ਅਦਾਕਾਰ ਬਨਿੰਦਰ ਬਨੀ ਦੀ ਫ਼ਿਲਮ ‘ਲੁੱਟ ਮੁਬਾਰਕ’ 25 ਸਤੰਬਰ ਨੂੰ ਹੋਵੇਗੀ ਰਿਲੀਜ਼
ਬਨਿੰਦਰ ਬਨੀ ਦੀ ਫ਼ਿਲਮ ‘ਲੁੱਟ ਮੁਬਾਰਕ’ 25 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਬਨਿੰਦਰ ਬਨੀ ਵੀ ਐਕਸਾਈਟਡ ਹਨ। ਉਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ।ਇਸ ਤੋਂ ਇਲਾਵਾ ਮੁੱਖ ਭੂਮਿਕਾ ‘ਚ ਹਰੀਸ਼ ਵਰਮਾ ਤੇ ਕਨਿਕਾ ਮਾਨ ਨਜ਼ਰ ਆਉਣਗੇ। ਜਿਸ ਤਰ੍ਹਾਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਕਿ ਫ਼ਿਲਮ ਕਿਸੇ ਲੁੱਟ ਦੀ ਵਾਰਦਾਤ ਤੇ ਅਧਾਰਿਤ ਹੋਵੇਗੀ।
ਬਨਿੰਦਰ ਬਨੀ ਦੀ ਫ਼ਿਲਮ ‘ਲੁੱਟ ਮੁਬਾਰਕ’ 25 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਬਨਿੰਦਰ ਬਨੀ ਵੀ ਐਕਸਾਈਟਡ ਹਨ। ਉਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ।ਇਸ ਤੋਂ ਇਲਾਵਾ ਮੁੱਖ ਭੂਮਿਕਾ ‘ਚ ਹਰੀਸ਼ ਵਰਮਾ ਤੇ ਕਨਿਕਾ ਮਾਨ ਨਜ਼ਰ ਆਉਣਗੇ। ਜਿਸ ਤਰ੍ਹਾਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਕਿ ਫ਼ਿਲਮ ਕਿਸੇ ਲੁੱਟ ਦੀ ਵਾਰਦਾਤ ਤੇ ਅਧਾਰਿਤ ਹੋਵੇਗੀ। ਇਸ ਤੋਂ ਇਲਾਵਾ ਫ਼ਿਲਮ ‘ਚ ਫਨ, ਮਸਤੀ ਦਾ ਫੁਲ ਡੋਜ਼ ਮਿਲਣ ਵਾਲਾ ਹੈ।

ਬਨਿੰਦਰ ਬਨੀ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਬਨਿੰਦਰ ਬਨੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਰਹੇ ਹਨ।ਉਨ੍ਹਾਂ ਨੇ ਕਾਮੇਡੀ ਦੇ ਨਾਲ-ਨਾਲ ਕਈ ਗੰਭੀਰ ਕਿਰਦਾਰ ਵੀ ਨਿਭਾਏ ਹਨ।

ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ।ਹਰੀਸ਼ ਵਰਮਾ ਵੀ ਕਈ ਹਿੰਦੀ ਟੀਵੀ ਸੀਰੀਅਲਸ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ। ਉਹਨਾਂ ਨੇ ਰਾਵੀ ਦੇ ਕੰਢੇ, ਯਾਰ ਅਣਮੁੱਲੇ ਸਣੇ ਕਈ ਵੱਡੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਕੀਤੇ ਹਨ । ਸੋਸ਼ਲ ਮੀਡੀਆ ‘ਤੇ ਉਹ ਸਰਗਰਮ ਰਹਿੰਦੇ ਹਨ।