਰ ‘ਚ ਅੜਿੱਕਾ ਬਣ ਜਾਂਦਾ ਹੈ ਕਦੇ ਪਰਿਵਾਰ ਦੋਵਾਂ ਦੇ ਪਿਆਰ ‘ਚ ਰੋੜਾ ਬਣ ਜਾਂਦਾ ਹੈ।


ਫ਼ਿਲਮ ਦੀ ਕਹਾਣੀ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਹੈ। ਆਖਿਰਕਾਰ ਇਹ ਜੋੜੀ ਮਿਲ ਪਾਏਗੀ। ਕੀ ਜਾਨਿਆ ਦੇ ਲਈ ਸਿਦਕ ਗਿੱਲ ਸਮਾਜ ਦੇ ਨਾਲ ਲੜ ਪਾਉਣਗੇ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਮਿਲੇਗਾ ਚਾਰ ਸਤੰਬਰ ਨੂੰ । ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਵੇਗੀ ।


ਅਮਰਿੰਦਰ ਗਿੱਲ ਦੇ ਭਤੀਜੇ ਸਿਦਕ ਗਿੱਲ ਦੀ ਇਹ ਪਹਿਲੀ ਫ਼ਿਲਮ ਹੈ। ਇਸ ਤੋਂ ਇਲਾਵਾ ਫ਼ਿਲਮ ‘ਚ ਪਵਨ ਰਾਜ ਮਲਹੋਤਰ, ਸਿਕੰਦਰ ਘੁੰਮਣ, ਮਨਜੀਤ ਕੌਰ ਔਲਖ, ਪਰਮਜੀਤ ਪੁਰੇਵਾਲ, ਹਰਦੀਪ ਗਿੱਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ਦੀ ਕਹਾਣੀ ਬੇਹੱਦ ਦਿਲਚਸਪ ਹੋਣ ਵਾਲੀ ਹੈ ਅਤੇ ਇਸ ਫ਼ਿਲਮ ਦੀ ਕਹਾਣੀ ਨੂੰ ਰਾਕੇਸ਼ ਧਵਨ ਨੇ ਲਿਖਿਆ ਹੈ। ਫ਼ਿਲਮ ਨੂੰ ਕਾਰਜ ਗਿੱਲ, ਦਰਸ਼ਨ ਸ਼ਰਮਾ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। 

© Copyright Galactic Television & Communications Pvt. Ltd. 2026. All rights reserved.