logo
logo

ਰਾਜ ਕੁੰਦਰਾ ਨੇ ਆਪਣੀ ਨਵੀਂ ਫ਼ਿਲਮ ‘ਨਿਹੰਗ’ ਦਾ ਕੀਤਾ ਐਲਾਨ, ਸਿਰ ‘ਤੇ ਰਾਜ ਕੁੰਦਰਾ ਨੇ ਸਜਾਇਆ ਦੁਮਾਲਾ

ਰਾਜ ਕੁੰਦਰਾ ਨੇ ਆਪਣੀ ਨਵੀਂ ਫ਼ਿਲਮ ‘ਨਿਹੰਗ’ ਦਾ ਐਲਾਨ ਕਰ ਦਿੱਤਾ ਹੈ। ਬੀਤੀ ਸ਼ਾਮ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ‘ਚ ਰਾਜ ਕੁੰਦਰਾ ਦੇ ਨਾਲ ਹੋਰ ਕਈ ਹਸਤੀਆਂ ਵੀ ਨਜ਼ਰ ਆਈਆਂ । ਇਸ ਫ਼ਿਲਮ ‘ਚ ਗੁਰੁ ਦੀਆਂ ਲਾਡਲੀਆਂ ਫੌਜਾਂ ਦੇ ਜੀਵਨ ਨੂੰ ਦਰਸਾਇਆ ਜਾਵੇਗਾ। ਇਸ ਫ਼ਿਲਮ ਦਾ ਨਿਰਦੇਸ਼ਨ ਅਮਰਪ੍ਰੀਤ ਛਾਬੜਾ ਕਰਨਗੇ ਅਤੇ ਇਸ ਫ਼ਿਲਮ ਦੇ ਰਾਹੀਂ ਪੰਜਾਬ ਦੇ ਬੇਸ਼ਕੀਮਤੀ ਵਿਰਸੇ, ਇਤਿਹਾਸ ਤੇ ਸਿੱਖ ਯੋਧਿਆਂ ਦੀ ਬਹਾਦਰੀ ਤੇ ਨਿਹੰਗ ਸਿੰਘਾਂ ਦੀ ਦਲੇਰੀ ਨੂੰ ਵੱਡੇ ਪਰਦੇ ‘ਤੇ ਪੇਸ਼ ਕੀਤਾ ਜਾਵੇਗਾ।

ਇਸ ਸਮਾਗਮ ਦਾ ਆਯੋਜਨ ਮੁਹਾਲੀ ਦੇ ਸੈਕਟਰ ਤਰਾਨਵੇਂ ਸਥਿਤ ਇਤਿਹਾਸਕ ਚੱਪੜਚਿੜੀ ਦੇ ਮੈਦਾਨ ‘ਚ ਕੀਤਾ ਗਿਆ । ਇਸ ਜਗ੍ਹਾ ਦਾ ਪੰਜਾਬ ਦੇ ਇਤਿਹਾਸ ‘ਚ ਬਹੁਤ ਮਹੱਤਵ ਹੈ।ਇਹ ਉਹੀ ਧਰਤੀ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਫੌਜਾਂ ਦੇ ਵਿਰੁੱਧ ਜਿੱਤ ਹਾਸਲ ਕੀਤੀ ਸੀ ।  

ਰਾਜ ਕੁੰਦਰਾ ਨੇ ਪੋਸਟ ਕੀਤੀ ਸਾਂਝੀ 

ਫ਼ਿਲਮ ਦੇ ਐਲਾਨ ਤੋਂ ਬਾਅਦ ਰਾਜ ਕੁੰਦਰਾ ਨੇ ਇੱਕ ਪੋਸਟ ਸਾਂਝੀ ਕੀਤੀ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ “ਬੀਤੀ ਰਾਤ ਇਤਿਹਾਸਕ ਫਤਿਹ ਬੁਰਜ ਵਿਖੇ ਮਿਲੇ ਪਿਆਰ ਅਤੇ ਸਤਿਕਾਰ ਲਈ ਮੈਂ ਅੱਜ ਵੀ ਦਿਲੋਂ ਧੰਨਵਾਦੀ ਹਾਂ। ਜੋ ਕਦੇ ਇੱਕ ਸੁਪਨਾ ਸੀ, ਉਹ ਹੁਣ ਇੱਕ ਖ਼ੂਬਸੂਰਤ ਸਫ਼ਰ ਦੀ ਸ਼ੁਰੂਆਤ ਬਣ ਗਿਆ ਹੈ। ਮੇਰੀ ਪਹਿਲੀ ਪ੍ਰੋਡਕਸ਼ਨ ‘ਨਿਹੰਗ’ ਦੀ ਸ਼ੁਰੂਆਤ ਮੌਕੇ ਪਹੁੰਚ ਕੇ ਅਸ਼ੀਰਵਾਦ ਦੇਣ ਅਤੇ ਸਾਥ ਨਿਭਾਉਣ ਵਾਲੇ ਸਾਰੇ ਸਤਿਕਾਰਯੋਗ ਜਥੇਦਾਰ ਸਾਹਿਬਾਨ, ਸੰਤ ਮਹਾਪੁਰਸ਼ਾਂ, ਮਹਿਮਾਨਾਂ, ਸ਼ੁਭਚਿੰਤਕਾਂ, ਮੀਡੀਆ ਦੇ ਸਾਥੀਆਂ ਅਤੇ ਹਰ ਉਸ ਸ਼ਖ਼ਸ ਦਾ ਦਿਲੋਂ ਧੰਨਵਾਦ, ਜਿਨ੍ਹਾਂ ਨੇ ਇਸ ਖ਼ਾਸ ਮੌਕੇ ਨੂੰ ਯਾਦਗਾਰ ਬਣਾਇਆ।

ਖ਼ਾਸ ਤੌਰ ’ਤੇ ਅਮਰਪ੍ਰੀਤ ਛਾਬੜਾ ਭਾਜੀ, ਮੇਰੀ ਪਿਆਰੀ ਪਤਨੀ ਸ਼ਿਲਪਾ ਸ਼ੈੱਟੀ, ਅਕਾਲ ਫ਼ਿਲਮਜ਼ ਦੀ ਸਮੁੱਚੀ ਟੀਮ ਅਤੇ ਉਨ੍ਹਾਂ ਸਾਰੇ ਸਾਥੀਆਂ ਦਾ ਵਿਸ਼ੇਸ਼ ਧੰਨਵਾਦ । 

ਜੋ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਪਰਦੇ ਪਿੱਛੇ ਦਿਨ-ਰਾਤ ਮਿਹਨਤ ਕਰ ਰਹੇ ਹਨ।ਇਹ ਤਾਂ ਸਿਰਫ਼ ਇੱਕ ਖ਼ੂਬਸੂਰਤ ਸਫ਼ਰ ਦੀ ਸ਼ੁਰੂਆਤ ਹੈ” ।

- GTC Pollywood

Top Stories