ਦਰਸ਼ਕਾਂ ਨੂੰ ਪਸੰਦ ਆ ਰਹੀ ਦੇਵ ਖਰੌੜ ਤੇ ਜੈਸਮੀਨ ਬਾਜਵਾ ਦੀ ‘ਸਰਪੰਚ’ ਫ਼ਿਲਮ, ਪਿੰਡਾਂ ਦੇ ਲੋਕਾਂ ਨੂੰ ਵਧੀਆ ਸੇਧ ਦਿੰਦੀ ਹੈ ਫ਼ਿਲਮ

ਦੇਵ ਖਰੌੜ ਤੇ ਜੈਸਮੀਨ ਬਾਜਵਾ ਦੀ ਫ਼ਿਲਮ ‘ਸਰਪੰਚ’ ਸਿਨੇਮਾਂ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਪਿੰਡਾਂ ਦੀ ਕਹਾਣੀ ਨੂੰ ਦਰਸਾਉਂਦੀ ਹੈ। ਜੋ ਕਿ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਗਈ । ਇਸ ਦੇ ਨਾਲ ਹੀ ਫ਼ਿਲਮ ਦੇ ਜ਼ਰੀਏ ਲੋਕਾਂ ਨੂੰ ਸਾਰਥਕ ਸੁਨੇਹਾ ਵੀ ਮਿਲਿਆ ਹੈ।

By  Shaminder Kaur Kaler July 10th 2026 03:34 PM

ਦੇਵ ਖਰੌੜ ਤੇ ਜੈਸਮੀਨ ਬਾਜਵਾ ਦੀ ਫ਼ਿਲਮ ‘ਸਰਪੰਚ’ ਸਿਨੇਮਾਂ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਪਿੰਡਾਂ ਦੀ ਕਹਾਣੀ ਨੂੰ ਦਰਸਾਉਂਦੀ ਹੈ। ਜੋ ਕਿ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਗਈ । ਇਸ ਦੇ ਨਾਲ ਹੀ ਫ਼ਿਲਮ ਦੇ ਜ਼ਰੀਏ ਲੋਕਾਂ ਨੂੰ ਸਾਰਥਕ ਸੁਨੇਹਾ ਵੀ ਮਿਲਿਆ ਹੈ। ਜਿਸ ‘ਚ ਦਿਖਾਇਆ ਗਿਆ ਹੈ। ਪਿੰਡਾਂ ‘ਚ ‘ਸਰਪੰਚ’ ਪਿੰਡ ਵਾਲਿਆਂ ਦਾ ਹੀ ਹੋਣਾ ਚਾਹੀਦਾ ਹੈ।


ਨਾ ਕਿ ਕਿਸੇ ਪਾਰਟੀ ਦੇ ਨਾਲ ਸਬੰਧ ਰੱਖਦਾ ਹੋਵੇ । ਦਰਸ਼ਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਫ਼ਿਲਮ ਦੀ ਕਹਾਣੀ ਵੀ ਬਹੁਤ ਪਸੰਦ ਆਈ ਹੈ ਅਤੇ ਫ਼ਿਲਮ ‘ਚ ਸਾਰੇ ਹੀ ਕਲਾਕਾਰਾਂ ਦਾ ਕੰਮ ਵੀ ਬਹੁਤ ਜ਼ਿਆਦਾ ਵਧੀਆ ਸੀ । ਫ਼ਿਲਮ ਦਾ ਗਾਣਾ ਜੋ ਕਿ ਗੁਲਾਬ ਸਿੱਧੂ ਨੇ ਗਾਇਆ ਹੈ।


ਉਸ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਹੈ। ਸੋਸ਼ਲ ਮੀਡੀਆ ਤੇ ਇਸ ਫ਼ਿਲਮ ਦੇ ਨਾਲ ਜੁੜੇ ਕਈ ਵੀਡੀਓ ਸਾਹਮਣੇ ਆ ਰਹੇ ਹਨ ।ਜਿਸ ‘ਚ ਦਰਸ਼ਕਾਂ ਦੇ ਰਿਵਿਊ ਸਾਹਮਣੇ ਆਏ ਹਨ ।

ਦੇਵ ਖਰੌੜ ਦਾ ਵਰਕ ਫ੍ਰੰਟ 

ਦੇਵ ਖਰੌੜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

ਉਨ੍ਹਾਂ ਦੀ ਫ਼ਿਲਮ ਬਲੈਕੀਆ, ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਡੀਐੱਸਪੀ ਦੇਵ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ।

© Copyright Galactic Television & Communications Pvt. Ltd. 2026. All rights reserved.